الزلزلة
ਪੰਜਾਬੀ Translation with Arabic Quran Text
| ਪੰਜਾਬੀ | العربية |
|---|---|
| 1 ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ। | إِذَا زُلْزِلَتِ ٱلْأَرْضُ زِلْزَالَهَا. ﴿1﴾ |
| 2 ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ। | وَأَخْرَجَتِ ٱلْأَرْضُ أَثْقَالَهَا. ﴿2﴾ |
| 3 ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ? | وَقَالَ ٱلْإِنسَٰنُ مَا لَهَا. ﴿3﴾ |
| 4 ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ। | يَوْمَئِذٍۢ تُحَدِّثُ أَخْبَارَهَا. ﴿4﴾ |
| 5 ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ। | بِأَنَّ رَبَّكَ أَوْحَىٰ لَهَا. ﴿5﴾ |
|
6
ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। [1]
[1] ਵੇਖੋ ਸੂਰਤ ਹੂਦ, ਹਾਸ਼ੀਆ ਆਇਤ 18/11
|
يَوْمَئِذٍۢ يَصْدُرُ ٱلنَّاسُ أَشْتَاتًۭا لِّيُرَوْا۟ أَعْمَٰلَهُمْ. ﴿6﴾ |
| 7 ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ। | فَمَن يَعْمَلْ مِثْقَالَ ذَرَّةٍ خَيْرًۭا يَرَهُۥ. ﴿7﴾ |
| 8 ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ। | وَمَن يَعْمَلْ مِثْقَالَ ذَرَّةٍۢ شَرًّۭا يَرَهُۥ. ﴿8﴾ |