Wednesday, 12 August 2026 Hijri: 06:41:55 pm
MalayalamQuran.in
അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb
Quran translation reader

അൽ മുർസലാത്ത് المرسلات Al-Mursalat

Surah 77 മക്കിയ്യ • مكية • Makkiyah 50 ആയത്തുകൾ • 50 Ayahs

സൂറത്ത് അൽ മുർസലാത്ത് (Al-Mursalat), ഖുർആൻ അധ്യായം 77 — അറബി ആയത്തുകളും ਪੰਜਾਬੀ വിവർത്തനവും ഉൾപ്പെടെ 50 ആയത്തുകൾ വായിക്കുക. Read Surah Al-Mursalat with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਲਗਾਤਾਰ ਭੇਜੀਆਂ ਗਈਆਂ ਹਵਾਵਾਂ ਦੀ ਸਹੁੰ।

وَٱلۡمُرۡسَلَٰتِ عُرۡفٗا ۝١
2

ਫੇਰ ਤੇਜ਼ ਚੱਲਣ ਵਾਲੀਆਂ ਤੂਫ਼ਾਨੀ ਹਵਾਵਾਂ ਦੀ ਸਹੁੰ।

فَٱلۡعَٰصِفَٰتِ عَصۡفٗا ۝٢
3

ਅਤੇ ਮੀਂਹ ਬਰਸਾਉਣ ਵਾਲੇ ਬੱਦਲਾਂ ਨੂੰ ਫੈਲਾਉਣ ਵਾਲੀਆਂ ਹਵਾਵਾਂ ਦੀ ਸਹੁੰ।

وَٱلنَّٰشِرَٰتِ نَشۡرٗا ۝٣
4

ਫੇਰ ਉਹਨਾਂ ਨੂੰ ਪਾੜ ਕੇ ਅੱਡੋ-ਅੱਡ ਕਰਨ ਵਾਲੀਆਂ ਹਵਾਵਾਂ ਦੀ ਸਹੁੰ।

فَٱلۡفَٰرِقَٰتِ فَرۡقٗا ۝٤
5

ਫੇਰ ਜ਼ਿਕਰ (ਭਾਵ .ਕੁਰਆਨ) ਉਤਾਰਨ ਵਾਲੇ ਫ਼ਰਿਸ਼ਤਿਆਂ ਦੀ ਸਹੁੰ।

فَٱلۡمُلۡقِيَٰتِ ذِكۡرًا ۝٥
6

ਜੋ ਬਹਾਨੇ ਖ਼ਤਮ ਕਰਨ ਲਈ ਜਾਂ ਡਰ ਸੁਣਾਉਣ ਲਈ ਹੈ।

عُذۡرًا أَوۡ نُذۡرًا ۝٦
7

ਬੇਸ਼ੱਕ ਤੁਹਾਡੇ ਨਾਲ ਜਿਸ (ਕਿਆਮਤ) ਦਾ ਵਾਅਦਾ ਕੀਤਾ ਜਾ ਰਿਹਾ ਹੈ ਉਹ ਜ਼ਰੂਰ ਹੀ ਵਾਪਰ ਕੇ ਰਹੇਗੀ।

إِنَّمَا تُوعَدُونَ لَوَٰقِعٞ ۝٧
8

ਜਦੋਂ ਤਾਰੇ ਬੇ-ਨੂਰ ਕਰ ਦਿੱਤੇ ਜਾਣਗੇ।

فَإِذَا ٱلنُّجُومُ طُمِسَتۡ ۝٨
9

ਜਦੋਂ ਅਕਾਸ਼ ਪਾਟ ਦਿੱਤਾ ਜਾਵੇਗਾ।

وَإِذَا ٱلسَّمَآءُ فُرِجَتۡ ۝٩
10

ਜਦੋਂ ਪਹਾੜਾਂ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣਗੀਆਂ।

وَإِذَا ٱلۡجِبَالُ نُسِفَتۡ ۝١٠
11

ਜਦੋਂ ਪੈਗ਼ੰਬਰਾਂ ਨੂੰ ਨਿਯਤ ਸਮੇਂ ਲਿਆਇਆ ਜਾਵੇਗਾ।

وَإِذَا ٱلرُّسُلُ أُقِّتَتۡ ۝١١
12

(ਆਖਿਆ ਜਾਵੇਗਾ) ਜਿਹੜੇ ਦਿਨ ਲਈ ਉਹਨਾਂ (ਦੀ ਗਵਾਹੀ) ਨੂੰ ਅਗਾਂਹ ਪਾਇਆ ਗਿਆ ਸੀ ?

لِأَيِّ يَوۡمٍ أُجِّلَتۡ ۝١٢
13

ਫ਼ੈਸਲੇ ਦੇ ਦਿਨ (ਭਾਵ ਕਿਆਮਤ) ਲਈ ?

لِيَوۡمِ ٱلۡفَصۡلِ ۝١٣
14

ਤੁਸੀਂ ਕੀ ਜਾਣੋਂ ਕਿ ਫ਼ੈਸਲੇ ਦਾ ਦਿਨ ਕੀ ਹੈ ?

وَمَآ أَدۡرَىٰكَ مَا يَوۡمُ ٱلۡفَصۡلِ ۝١٤
15

ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

وَيۡلٞ يَوۡمَئِذٖ لِّلۡمُكَذِّبِينَ ۝١٥
16

ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?

أَلَمۡ نُهۡلِكِ ٱلۡأَوَّلِينَ ۝١٦
17

ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।

ثُمَّ نُتۡبِعُهُمُ ٱلۡأٓخِرِينَ ۝١٧
18

ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।

كَذَٰلِكَ نَفۡعَلُ بِٱلۡمُجۡرِمِينَ ۝١٨
19

ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।

وَيۡلٞ يَوۡمَئِذٖ لِّلۡمُكَذِّبِينَ ۝١٩
20

ਕੀ ਅਸੀਂ ਤੁਹਾਨੂੰ ਇਕ ਤੁੱਛ ਜਿਹੇ ਵੀਰਜ ਤੋਂ ਪੈਦਾ ਨਹੀਂ ਕੀਤਾ ?

أَلَمۡ نَخۡلُقكُّم مِّن مَّآءٖ مَّهِينٖ ۝٢٠
21

ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।

فَجَعَلۡنَٰهُ فِي قَرَارٖ مَّكِينٍ ۝٢١
22

ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।

إِلَىٰ قَدَرٖ مَّعۡلُومٖ ۝٢٢
23

ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।

فَقَدَرۡنَا فَنِعۡمَ ٱلۡقَٰدِرُونَ ۝٢٣
24

ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।

وَيۡلٞ يَوۡمَئِذٖ لِّلۡمُكَذِّبِينَ ۝٢٤
25

ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?

أَلَمۡ نَجۡعَلِ ٱلۡأَرۡضَ كِفَاتًا ۝٢٥
26

ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।

أَحۡيَآءٗ وَأَمۡوَٰتٗا ۝٢٦
27

ਅਸੀਂ ਇਸ (ਧਰਤੀ) ਵਿਚ ਮਜ਼ਬੂਤੀ ਨਾਲ ਜੰਮੇ ਹੋਏ ਉੱਚੇ-ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।

وَجَعَلۡنَا فِيهَا رَوَٰسِيَ شَٰمِخَٰتٖ وَأَسۡقَيۡنَٰكُم مَّآءٗ فُرَاتٗا ۝٢٧
28

ਉਸ ਦਿਨ (ਅਜ਼ਾਬ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।

وَيۡلٞ يَوۡمَئِذٖ لِّلۡمُكَذِّبِينَ ۝٢٨
29

(ਆਖਿਆ ਜਾਵੇਗਾ) ਕਿ ਚੱਲੋ ਉਸ (ਅਜ਼ਾਬ) ਵੱਲ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।

ٱنطَلِقُوٓاْ إِلَىٰ مَا كُنتُم بِهِۦ تُكَذِّبُونَ ۝٢٩
30

ਚੱਲੋ! ਉਸ ਪੜ੍ਹਛਾਵੇਂ ਵੱਲ ਜਿਹੜਾ ਤਿੰਨ ਫਾਂਕਾਂ ਵਾਲਾ ਹੈ।

ٱنطَلِقُوٓاْ إِلَىٰ ظِلّٖ ذِي ثَلَٰثِ شُعَبٖ ۝٣٠
31

ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।

لَّا ظَلِيلٖ وَلَا يُغۡنِي مِنَ ٱللَّهَبِ ۝٣١
32

ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।

إِنَّهَا تَرۡمِي بِشَرَرٖ كَٱلۡقَصۡرِ ۝٣٢
33

(ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।

كَأَنَّهُۥ جِمَٰلَتٞ صُفۡرٞ ۝٣٣
34

ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।

وَيۡلٞ يَوۡمَئِذٖ لِّلۡمُكَذِّبِينَ ۝٣٤
35

ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।

هَٰذَا يَوۡمُ لَا يَنطِقُونَ ۝٣٥
36

ਨਾ ਹੀ ਉਹਨਾਂ ਨੂੰ ਬਹਾਨੇ ਪੇਸ਼ ਕਰਨ ਦੀ ਆਗਿਆ ਹੋਵੇਗੀ।

وَلَا يُؤۡذَنُ لَهُمۡ فَيَعۡتَذِرُونَ ۝٣٦
37

ਉਸੇ ਦਿਨ ਝੁਠਲਾਉਣ ਵਾਲਿਆਂ ਦੀ ਬਰਬਾਦੀ ਹੋਵੇਗੀ।

وَيۡلٞ يَوۡمَئِذٖ لِّلۡمُكَذِّبِينَ ۝٣٧
38

ਇਹ ਫ਼ੈਸਲੇ ਦਾ ਦਿਨ ਹੈ, ਅਸੀਂ ਤੁਹਾਨੂੰ ਅਤੇ ਤੁਹਾਥੋਂ ਪਹਿਲਾਂ ਬੀਤ ਚੁੱਕੇ ਲੋਕਾਂ ਨੂੰ ਜਮਾਂ ਕਰਾਂਗੇ।

هَٰذَا يَوۡمُ ٱلۡفَصۡلِۖ جَمَعۡنَٰكُمۡ وَٱلۡأَوَّلِينَ ۝٣٨
39

ਜੇਕਰ ਤੁਹਾਡੇ ਕੋਲ ਕੋਈ ਚਾਲ ਮੇਰੇ ਵਿਰੁੱਧ ਖੇਡਣ ਲਈ ਹੈ ਤਾਂ ਖੇਡ ਲਓ।

فَإِن كَانَ لَكُمۡ كَيۡدٞ فَكِيدُونِ ۝٣٩
40

ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

وَيۡلٞ يَوۡمَئِذٖ لِّلۡمُكَذِّبِينَ ۝٤٠
41

ਬੇਸ਼ੱਕ ਮੁੱਤਕੀ (ਰੱਬ ਦਾ ਡਰ-ਭੌ ਮੰਣਨ ਵਾਲੇ) ਲੋਕ ਠੰਡੀਆਂ ਛਾਵਾਂ ਹੇਠ ਤੇ ਵਗਦੇ ਹੋਏ ਚਸ਼ਮਿਆਂ ਵਿਚ ਹੋਣਗੇ।

إِنَّ ٱلۡمُتَّقِينَ فِي ظِلَٰلٖ وَعُيُونٖ ۝٤١
42

ਅਤੇ ਸੁਆਦਲੇ ਫਲਾਂ ਵਿੱਚੋਂ ਜਿਸ ਤਰ੍ਹਾਂ ਦੇ ਉਹ ਚਾਹੁਣਗੇ (ਫਲ ਹਾਜ਼ਰ ਹੋਣਗੇ)।

وَفَوَٰكِهَ مِمَّا يَشۡتَهُونَ ۝٤٢
43

(ਆਖਿਆ ਜਾਵੇਗਾ) ਆਨੰਦ ਨਾਲ ਖਾਓ ਤੇ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਸੀ।

كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ ۝٤٣
44

ਬੇਸ਼ੱਕ ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਬਦਲਾ ਦਿਆ ਕਰਦੇ ਹਾਂ।

إِنَّا كَذَٰلِكَ نَجۡزِي ٱلۡمُحۡسِنِينَ ۝٤٤
45

ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।

وَيۡلٞ يَوۡمَئِذٖ لِّلۡمُكَذِّبِينَ ۝٤٥
46

(ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।

كُلُواْ وَتَمَتَّعُواْ قَلِيلًا إِنَّكُم مُّجۡرِمُونَ ۝٤٦
47

ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

وَيۡلٞ يَوۡمَئِذٖ لِّلۡمُكَذِّبِينَ ۝٤٧
48

ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।[1]

وَإِذَا قِيلَ لَهُمُ ٱرۡكَعُواْ لَا يَرۡكَعُونَ ۝٤٨
49

ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

وَيۡلٞ يَوۡمَئِذٖ لِّلۡمُكَذِّبِينَ ۝٤٩
50

ਹੁਣ ਇਸ (.ਕੁਰਆਨ) ਤੋਂ ਪਿੱਛੋਂ ਉਹ ਕਿਹੜੀ ਗੱਲ ਉੱਤੇ ਈਮਾਨ ਲਿਆਉਣਗੇ ?

فَبِأَيِّ حَدِيثِۭ بَعۡدَهُۥ يُؤۡمِنُونَ ۝٥٠