Monday, 12 October 2026 Hijri: — 07:32:13 pm
MalayalamQuran.in
'അറ്റാക്ക് വന്നതാ സാറേ, ഭാര്യയുടെ മൊഴി', തൃശൂരിൽ 41 കാരനെ കൊന്നത് ഭാര്യയും കാമുകനും ചേർന്ന്, തോർത്തുകൊണ്ട് കഴുത്തിൽ വലിച്ച് മുറുക്കി — Asianet News Malayalam കുന്നത്തൂർ മിനി സിവിൽ സ്റ്റേഷൻ നിർമാണത്തിൽ വീഴ്ച; മൂന്ന് പിഡബ്ല്യുഡി എഞ്ചിനീയർമാർക്ക് സസ്പെൻഷൻ, കരാറുകാർ ഊരാളുങ്കൽ സൊസൈറ്റി — Asianet News Malayalam 'നാല് താരങ്ങൾ, നാല് ഇടങ്ങൾ; ഒരേസമയം 'ഉടുമ്പൻചോല വിഷൻ' ട്രെയിലർ ലോഞ്ച് — Asianet News Malayalam 'അറ്റാക്ക് വന്നതാ സാറേ, ഭാര്യയുടെ മൊഴി', തൃശൂരിൽ 41 കാരനെ കൊന്നത് ഭാര്യയും കാമുകനും ചേർന്ന്, തോർത്തുകൊണ്ട് കഴുത്തിൽ വലിച്ച് മുറുക്കി — Asianet News Malayalam കുന്നത്തൂർ മിനി സിവിൽ സ്റ്റേഷൻ നിർമാണത്തിൽ വീഴ്ച; മൂന്ന് പിഡബ്ല്യുഡി എഞ്ചിനീയർമാർക്ക് സസ്പെൻഷൻ, കരാറുകാർ ഊരാളുങ്കൽ സൊസൈറ്റി — Asianet News Malayalam 'നാല് താരങ്ങൾ, നാല് ഇടങ്ങൾ; ഒരേസമയം 'ഉടുമ്പൻചോല വിഷൻ' ട്രെയിലർ ലോഞ്ച് — Asianet News Malayalam
Quran translation reader

അൽ ഫജ്റ് الفجر Al-Fajr

Surah 89 മക്കിയ്യ • مكية • Makkiyah 30 ആയത്തുകൾ • 30 Ayahs

സൂറത്ത് അൽ ഫജ്റ് (Al-Fajr), ഖുർആൻ അധ്യായം 89 — അറബി ആയത്തുകളും ਪੰਜਾਬੀ വിവർത്തനവും ഉൾപ്പെടെ 30 ആയത്തുകൾ വായിക്കുക. Read Surah Al-Fajr with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਸਹੁੰ ਹੈ ਪਹੁਫਟਣ ਦੀ।

وَٱلۡفَجۡرِ ۝١
2

ਅਤੇ ਦਸ ਰਾਤਾਂ ਦੀ।[1]

وَلَيَالٍ عَشۡرٖ ۝٢
3

ਜਿਸਤ ਤੇ ਟਾਂਕ ਦੀ।[2]

وَٱلشَّفۡعِ وَٱلۡوَتۡرِ ۝٣
4

ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।

وَٱلَّيۡلِ إِذَا يَسۡرِ ۝٤
5

ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?

هَلۡ فِي ذَٰلِكَ قَسَمٞ لِّذِي حِجۡرٍ ۝٥
6

ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?

أَلَمۡ تَرَ كَيۡفَ فَعَلَ رَبُّكَ بِعَادٍ ۝٦
7

ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।

إِرَمَ ذَاتِ ٱلۡعِمَادِ ۝٧
8

ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।

ٱلَّتِي لَمۡ يُخۡلَقۡ مِثۡلُهَا فِي ٱلۡبِلَٰدِ ۝٨
9

ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।

وَثَمُودَ ٱلَّذِينَ جَابُواْ ٱلصَّخۡرَ بِٱلۡوَادِ ۝٩
10

ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।

وَفِرۡعَوۡنَ ذِي ٱلۡأَوۡتَادِ ۝١٠
11

ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।

ٱلَّذِينَ طَغَوۡاْ فِي ٱلۡبِلَٰدِ ۝١١
12

ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।

فَأَكۡثَرُواْ فِيهَا ٱلۡفَسَادَ ۝١٢
13

ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।

فَصَبَّ عَلَيۡهِمۡ رَبُّكَ سَوۡطَ عَذَابٍ ۝١٣
14

ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।

إِنَّ رَبَّكَ لَبِٱلۡمِرۡصَادِ ۝١٤
15

ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।

فَأَمَّا ٱلۡإِنسَٰنُ إِذَا مَا ٱبۡتَلَىٰهُ رَبُّهُۥ فَأَكۡرَمَهُۥ وَنَعَّمَهُۥ فَيَقُولُ رَبِّيٓ أَكۡرَمَنِ ۝١٥
16

ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।

وَأَمَّآ إِذَا مَا ٱبۡتَلَىٰهُ فَقَدَرَ عَلَيۡهِ رِزۡقَهُۥ فَيَقُولُ رَبِّيٓ أَهَٰنَنِ ۝١٦
17

ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।

كـَلَّاۖ بَل لَّا تُكۡرِمُونَ ٱلۡيَتِيمَ ۝١٧
18

ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।

وَلَا تَحَٰٓضُّونَ عَلَىٰ طَعَامِ ٱلۡمِسۡكِينِ ۝١٨
19

ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।

وَتَأۡكُلُونَ ٱلتُّرَاثَ أَكۡلٗا لَّمّٗا ۝١٩
20

ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।

وَتُحِبُّونَ ٱلۡمَالَ حُبّٗا جَمّٗا ۝٢٠
21

(ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।

كـَلَّآۖ إِذَا دُكَّتِ ٱلۡأَرۡضُ دَكّٗا دَكّٗا ۝٢١
22

ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।

وَجَآءَ رَبُّكَ وَٱلۡمَلَكُ صَفّٗا صَفّٗا ۝٢٢
23

ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।

وَجِاْيٓءَ يَوۡمَئِذِۭ بِجَهَنَّمَۚ يَوۡمَئِذٖ يَتَذَكَّرُ ٱلۡإِنسَٰنُ وَأَنَّىٰ لَهُ ٱلذِّكۡرَىٰ ۝٢٣
24

ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।

يَقُولُ يَٰلَيۡتَنِي قَدَّمۡتُ لِحَيَاتِي ۝٢٤
25

ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।

فَيَوۡمَئِذٖ لَّا يُعَذِّبُ عَذَابَهُۥٓ أَحَدٞ ۝٢٥
26

ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।

وَلَا يُوثِقُ وَثَاقَهُۥٓ أَحَدٞ ۝٢٦
27

(ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!

يَٰٓأَيَّتُهَا ٱلنَّفۡسُ ٱلۡمُطۡمَئِنَّةُ ۝٢٧
28

ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।

ٱرۡجِعِيٓ إِلَىٰ رَبِّكِ رَاضِيَةٗ مَّرۡضِيَّةٗ ۝٢٨
29

ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।

فَٱدۡخُلِي فِي عِبَٰدِي ۝٢٩
30

ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।

وَٱدۡخُلِي جَنَّتِي ۝٣٠