Loading date... | Loading Hijri date... | Loading time...

البينة

ਪੰਜਾਬੀ Translation with Arabic Quran Text

ਪੰਜਾਬੀ العربية
1 ਅਹਲੇ ਕਿਤਾਬ ਭਾਵ ਯਹੂਦੀ ਤੇ ਈਸਾਈਆਂ ਵਿੱਚੋਂ ਕੁੱਝ ਕਾਫ਼ਿਰ ਤੇ ਮੁਸ਼ਰਿਕ (ਉਦੋਂ ਤਕ ਕੁਫ਼ਰ ਤੋਂ) ਰੁਕਣ ਵਾਲੇ ਨਹੀਂ ਸਨ, ਜਦੋਂ ਤਕ ਕਿ ਉਹਨਾਂ ਕੋਲ (ਰੱਬ ਵੱਲ) ਕੋਈ ਸਪਸ਼ਟ ਦਲੀਲ ਨਾ ਆ ਜਾਵੇ। لَمْ يَكُنِ ٱلَّذِينَ كَفَرُوا۟ مِنْ أَهْلِ ٱلْكِتَٰبِ وَٱلْمُشْرِكِينَ مُنفَكِّينَ حَتَّىٰ تَأْتِيَهُمُ ٱلْبَيِّنَةُ. ﴿1﴾
2 (ਭਾਵ) ਅੱਲਾਹ ਵੱਲੋਂ ਇਕ ਪੈਗ਼ੰਬਰ ਆਵੇ, ਜਿਹੜਾ ਪਵਿੱਤਰ (.ਕੁਰਆਨ ਦੇ) ਪੰਨੇ ਪੜ੍ਹੇ। رَسُولٌۭ مِّنَ ٱللَّهِ يَتْلُوا۟ صُحُفًۭا مُّطَهَّرَةًۭ. ﴿2﴾
3 ਜਿਸ ਵਿਚ ਠੀਕ ਤੇ ਸੰਤੁਲਿਤ ਆਦੇਸ਼ ਹਨ। فِيهَا كُتُبٌۭ قَيِّمَةٌۭ. ﴿3﴾
4 ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿਚ ਮਤਭੇਦ ਉਹਨਾਂ ਕੋਲ ਖੁੱਲ੍ਹੀਆਂ ਦਲੀਲਾਂ ਆਉਣ ਤੋਂ ਮਗਰੋਂ ਹੋਏ। وَمَا تَفَرَّقَ ٱلَّذِينَ أُوتُوا۟ ٱلْكِتَٰبَ إِلَّا مِنۢ بَعْدِ مَا جَآءَتْهُمُ ٱلْبَيِّنَةُ. ﴿4﴾
5 ਜਦ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ, ਉਹ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਅਦਾ ਕਰਨ, ਇਹੋ ਸੱਚਾ ਧਰਮ ਹੈ। وَمَآ أُمِرُوٓا۟ إِلَّا لِيَعْبُدُوا۟ ٱللَّهَ مُخْلِصِينَ لَهُ ٱلدِّينَ حُنَفَآءَ وَيُقِيمُوا۟ ٱلصَّلَوٰةَ وَيُؤْتُوا۟ ٱلزَّكَوٰةَ ۚ وَذَٰلِكَ دِينُ ٱلْقَيِّمَةِ. ﴿5﴾
6 ਬੇਸ਼ੱਕ ਅਹਲੇ ਕਿਤਾਬ (ਤੌਰੈਤ ਅਤੇ ਇੰਜੀਲ ਦੇ ਮੰਣਨ ਵਾਲਿਆਂ) ਵਿੱਚੋਂ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਅਤੇ ਰੱਬ ਦਾ ਸਾਂਝੀ ਬਣਾਉਣ ਵਾਲੇ (ਮੁਸ਼ਰਿਕ) ਨਰਕ ਦੀ ਅੱਗ ਵਿਚ ਸੁੱਟੇ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ। ਉਹੀਓ ਸਭ ਤੋਂ ਭੈੜੀ ਮਖਲੂਕ ਹੈ।[1]
[1] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
إِنَّ ٱلَّذِينَ كَفَرُوا۟ مِنْ أَهْلِ ٱلْكِتَٰبِ وَٱلْمُشْرِكِينَ فِى نَارِ جَهَنَّمَ خَٰلِدِينَ فِيهَآ ۚ أُو۟لَٰٓئِكَ هُمْ شَرُّ ٱلْبَرِيَّةِ. ﴿6﴾
7 ਪਰ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹੀਓ (ਸਾਰੀ) ਮਖ਼ਲੂਕ ਵਿੱਚੋਂ ਵਧੀਆ (ਲੋਕ) ਹਨ। إِنَّ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ أُو۟لَٰٓئِكَ هُمْ خَيْرُ ٱلْبَرِيَّةِ. ﴿7﴾
8 ਉਹਨਾਂ ਦੀ ਜਜ਼ਾ (ਵਧੀਆ ਬਦਲਾ) ਉਹਨਾਂ ਦੇ ਰੱਬ ਕੋਲ ਸਦਾ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ (ਈਮਾਨ ਵਾਲੇ) ਸਦਾ ਲਈ ਉਸ ਵਿਚ ਰਹਿਣਗੇ, ਅੱਲਾਹ ਉਹਨਾਂ ਤੋਂ ਰਾਜ਼ੀ ਹੈ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ। ਇਹ (ਬਦਲਾ) ਉਹਨਾਂ ਨੂੰ ਹੀ ਮਿਲਦਾ ਹੈ, ਜਿਹੜੇ ਆਪਣੇ ਰੱਬ ਤੋਂ ਡਰਦੇ ਹੈ। جَزَآؤُهُمْ عِندَ رَبِّهِمْ جَنَّٰتُ عَدْنٍۢ تَجْرِى مِن تَحْتِهَا ٱلْأَنْهَٰرُ خَٰلِدِينَ فِيهَآ أَبَدًۭا ۖ رَّضِىَ ٱللَّهُ عَنْهُمْ وَرَضُوا۟ عَنْهُ ۚ ذَٰلِكَ لِمَنْ خَشِىَ رَبَّهُۥ. ﴿8﴾