Sunday, 11 October 2026 Hijri: — 08:29:18 pm
MalayalamQuran.in
ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam
Quran translation reader

അൽ ഖിയാമ القيامة Al-Qiyamah

Surah 75 മക്കിയ്യ • مكية • Makkiyah 40 ആയത്തുകൾ • 40 Ayahs

സൂറത്ത് അൽ ഖിയാമ (Al-Qiyamah), ഖുർആൻ അധ്യായം 75 — അറബി ആയത്തുകളും ਪੰਜਾਬੀ വിവർത്തനവും ഉൾപ്പെടെ 40 ആയത്തുകൾ വായിക്കുക. Read Surah Al-Qiyamah with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ।

لَآ أُقۡسِمُ بِيَوۡمِ ٱلۡقِيَٰمَةِ ۝١
2

ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ।

وَلَآ أُقۡسِمُ بِٱلنَّفۡسِ ٱللَّوَّامَةِ ۝٢
3

ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ?

أَيَحۡسَبُ ٱلۡإِنسَٰنُ أَلَّن نَّجۡمَعَ عِظَامَهُۥ ۝٣
4

ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।[1]

بَلَىٰ قَٰدِرِينَ عَلَىٰٓ أَن نُّسَوِّيَ بَنَانَهُۥ ۝٤
5

ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ।

بَلۡ يُرِيدُ ٱلۡإِنسَٰنُ لِيَفۡجُرَ أَمَامَهُۥ ۝٥
6

ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ।

يَسۡـَٔلُ أَيَّانَ يَوۡمُ ٱلۡقِيَٰمَةِ ۝٦
7

(ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ।

فَإِذَا بَرِقَ ٱلۡبَصَرُ ۝٧
8

ਚੰਨ ਬੇ-ਨੂਰ ਹੋ ਜਾਵੇਗਾ।

وَخَسَفَ ٱلۡقَمَرُ ۝٨
9

ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। [2]

وَجُمِعَ ٱلشَّمۡسُ وَٱلۡقَمَرُ ۝٩
10

ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ?

يَقُولُ ٱلۡإِنسَٰنُ يَوۡمَئِذٍ أَيۡنَ ٱلۡمَفَرُّ ۝١٠
11

ਉੱਕਾ ਨਹੀਂ! ਉੱਥੇ ਕੋਈ ਸ਼ਰਨ-ਅਸਥਾਨ ਨਹੀਂ।

كـَلَّا لَا وَزَرَ ۝١١
12

ਉਸ ਦਿਨ ਤੇਰੇ ਰੱਬ ਦੇ ਸਾਹਮਣੇ ਹੀ ਜਾ ਕੇ ਠਹਿਰਨਾ ਹੋਵੇਗਾ।

إِلَىٰ رَبِّكَ يَوۡمَئِذٍ ٱلۡمُسۡتَقَرُّ ۝١٢
13

ਉਸ ਦਿਨ ਮਨੁੱਖ ਨੂੰ ਦੱਸ ਦਿੱਤਾ ਜਾਵੇਗਾ ਜੋ ਉਸ ਨੇ (ਚੰਗੇ ਜਾਂ ਮਾੜੇ ਕਰਮ) ਅੱਗੇ (ਆਖ਼ਿਰਤ ਲਈ) ਭੇਜੇ ਹਨ ਅਤੇ ਜੋ ਉਸ ਨੇ ਪਿੱਛੇ (ਦੁਨੀਆਂ ਵਿਚ) ਛੱਡੇ ਹਨ।

يُنَبَّؤُاْ ٱلۡإِنسَٰنُ يَوۡمَئِذِۭ بِمَا قَدَّمَ وَأَخَّرَ ۝١٣
14

ਸਗੋਂ ਮਨੁੱਖ ਆਪੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

بَلِ ٱلۡإِنسَٰنُ عَلَىٰ نَفۡسِهِۦ بَصِيرَةٞ ۝١٤
15

ਉਹ ਭਾਵੇਂ ਕਿੰਨੇ ਹੀ ਬਹਾਨੇ ਪੇਸ਼ ਕਰੇ।

وَلَوۡ أَلۡقَىٰ مَعَاذِيرَهُۥ ۝١٥
16

(ਹੇ ਨਬੀ!) ਤੁਸੀਂ ਇਸ .ਕੁਰਆਨ ਨੂੰ ਛੇਤੀ ਯਾਦ ਕਰਨ ਲਈ ਆਪਣੀ ਜ਼ੁਬਾਨ ਨੂੰ (ਛੇਤੀ-ਛੇਤੀ) ਹਰਕਤ ਨਾ ਦਿਓ।

لَا تُحَرِّكۡ بِهِۦ لِسَانَكَ لِتَعۡجَلَ بِهِۦٓ ۝١٦
17

ਇਸ ਨੂੰ (ਤੁਹਾਡੇ ਸੀਨੇ ਵਿਚ) ਜਮ੍ਹਾਂ ਕਰਨਾ ਅਤੇ ਇਸ ਨੂੰ (ਆਪ ਜੀ ਤੋਂ) ਪੜ੍ਹਵਾ ਦੇਣਾ ਸਾਡੇ ਜ਼ਿੰਮੇ ਹੈ।

إِنَّ عَلَيۡنَا جَمۡعَهُۥ وَقُرۡءَانَهُۥ ۝١٧
18

ਜਦੋਂ ਅਸੀਂ ਤੁਹਾਨੂੰ ਇਸ ਨੂੰ ਪੜ੍ਹਵਾ ਚੁੱਕੀਏ ਤਾਂ ਉਸ ਪੜ੍ਹਾਈ ਦੀ ਪਾਲਣਾ ਕਰੋ।

فَإِذَا قَرَأۡنَٰهُ فَٱتَّبِعۡ قُرۡءَانَهُۥ ۝١٨
19

ਫੇਰ ਇਸ ਦੀ ਵਿਆਖਿਆ ਕਰਨਾ ਸਾਡੇ ਜ਼ਿੰਮੇ ਹੈ।

ثُمَّ إِنَّ عَلَيۡنَا بَيَانَهُۥ ۝١٩
20

ਉੱਕਾ ਹੀ ਨਹੀਂ! ਸਗੋਂ ਤੁਸੀਂ ਲੋਕ ਤਾਂ ਦੁਨੀਆਂ ਨੂੰ ਹੀ ਪਸੰਦ ਕਰਦੇ ਹੋ।

كـَلَّا بَلۡ تُحِبُّونَ ٱلۡعَاجِلَةَ ۝٢٠
21

ਅਤੇ ਆਖ਼ਿਰਤ (ਦੀ ਚਿੰਤਾ) ਨੂੰ ਛੱਡ ਦਿੰਦੇ ਹੋ।

وَتَذَرُونَ ٱلۡأٓخِرَةَ ۝٢١
22

ਉਸ (ਕਿਆਮਤ) ਦਿਹਾੜੇ ਕਈ ਚਿਹਰੇ ਲਹਿ-ਲਹਿ ਕਰਦੇ ਹੋਣਗੇ।

وُجُوهٞ يَوۡمَئِذٖ نَّاضِرَةٌ ۝٢٢
23

ਆਪਣੇ ਰੱਬ ਵੱਲ ਵੇਖ ਰਹੇ ਹੋਣਗੇ।

إِلَىٰ رَبِّهَا نَاظِرَةٞ ۝٢٣
24

ਉਸ (ਕਿਆਮਤ) ਦਿਹਾੜੇ ਕਈ ਚਿਹਰੇ ਉਦਾਸ ਹੋਣਗੇ।

وَوُجُوهٞ يَوۡمَئِذِۭ بَاسِرَةٞ ۝٢٤
25

ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ।

تَظُنُّ أَن يُفۡعَلَ بِهَا فَاقِرَةٞ ۝٢٥
26

ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ।

كـَلَّآ إِذَا بَلَغَتِ ٱلتَّرَاقِيَ ۝٢٦
27

ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?

وَقِيلَ مَنۡۜ رَاقٖ ۝٢٧
28

ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ।

وَظَنَّ أَنَّهُ ٱلۡفِرَاقُ ۝٢٨
29

ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।[3]

وَٱلۡتَفَّتِ ٱلسَّاقُ بِٱلسَّاقِ ۝٢٩
30

ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ।

إِلَىٰ رَبِّكَ يَوۡمَئِذٍ ٱلۡمَسَاقُ ۝٣٠
31

ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ।

فَلَا صَدَّقَ وَلَا صَلَّىٰ ۝٣١
32

ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ।

وَلَٰكِن كَذَّبَ وَتَوَلَّىٰ ۝٣٢
33

ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ।

ثُمَّ ذَهَبَ إِلَىٰٓ أَهۡلِهِۦ يَتَمَطَّىٰٓ ۝٣٣
34

ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ।

أَوۡلَىٰ لَكَ فَأَوۡلَىٰ ۝٣٤
35

ਬਰਬਾਦੀ ਹੀ ਬਰਬਾਦੀ ਹੈ ਤੇਰੇ ਲਈ।

ثُمَّ أَوۡلَىٰ لَكَ فَأَوۡلَىٰٓ ۝٣٥
36

ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ (ਭਾਵ ਬਿਨਾਂ ਹਿਸਾਬ ਕਿਤਾਬ ਤੋਂ) ਛੱਡ ਦਿੱਤਾ ਜਾਵੇਗਾ।

أَيَحۡسَبُ ٱلۡإِنسَٰنُ أَن يُتۡرَكَ سُدًى ۝٣٦
37

ਕੀ ਉਹ ਵੀਰਜ ਦੀ ਇਕ ਬੂੰਦ ਨਹੀਂ ਸੀ ਜਿਹੜੀ (ਮਾਂ ਦੇ) ਗਰਭ ਵਿਚ ਟਪਕਾਈ ਜਾਂਦੀ ਹੈ।

أَلَمۡ يَكُ نُطۡفَةٗ مِّن مَّنِيّٖ يُمۡنَىٰ ۝٣٧
38

ਫੇਰ ਉਹ ਲੋਥੜਾ ਬਣਿਆ, ਫੇਰ ਅੱਲਾਹ ਨੇ ਉਸ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਗ ਠੀਕ-ਠਾਕ ਕੀਤੇ।[4]

ثُمَّ كَانَ عَلَقَةٗ فَخَلَقَ فَسَوَّىٰ ۝٣٨
39

ਫੇਰ ਉਸ ਤੋਂ ਨਰ ਤੇ ਮਦੀਨ ਦਾ ਜੋੜਾ ਬਣਾਇਆ।

فَجَعَلَ مِنۡهُ ٱلزَّوۡجَيۡنِ ٱلذَّكَرَ وَٱلۡأُنثَىٰٓ ۝٣٩
40

ਫੇਰ ਕੀ ਉਹ (ਅੱਲਾਹ) ਇਸ ਦੀ ਸਮਰਥਾ ਨਹੀਂ ਰੱਖਦਾ ਕਿ ਮੁਰਦਿਆਂ ਨੂੰ ਜਿਊਂਦਾ ਕਰ ਦੇਵੇ।

أَلَيۡسَ ذَٰلِكَ بِقَٰدِرٍ عَلَىٰٓ أَن يُحۡـِۧيَ ٱلۡمَوۡتَىٰ ۝٤٠