Sunday, 11 October 2026 Hijri: — 06:46:43 pm
MalayalamQuran.in
ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam
Quran translation reader

അൽ മുല്ക് الملك Al-Mulk

Surah 67 മക്കിയ്യ • مكية • Makkiyah 30 ആയത്തുകൾ • 30 Ayahs

സൂറത്ത് അൽ മുല്ക് (Al-Mulk), ഖുർആൻ അധ്യായം 67 — അറബി ആയത്തുകളും ਪੰਜਾਬੀ വിവർത്തനവും ഉൾപ്പെടെ 30 ആയത്തുകൾ വായിക്കുക. Read Surah Al-Mulk with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਉਹ ਜ਼ਾਤ (ਅੱਲਾਹ ਦੀ) ਅਤਿਅੰਤ ਬਰਕਤਾਂ ਵਾਲੀ ਹੈ ਜਿਸ ਦੇ ਹੱਥ ਵਿਚ (ਕੁੱਲ ਜਹਾਨ ਦੀ) ਪਾਤਸ਼ਾਹੀ ਹੈ ਅਤੇ ਹਰਕੇ ਚੀਜ਼ ਉਸ ਦੇ ਕਾਬੂ ਵਿਚ ਹੈ।

تَبَٰرَكَ ٱلَّذِي بِيَدِهِ ٱلۡمُلۡكُ وَهُوَ عَلَىٰ كُلِّ شَيۡءٖ قَدِيرٌ ۝١
2

ਉਹ ਜਿਸ ਨੇ ਮੌਤ ਅਤੇ ਜੀਵਨ ਨੂੰ ਸਾਜਿਆ ਹੈ ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਵਧੇਰੇ ਚੰਗੇ ਕੰਮ ਕੌਣ ਕਰਦਾ ਹੈ।[1] ਉਹ ਵੱਡਾ ਜ਼ੋਰਾਵਰ ਹੈ ਤੇ ਬਖ਼ਸ਼ਣਹਾਰ ਵੀ ਹੈ।

ٱلَّذِي خَلَقَ ٱلۡمَوۡتَ وَٱلۡحَيَوٰةَ لِيَبۡلُوَكُمۡ أَيُّكُمۡ أَحۡسَنُ عَمَلٗاۚ وَهُوَ ٱلۡعَزِيزُ ٱلۡغَفُورُ ۝٢
3

ਉਹ ਜਿਸ ਨੇ ਉੱਪਰ-ਥੱਲੇ ਸੱਤ ਅਕਾਸ਼ ਬਣਾਏ। (ਹੇ ਇਨਸਾਨ!) ਤੂੰ ਰਹਿਮਾਨ (ਭਾਵ ਅੱਲਾਹ ਮਿਹਰਬਾਨ) ਦੀ ਰਚਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਅਸਾਂਵਾਪਣ ਨਹੀਂ ਵੇਖੇਗਾ। ਫੇਰ ਵੇਖ ਕੀ ਤੂੰ ਕੋਈ ਤਰੇੜ ਵੇਖਦਾ ਹੈ ?

ٱلَّذِي خَلَقَ سَبۡعَ سَمَٰوَٰتٖ طِبَاقٗاۖ مَّا تَرَىٰ فِي خَلۡقِ ٱلرَّحۡمَٰنِ مِن تَفَٰوُتٖۖ فَٱرۡجِعِ ٱلۡبَصَرَ هَلۡ تَرَىٰ مِن فُطُورٖ ۝٣
4

ਮੁੜ-ਮੁੜ ਨਿਗਾਹ ਦੌੜਾ, ਤੇਰੀ ਨਿਗਾਹ ਥੱਕ ਹਾਰ ਕੇ ਤੇ ਅਸਫ਼ਲ ਹੋ ਕੇ ਪਰਤ ਆਵੇਗੀ।

ثُمَّ ٱرۡجِعِ ٱلۡبَصَرَ كَرَّتَيۡنِ يَنقَلِبۡ إِلَيۡكَ ٱلۡبَصَرُ خَاسِئٗا وَهُوَ حَسِيرٞ ۝٤
5

ਨਿਰਸੰਦੇਹ, ਅਸੀਂ ਸੰਸਾਰ ਵਿਚ (ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ (ਭਾਵ ਤਾਰਿਆਂ) ਨਾਲ ਸਜਾਇਆ ਹੈ ਅਤੇ ਇਹਨਾਂ (ਤਾਰਿਆਂ) ਨੂੰ ਸ਼ੈਤਾਨਾਂ ਨੂੰ ਮਾਰ ਭਜਾਉਣ ਦਾ ਸਾਧਨ ਬਣਾਇਆ ਹੈ [2] ਅਤੇ ਅਸੀਂ ਇਹਨਾਂ ਸ਼ੈਤਾਨਾਂ ਲਈ ਭੜਕਦੀ ਹੋਈ ਅੱਗ ਤਿਆਰ ਕਰ ਛੱਡੀ ਹੈ।

وَلَقَدۡ زَيَّنَّا ٱلسَّمَآءَ ٱلدُّنۡيَا بِمَصَٰبِيحَ وَجَعَلۡنَٰهَا رُجُومٗا لِّلشَّيَٰطِينِۖ وَأَعۡتَدۡنَا لَهُمۡ عَذَابَ ٱلسَّعِيرِ ۝٥
6

ਜਿਹਨਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਨਰਕ ਦਾ ਅਜ਼ਾਬ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।

وَلِلَّذِينَ كَفَرُواْ بِرَبِّهِمۡ عَذَابُ جَهَنَّمَۖ وَبِئۡسَ ٱلۡمَصِيرُ ۝٦
7

ਜਦੋਂ ਉਹਨਾਂ ਨੂੰ ਉਸ ਵਿਚ ਸੁੱਟਿਆ ਜਾਵੇਗਾ ਤਾਂ ਉਹ ਉਸ ਦੀਆਂ ਦਹਾੜਾਂ ਸੁਣਨਗੇ ਅਤੇ ਉਹ ਜੋਸ਼ ਖਾ ਰਹੀ ਹੋਵੇਗੀ।

إِذَآ أُلۡقُواْ فِيهَا سَمِعُواْ لَهَا شَهِيقٗا وَهِيَ تَفُورُ ۝٧
8

ਹੋ ਸਕਦਾ ਹੈ ਕਿ ਉਹ ਕਰੋਪੀ ਦੇ ਜ਼ੋਰ ਵਿਚ ਪਟ ਹੀ ਜਾਵੇ। ਜਦੋਂ ਵੀ ਕੋਈ ਟੋਲੀ ਉਸ ਵਿਚ ਸੁੱਟੀ ਜਾਵੇਗੀ ਤਾਂ (ਨਰਕ ਦੇ) ਪਹਿਰੇਦਾਰ ਉਹਨਾਂ ਤੋਂ ਪੁੱਛਣਗੇ, ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ ਨਹੀਂ ਆਇਆ ਸੀ?

تَكَادُ تَمَيَّزُ مِنَ ٱلۡغَيۡظِۖ كُلَّمَآ أُلۡقِيَ فِيهَا فَوۡجٞ سَأَلَهُمۡ خَزَنَتُهَآ أَلَمۡ يَأۡتِكُمۡ نَذِيرٞ ۝٨
9

ਉਹ ਆਖਣਗੇ ਕਿ ਕਿਉਂ ਨਹੀਂ? ਡਰਾਉਣ ਵਾਲਾ ਸਾਡੇ ਕੋਲ ਆਇਆ ਤਾਂ ਸੀ, ਪਰ ਅਸੀਂ ਉਸ ਨੂੰ ਝੁਠਲਾਇਆ ਅਤੇ ਆਖਿਆ ਕਿ ਅੱਲਾਹ ਨੇ ਕਿਸੇ ਉੱਤੇ ਕੁੱਝ ਵੀ ਨਹੀਂ ਉਤਾਰਿਆ। ਤੁਸੀਂ ਤਾਂ ਵੱਡੀ ਗੁਮਰਾਹੀ ਵਿਚ ਫਸੇ ਹੋਏ ਹੋ।

قَالُواْ بَلَىٰ قَدۡ جَآءَنَا نَذِيرٞ فَكَذَّبۡنَا وَقُلۡنَا مَا نَزَّلَ ٱللَّهُ مِن شَيۡءٍ إِنۡ أَنتُمۡ إِلَّا فِي ضَلَٰلٖ كَبِيرٖ ۝٩
10

ਉਹ (ਇਨਕਾਰੀ ਕਿਆਮਤ ਦਿਹਾੜੇ) ਆਖਣਗੇ ਕਿ ਕਾਸ਼ ਅਸੀਂ (ਰਸੂਲ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਜਾਂ ਸਮਝਦੇ ਤਾਂ ਅੱਜ ਅਸੀਂ ਨਰਕੀਆਂ ਵਿੱਚੋਂ ਨਾ ਹੁੰਦੇ।

وَقَالُواْ لَوۡ كُنَّا نَسۡمَعُ أَوۡ نَعۡقِلُ مَا كُنَّا فِيٓ أَصۡحَٰبِ ٱلسَّعِيرِ ۝١٠
11

ਇਸ ਤਰ੍ਹਾਂ ਉਹ ਆਪਣੇ ਅਪਰਾਧਾਂ ਨੂੰ ਆਪ ਮੰਨ ਲੈਣਗੇ, ਸੋ ਉਹਨਾਂ ਨਰਕੀਆਂ ਉੱਤੇ ਫਿਟਕਾਰ ਹੈ।

فَٱعۡتَرَفُواْ بِذَنۢبِهِمۡ فَسُحۡقٗا لِّأَصۡحَٰبِ ٱلسَّعِيرِ ۝١١
12

ਜਿਹੜੇ ਲੋਕ ਆਪਣੇ ਪਾਲਣਹਾਰ ਤੋਂ ਬਿਨਾਂ ਵੇਖਿਆਂ ਡਰਦੇ ਹਨ ਉਹਨਾਂ ਲਈ ਬਖ਼ਸ਼ਿਸ਼ ਤੇ ਵੱਡੇ ਬਦਲੇ ਹਨ।

إِنَّ ٱلَّذِينَ يَخۡشَوۡنَ رَبَّهُم بِٱلۡغَيۡبِ لَهُم مَّغۡفِرَةٞ وَأَجۡرٞ كَبِيرٞ ۝١٢
13

ਤੁਸੀਂ ਆਪਣੀ ਗੱਲ ਭਾਵੇਂ ਲੁਕਾ ਕੇ ਆਖੋ ਜਾਂ ਆਵਾਜ਼ ਨਾਲ ਆਖੋ। ਬੇਸ਼ੱਕ ਉਹ ਦਿਲਾਂ ਦੇ ਭੇਤ ਜਾਣਦਾ ਹੈ।

وَأَسِرُّواْ قَوۡلَكُمۡ أَوِ ٱجۡهَرُواْ بِهِۦٓۖ إِنَّهُۥ عَلِيمُۢ بِذَاتِ ٱلصُّدُورِ ۝١٣
14

ਕੀ ਉਹ ਨਹੀਂ ਜਾਣੇਗਾ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ ? ਉਹ ਵੱਡਾ ਸੂਖਮਦਰਸ਼ੀ ਹੈ ਤੇ ਹਰ ਪ੍ਰਕਾਰ ਦੀ ਖ਼ਬਰ ਰੱਖਦਾ ਹੈ।

أَلَا يَعۡلَمُ مَنۡ خَلَقَ وَهُوَ ٱللَّطِيفُ ٱلۡخَبِيرُ ۝١٤
15

ਉਹੀਓ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ। ਸੋ ਤੁਸੀਂ ਉਸ ਦੀਆਂ ਰਾਹਾਂ ਉੱਤੇ ਚਲਦੇ ਹੋਏ ਉਸ ਦੇ ਰਿਜ਼ਕ ਵਿੱਚੋਂ ਖਾਓ। ਤੁਸੀਂ ਉਸੇ ਵੱਲ ਮੁੜ ਸੁਰਜੀਤ ਹੋ ਕੇ ਜਾਣਾ ਹੈ।

هُوَ ٱلَّذِي جَعَلَ لَكُمُ ٱلۡأَرۡضَ ذَلُولٗا فَٱمۡشُواْ فِي مَنَاكِبِهَا وَكُلُواْ مِن رِّزۡقِهِۦۖ وَإِلَيۡهِ ٱلنُّشُورُ ۝١٥
16

ਕੀ ਤੁਸੀਂ ਉਸ (ਅੱਲਾਹ) ਤੋਂ ਬੇ-ਖ਼ੌਫ਼ ਹੋ ਗਏ ਹੋ, ਜਿਹੜਾ ਅਕਾਸ਼ ਵਿਚ ਹੈ ਕਿ ਉਹ ਤੁਹਾਨੂੰ ਧਰਤੀ ਵਿਚ ਧਸਾ ਦੇਵੇ ਅਤੇ ਅਚਣਚੇਤ ਇਹ (ਧਰਤੀ) ਕੰਬਣ ਲਗ ਜਾਵੇ ?

ءَأَمِنتُم مَّن فِي ٱلسَّمَآءِ أَن يَخۡسِفَ بِكُمُ ٱلۡأَرۡضَ فَإِذَا هِيَ تَمُورُ ۝١٦
17

ਕੀ ਤੁਸੀਂ ਉਸ ਅੱਲਾਹ ਤੋਂ ਨਿਸ਼ਚਿੰਤ ਹੋ ਗਏ ਹੋ ਜਿਹੜਾ ਅਕਾਸ਼ ਵਿਚ ਹੈ ਕਿ ਉਹ ਤੁਹਾਡੇ ਉੱਤੇ ਪਥਰਾਓ ਕਰਨ ਵਾਲੀ ਤੇਜ਼ ਹਵਾ ਭੇਜ ਦੇਵੇ? ਫੇਰ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਡਰਾਉਣਾ ਕਿਹੋ ਜਿਹਾ ਹੁੰਦਾ ਹੈ।

أَمۡ أَمِنتُم مَّن فِي ٱلسَّمَآءِ أَن يُرۡسِلَ عَلَيۡكُمۡ حَاصِبٗاۖ فَسَتَعۡلَمُونَ كَيۡفَ نَذِيرِ ۝١٧
18

ਬੇਸ਼ੱਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹ ਵੀ (ਪੈਗ਼ੰਬਰਾਂ ਨੂੰ) ਝੁਠਲਾ ਚੁੱਕੇ ਹਨ, ਫੇਰ ਵੇਖ ਲਓ ਕਿ ਮੇਰਾ ਅਜ਼ਾਬ ਕਿਹੋ ਜਿਹਾ ਸੀ।

وَلَقَدۡ كَذَّبَ ٱلَّذِينَ مِن قَبۡلِهِمۡ فَكَيۡفَ كَانَ نَكِيرِ ۝١٨
19

ਕੀ ਉਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਉੱਡਣ ਵਾਲੇ ਪੰਛੀਆਂ ਦੇ ਖੰਭ ਖਿਲਰੇ ਹੋਏ ਤੇ ਸੁਕੜੇ ਹੋਏ ਨਹੀਂ ਵੇਖੇ। ਉਹਨਾਂ ਨੂੰ ਅੱਲਾਹ ਤੋਂ ਛੁੱਟ ਕੋਈ ਨਹੀਂ ਥੰਮਦਾ। ਬੇਸ਼ੱਕ ਉਹ ਹਰ ਚੀਜ਼ ਨੂੰ ਵੇਖਦਾ ਹੈ।

أَوَلَمۡ يَرَوۡاْ إِلَى ٱلطَّيۡرِ فَوۡقَهُمۡ صَٰٓفَّٰتٖ وَيَقۡبِضۡنَۚ مَا يُمۡسِكُهُنَّ إِلَّا ٱلرَّحۡمَٰنُۚ إِنَّهُۥ بِكُلِّ شَيۡءِۭ بَصِيرٌ ۝١٩
20

ਭਲਾ ਉਹ ਕੌਣ ਹੈ ਜਿਹੜਾ ਤੁਹਾਡੀ ਸੈਨਾ ਬਣ ਕੇ, ਛੁੱਟ ਰਹਿਮਾਨ ਤੋਂ, ਤੁਹਾਡੀ ਸਹਾਇਤਾ ਕਰੇ ? ਇਨਕਾਰੀ ਤਾਂ ਉੱਕਾ ਹੀ ਧੋਖੇ ਵਿਚ ਫਸੇ ਹੋਏ ਹਨ।

أَمَّنۡ هَٰذَا ٱلَّذِي هُوَ جُندٞ لَّكُمۡ يَنصُرُكُم مِّن دُونِ ٱلرَّحۡمَٰنِۚ إِنِ ٱلۡكَٰفِرُونَ إِلَّا فِي غُرُورٍ ۝٢٠
21

ਜੇ ਰਹਿਮਾਨ ਆਪਣਾ ਰਿਜ਼ਕ ਰੋਕ ਲਵੇ ਫੇਰ ਭਲਾ ਉਹ ਕਿਹੜਾ ਹੈ ਜਿਹੜਾ ਤੁਹਾਨੂੰ ਰਿਜ਼ਕ ਦੇ ਸਕੇ ? ਪਰ ਉਹ (ਕਾਫ਼ਿਰ) ਸਰਕਸ਼ੀ ਤੇ ਹੱਕ ਸੱਚ ਤੋਂ ਮੂੰਹ ਮੋੜਣ ਉੱਤੇ ਅੜੇ ਹੋਏ ਹਨ।

أَمَّنۡ هَٰذَا ٱلَّذِي يَرۡزُقُكُمۡ إِنۡ أَمۡسَكَ رِزۡقَهُۥۚ بَل لَّجُّواْ فِي عُتُوّٖ وَنُفُورٍ ۝٢١
22

ਕੀ ਭਲਾ ਜਿਹੜਾ ਵਿਅਕਤੀ ਮੂੰਹ ਨੀਵਾਂ ਕਰਕੇ (ਪਸ਼ੂਆਂ ਵਾਂਗ) ਤੁਰਦਾ ਹੈ ਉਹ ਵੱਧ ਹਿਦਾਇਤ ਵਾਲਾ ਹੈ ਜਾਂ ਉਹ ਜਿਹੜਾ ਸਿੱਧਾ ਹੋ ਕੇ (ਸਿਰ ਚੁੱਕੀਂ) ਇਕ ਪੱਧਰੀ ਰਾਹ ’ਤੇ ਤੁਰ ਪਿਆ ਹੋਵੇ ?

أَفَمَن يَمۡشِي مُكِبًّا عَلَىٰ وَجۡهِهِۦٓ أَهۡدَىٰٓ أَمَّن يَمۡشِي سَوِيًّا عَلَىٰ صِرَٰطٖ مُّسۡتَقِيمٖ ۝٢٢
23

(ਹੇ ਨਬੀ!) ਆਖ ਦਿਓ, ਉਹੀਓ ਅੱਲਾਹ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਅਤੇ ਤੁਹਾਡੇ ਕੰਨ, ਅੱਖਾਂ, ਅਤੇ ਦਿਲ ਬਣਾਏ, ਪਰ ਤੁਸੀਂ ਘੱਟ ਹੀ ਸ਼ੁਕਰ ਅਦਾ ਕਰਦੇ ਹੋ।

قُلۡ هُوَ ٱلَّذِيٓ أَنشَأَكُمۡ وَجَعَلَ لَكُمُ ٱلسَّمۡعَ وَٱلۡأَبۡصَٰرَ وَٱلۡأَفۡـِٔدَةَۚ قَلِيلٗا مَّا تَشۡكُرُونَ ۝٢٣
24

ਆਖ ਦਿਓ, ਉਹੀਓ ਹੈ ਜਿਸ ਨੇ ਤੁਹਾਨੂੰ ਧਰਤੀ ਉੱਤੇ ਪਸਾਰਿਆ ਅਤੇ ਉਸੇ ਦੀ ਹਜ਼ੂਰੀ ਵਿਚ ਤੁਸੀਂ ਸਾਰੇ ਇਕੱਠੇ ਕੀਤੇ ਜਾਓਗੇ।

قُلۡ هُوَ ٱلَّذِي ذَرَأَكُمۡ فِي ٱلۡأَرۡضِ وَإِلَيۡهِ تُحۡشَرُونَ ۝٢٤
25

ਅਤੇ ਉਹ ਇਨਕਾਰੀ ਆਖਦੇ ਹਨ ਕਿ ਕਿਆਮਤ ਆਉਣ ਦਾ ਵਚਨ ਕਦੋਂ ਪੂਰਾ ਹੋਵੇਗਾ, ਜੇ ਤੁਸੀਂ ਸੱਚੇ ਹੋ ਤਾਂ ਦੱਸੋ?

وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ ۝٢٥
26

ਹੇ ਨਬੀ! ਆਖ ਦਿਓ ਕਿ ਬੇਸ਼ੱਕ ਇਸ ਦੀ ਜਾਣਕਾਰੀ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਕੇਵਲ ਤੁਹਾਨੂੰ ਸਪਸ਼ਟ ਰੂਪ ਵਿਚ ਸਾਵਧਾਨ ਕਰਨ ਵਾਲਾ ਹਾਂ।

قُلۡ إِنَّمَا ٱلۡعِلۡمُ عِندَ ٱللَّهِ وَإِنَّمَآ أَنَا۠ نَذِيرٞ مُّبِينٞ ۝٢٦
27

ਜਦੋਂ ਉਹ (ਇਨਕਾਰੀ) ਉਸ ਇਸ (ਕਿਆਮਤ) ਨੂੰ ਨੇੜੇ ਤੋਂ ਵੇਖਣਗੇ ਤਾਂ ਕਾਫ਼ਿਰਾਂ ਦੇ ਚਿਹਰੇ ਵਿਗੜ ਜਾਣਗੇ ਅਤੇ ਕਿਹਾ ਜਾਵੇਗਾ ਕਿ ਇਹੋ ਹੈ ਜਿਸ ਦੀ ਤੁਸੀਂ ਮੰਗ ਕਰਦੇ ਸੀ।

فَلَمَّا رَأَوۡهُ زُلۡفَةٗ سِيٓـَٔتۡ وُجُوهُ ٱلَّذِينَ كَفَرُواْ وَقِيلَ هَٰذَا ٱلَّذِي كُنتُم بِهِۦ تَدَّعُونَ ۝٢٧
28

(ਹੇ ਨਬੀ!) ਆਖ ਦਿਓ, ਭਾਵੇਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਅੱਲਾਹ ਹਲਾਕ ਕਰ ਦੇਵੇ ਜਾਂ ਸਾਡੇ ਉੱਤੇ ਮਿਹਰਾਂ ਕਰੇ, ਪਰ ਕਾਫ਼ਿਰਾਂ ਨੂੰ ਦਰਦਨਾਕ ਅਜ਼ਾਬ ਤੋਂ ਕੌਣ ਬਚਾਵੇਗਾ ?

قُلۡ أَرَءَيۡتُمۡ إِنۡ أَهۡلَكَنِيَ ٱللَّهُ وَمَن مَّعِيَ أَوۡ رَحِمَنَا فَمَن يُجِيرُ ٱلۡكَٰفِرِينَ مِنۡ عَذَابٍ أَلِيمٖ ۝٢٨
29

ਆਖ ਦਿਓ ਕਿ ਉਹ (ਜ਼ਾਤ) ਰਹਿਮਾਨ ਦੀ ਹੈ, ਅਸੀਂ ਉਸੇ ’ਤੇ ਈਮਾਨ ਲਿਆਏ ਹਾਂ ਅਤੇ ਉਸੇ ’ਤੇ ਅਸੀਂ ਭਰੋਸਾ ਕਰਦੇ ਹਾਂ, ਸੋ ਤੁਸੀਂ ਛੇਤੀ ਹੀ ਜਾਣ ਲਓਗੇ ਕਿ ਕੌਣ ਸਪਸ਼ਟ ਕੁਰਾਹੇ ਪਿਆ ਹੋਇਆ ਹੈ।

قُلۡ هُوَ ٱلرَّحۡمَٰنُ ءَامَنَّا بِهِۦ وَعَلَيۡهِ تَوَكَّلۡنَاۖ فَسَتَعۡلَمُونَ مَنۡ هُوَ فِي ضَلَٰلٖ مُّبِينٖ ۝٢٩
30

ਹੇ ਨਬੀ! ਆਖ ਦਿਓ ਕਿ ਜੇ ਤੁਹਾਡੇ ਖੂਹਾਂ ਦਾ ਪਾਣੀ ਧਰਤੀ ਹੇਠ ਉੱਤਰ ਜਾਵੇ ਤਾਂ ਕੌਣ ਹੈ ਜਿਹੜਾ ਤੁਹਾਡੇ ਕੋਲ ਪਾਣੀ ਕੱਢ ਕੇ ਲਿਆਵੇਗਾ ?

قُلۡ أَرَءَيۡتُمۡ إِنۡ أَصۡبَحَ مَآؤُكُمۡ غَوۡرٗا فَمَن يَأۡتِيكُم بِمَآءٖ مَّعِينِۭ ۝٣٠