Wednesday, 12 August 2026 Hijri: 06:36:00 pm
MalayalamQuran.in
അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb
Quran translation reader

അസ്സജ്ദ السجدة As-Sajdah

Surah 32 മക്കിയ്യ • مكية • Makkiyah 30 ആയത്തുകൾ • 30 Ayahs

സൂറത്ത് അസ്സജ്ദ (As-Sajdah), ഖുർആൻ അധ്യായം 32 — അറബി ആയത്തുകളും ਪੰਜਾਬੀ വിവർത്തനവും ഉൾപ്പെടെ 30 ആയത്തുകൾ വായിക്കുക. Read Surah As-Sajdah with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਅਲਿਫ਼, ਲਾਮ, ਮੀਮ।

الٓمٓ ۝١
2

ਨਿਰਸੰਦੇਹ, ਇਹ ਕਿਤਾਬ (•ਕੁਰਆਨ) ਸਾਰੇ ਜਗ ਦੇ ਪਾਲਣਹਾਰ ਵੱਲੋਂ ਉਤਾਰੀ ਗਈ ਹੈ।

تَنزِيلُ ٱلۡكِتَٰبِ لَا رَيۡبَ فِيهِ مِن رَّبِّ ٱلۡعَٰلَمِينَ ۝٢
3

ਕੀ ਉਹ (ਮੱਕੇ ਦੇ ਕਾਫ਼ਿਰ) ਆਖਦੇ ਹਨ ਕਿ ਇਸ (•ਕੁਰਆਨ) ਨੂੰ ਨਬੀ ਨੇ ਆਪੇ ਹੀ ਘੜ੍ਹ ਲਿਆ ਹੈ ? (ਨਹੀਂ) ਸਗੋਂ (ਹੇ ਨਬੀ!) ਇਹ ਤਾਂ ਤੁਹਾਡੇ ਰੱਬ ਵੱਲੋਂ ਹੱਕ ਸੱਚ (’ਤੇ ਆਧਾਰਿਤ) ਹੈ ਤਾਂ ਜੋ ਤੁਸੀਂ ਉਹਨਾਂ (ਲੋਕਾਂ) ਨੂੰ (ਰੱਬ ਦੀ ਸਜ਼ਾ ਤੋਂ) ਸਾਵਧਾਨ ਕਰੋ ਜਿਨ੍ਹਾਂ ਕੋਲ ਤੁਹਾਥੋਂ ਪਹਿਲਾਂ ਕੋਈ ਵੀ ਸਾਵਧਾਨ ਕਰਨ ਵਾਲਾ ਨਹੀਂ ਆਇਆ, ਸ਼ਾਇਦ ਉਹ ਸਿੱਧੇ ਰਾਹ ਪੈ ਜਾਣ।

أَمۡ يَقُولُونَ ٱفۡتَرَىٰهُۚ بَلۡ هُوَ ٱلۡحَقُّ مِن رَّبِّكَ لِتُنذِرَ قَوۡمٗا مَّآ أَتَىٰهُم مِّن نَّذِيرٖ مِّن قَبۡلِكَ لَعَلَّهُمۡ يَهۡتَدُونَ ۝٣
4

ਅੱਲਾਹ ਉਹ ਜਿਸਨੇ ਅਕਾਸ਼ ਤੇ ਧਰਤੀ ਨੂੰ ਅਤੇ ਜੋ ਕੁੱਝ ਵੀ ਇਹਨਾਂ ਦੇ ਵਿਚਾਲੇ ਹੈ, ਛੇ ਦਿਨਾਂ ਵਿਚ ਸਾਜਿਆ ਹੈ। ਫੇਰ ਉਹ ਅਰਸ਼ ਦੇ ਸਿੰਘਾਸਨ ਉੱਤੇ ਵਿਰਾਜਮਾਨ ਹੋਇਆ। ਉਸ ਤੋਂ ਛੁੱਟ ਨਾ ਕੋਈ ਤੁਹਾਡਾ ਸਹਾਈ ਹੈ ਅਤੇ ਨਾ ਹੀ ਸਿਫ਼ਾਰਸ਼ੀ। ਕੀ ਤੁਸੀਂ ਫੇਰ ਵੀ ਨਸੀਹਤ ਗ੍ਰਿਹਣ ਨਹੀਂ ਕਰਦੇ ?

ٱللَّهُ ٱلَّذِي خَلَقَ ٱلسَّمَٰوَٰتِ وَٱلۡأَرۡضَ وَمَا بَيۡنَهُمَا فِي سِتَّةِ أَيَّامٖ ثُمَّ ٱسۡتَوَىٰ عَلَى ٱلۡعَرۡشِۖ مَا لَكُم مِّن دُونِهِۦ مِن وَلِيّٖ وَلَا شَفِيعٍۚ أَفَلَا تَتَذَكَّرُونَ ۝٤
5

ਉਹ ਅਕਾਸ਼ ਤੋਂ ਲੈ ਕੇ ਧਰਤੀ ਤਕ (ਭਾਵ ਸੰਸਾਰ) ਦੇ ਸਾਰੇ ਮਾਮਲਿਆਂ ਦਾ ਸੰਚਾਲਨ ਕਰਦਾ ਹੈ ਅਤੇ ਇਕ ਦਿਨ, ਜਿਹੜਾ ਤੁਹਾਡੇ ਇਕ ਹਜ਼ਾਰ ਸਾਲ ਦੇ ਬਰਾਬਰ ਹੈ, ਉਹ ਮਾਮਲਾ ਉਸ ਕੋਲ (ਅਕਾਸ਼ ’ਤੇ ਚੜ੍ਹ) ਜਾਂਦਾ ਹੈ।

يُدَبِّرُ ٱلۡأَمۡرَ مِنَ ٱلسَّمَآءِ إِلَى ٱلۡأَرۡضِ ثُمَّ يَعۡرُجُ إِلَيۡهِ فِي يَوۡمٖ كَانَ مِقۡدَارُهُۥٓ أَلۡفَ سَنَةٖ مِّمَّا تَعُدُّونَ ۝٥
6

ਉਹ (ਅੱਲਾਹ) ਤੁਹਾਡੀਆਂ ਗੁੱਪਤ ਤੇ ਖੁੱਲ੍ਹੀਆਂ ਗੱਲਾਂ ਦਾ ਜਾਣਨ ਵਾਲਾ ਹੈ। ਉਹ ਡਾਢਾ ਜ਼ੋਰਾਵਰ ਤੇ ਅਤਿ ਰਹਿਮ ਫ਼ਰਮਾਉਣ ਵਾਲਾ ਹੈ।

ذَٰلِكَ عَٰلِمُ ٱلۡغَيۡبِ وَٱلشَّهَٰدَةِ ٱلۡعَزِيزُ ٱلرَّحِيمُ ۝٦
7

ਜਿਸ ਨੇ ਹਰਕੇ ਚੀਜ਼ ਨੂੰ ਸੋਹਣੇ ਢੰਗ ਨਾਲ ਸਾਜਿਆ ਅਤੇ ਮਨੁੱਖ ਦੀ ਰਚਨਾ ਮਿੱਟੀ ਤੋਂ ਆਰੰਭ ਕੀਤਾ।

ٱلَّذِيٓ أَحۡسَنَ كُلَّ شَيۡءٍ خَلَقَهُۥۖ وَبَدَأَ خَلۡقَ ٱلۡإِنسَٰنِ مِن طِينٖ ۝٧
8

ਫੇਰ ਉਸ (ਮਨੁੱਖ ਭਾਵ ਆਦਮ) ਦੀ ਨਸਲ ਇਕ ਤੁੱਛ ਜਿਹੇ ਪਾਣੀ ਦੇ ਨਚੋੜ (ਵੀਰਜ) ਤੋਂ ਚਲਾਈ।

ثُمَّ جَعَلَ نَسۡلَهُۥ مِن سُلَٰلَةٖ مِّن مَّآءٖ مَّهِينٖ ۝٨
9

ਫੇਰ ਉਸ (ਦੇ ਅੰਗਾਂ) ਨੂੰ ਠੀਕ ਕੀਤਾ ਅਤੇ ਉਸ ਵਿਚ ਆਪਣੀ ਰੂਹ ਫੂੰਕੀ (ਭਾਵ ਜਾਨ ਪਾ ਦਿੱਤੀ)। ਉਸੇ (ਅੱਲਾਹ) ਨੇ ਤੁਹਾਡੇ ਕੰਨ, ਅੱਖਾਂ ਤੇ ਦਿਲ ਬਣਾਏ, ਪਰ ਤੁਸੀਂ ਬਹੁਤ ਹੀ ਘੱਟ ਧੰਨਵਾਦੀ ਹੁੰਦੇ ਹੋ।

ثُمَّ سَوَّىٰهُ وَنَفَخَ فِيهِ مِن رُّوحِهِۦۖ وَجَعَلَ لَكُمُ ٱلسَّمۡعَ وَٱلۡأَبۡصَٰرَ وَٱلۡأَفۡـِٔدَةَۚ قَلِيلٗا مَّا تَشۡكُرُونَ ۝٩
10

ਅਤੇ ਉਹਨਾਂ (ਕਾਫ਼ਿਰ) ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਮਿੱਟੀ ਵਿਚ ਰਲ-ਮਿਲ ਜਾਵਾਂਗੇ ਤਾਂ ਕੀ ਅਸੀਂ ਨਵੀਂ ਜੀਵਨੀ ਵਿਚ ਪ੍ਰਗਟ ਹੋਵਾਂਗੇ ? (ਨਹੀਂ) ਹੇ ਨਬੀ! ਸਗੋਂ ਉਹ ਤਾਂ ਆਪਣੇ ਪਾਲਣਹਾਰ ਦੇ ਮਿਲਣ ਤੋਂ ਹੀ ਇਨਕਾਰ ਕਰਦੇ ਹਨ।

وَقَالُوٓاْ أَءِذَا ضَلَلۡنَا فِي ٱلۡأَرۡضِ أَءِنَّا لَفِي خَلۡقٖ جَدِيدِۭۚ بَلۡ هُم بِلِقَآءِ رَبِّهِمۡ كَٰفِرُونَ ۝١٠
11

(ਹੇ ਨਬੀ!) ਤੁਸੀਂ ਉਹਨਾਂ (ਇਨਕਾਰੀਆਂ) ਨੂੰ ਕਹਿ ਦਿਓ ਕਿ ਮੌਤ ਦਾ ਫ਼ਰਿਸ਼ਤਾ (ਇਜ਼ਰਾਈਲ) ਤੁਹਾਡੀ ਜਾਨ ਕੱਢੇਗਾ ਜਿਹੜਾ ਤੁਹਾਡੇ ’ਤੇ ਨਿਯੁਕਤ ਕੀਤਾ ਹੋਇਆ ਹੈ, ਫੇਰ ਤੁਸੀਂ ਸਾਰੇ ਆਪਣੇ ਰੱਬ ਵਲ ਹੀ ਪਰਤਾਏ ਜਾਵੋਗੇ।

۞ قُلۡ يَتَوَفَّىٰكُم مَّلَكُ ٱلۡمَوۡتِ ٱلَّذِي وُكِّلَ بِكُمۡ ثُمَّ إِلَىٰ رَبِّكُمۡ تُرۡجَعُونَ ۝١١
12

ਹੇ ਨਬੀ! ਕਾਸ਼! ਤੁਸੀਂ ਵੀ ਵੇਖਦੇ ਜਦੋਂ ਪਾਪੀ ਆਪਣੇ ਰੱਬ ਅੱਗੇ ਨੀਵੀਂ ਪਾਈਂ ਖੜੇ ਹੋਣਗੇ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਅਸੀਂ ਇਸ (ਕਿਆਮਤ ਦਿਹਾੜੇ) ਨੂੰ ਵੇਖ ਲਿਆ ਅਤੇ ਸੁਣ ਵੀ ਲਿਆ, ਹੁਣ ਤੂੰ ਸਾਨੂੰ ਮੁੜ (ਧਰਤੀ ’ਤੇ) ਭੇਜ ਦੇ ਹੁਣ ਅਸੀਂ ਭਲੇ ਕੰਮ ਕਰਾਂਗੇ, ਸਾਨੂੰ ਯਕੀਨ ਹੋ ਗਿਆ ਹੈ (ਕਿ ਤੇਰੇ ਨਬੀ ਦੀਆਂ ਗੱਲਾਂ ਸੱਚੀਆਂ ਸਨ)।

وَلَوۡ تَرَىٰٓ إِذِ ٱلۡمُجۡرِمُونَ نَاكِسُواْ رُءُوسِهِمۡ عِندَ رَبِّهِمۡ رَبَّنَآ أَبۡصَرۡنَا وَسَمِعۡنَا فَٱرۡجِعۡنَا نَعۡمَلۡ صَٰلِحًا إِنَّا مُوقِنُونَ ۝١٢
13

ਜੇਕਰ ਅਸੀਂ (ਅੱਲਾਹ) ਚਾਹੁੰਦੇ ਤਾਂ ਹਰੇਕ ਵਿਅਕਤੀ ਨੂੰ ਸਿੱਧਾ ਰਾਹ ਦਰਸਾਉਂਦੇ ਪਰ ਮੇਰੇ ਲਈ ਇਹ ਗੱਲ ਸੱਚ ਸਾਬਤ ਹੋ ਗਈ (ਜਿਹੜੀ ਮੈਂ ਆਖੀ ਸੀ) ਕਿ ਮੈਂ ਨਰਕ ਨੂੰ ਮਨੁੱਖਾਂ ਤੇ ਜਿੰਨਾਂ ਨਾਲ ਜ਼ਰੂਰ ਹੀ ਭਰ ਦੇਵਾਂਗਾ।

وَلَوۡ شِئۡنَا لَأٓتَيۡنَا كُلَّ نَفۡسٍ هُدَىٰهَا وَلَٰكِنۡ حَقَّ ٱلۡقَوۡلُ مِنِّي لَأَمۡلَأَنَّ جَهَنَّمَ مِنَ ٱلۡجِنَّةِ وَٱلنَّاسِ أَجۡمَعِينَ ۝١٣
14

ਸੋ (ਹੇ ਇਨਕਾਰੀਓ!) ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਇਸ ਲਈ ਕਿ ਤੁਸੀਂ ਇਸ ਦਿਨ ਦੀ ਮਿਲਣੀ (ਕਿਆਮਤ) ਨੂੰ ਭੁਲਾ ਬੇਠੇ ਸੀ, ਸੋ ਅੱਜ ਅਸਾਂ ਵੀ ਤੁਹਾਨੂੰ ਭੁਲਾ ਛੱਡਿਆ ਹੈ ਅਤੇ ਜੋ ਬੁਰੇ ਕੰਮ ਤੁਸੀਂ ਕਰਦੇ ਸੀ ਉਹਨਾਂ ਕਾਰਨ ਤੁਸੀਂ ਸਦੀਵੀ ਸਜ਼ਾ ਦਾ ਸੁਆਦ ਲਵੋ।

فَذُوقُواْ بِمَا نَسِيتُمۡ لِقَآءَ يَوۡمِكُمۡ هَٰذَآ إِنَّا نَسِينَٰكُمۡۖ وَذُوقُواْ عَذَابَ ٱلۡخُلۡدِ بِمَا كُنتُمۡ تَعۡمَلُونَ ۝١٤
15

ਸਾਡੀਆਂ ਆਇਤਾਂ (ਹੁਕਮਾਂ) ਨੂੰ ਤਾਂ ਉਹੀਓ ਸੱਚ ਮੰਨਦੇ ਹਨ ਕਿ ਜਦੋਂ ਉਹਨਾਂ ਨੂੰ ਇਹਨਾਂ ਆਇਤਾਂ ਰਾਹੀਂ ਨਸੀਹਤ ਕੀਤੀ ਜਾਂਦੀ ਹੈ ਤਾਂ ਉਹ ਸਿਜਦੇ ਵਿਚ ਡਿਗ ਪੈਂਦੇ ਹਨ (ਭਾਵ ਆਗਿਆ ਦੀ ਪਾਲਣ ਕਰਦੇ ਹਨ) ਅਤੇ ਆਪਣੇ ਰੱਬ ਦੇ ਪ੍ਰਸੰਸ਼ਾਂ ਦੇ ਨਾਲੋ-ਨਾਲ ਉਸ ਦੀ ਪਵਿੱਤਰਤਾ ਵੀ ਬਿਆਨ ਕਰਦੇ ਹਨ। ਉਹ ਝੁਕਣ ਵਿਚ ਘਮੰਡ ਨਹੀਂ ਕਰਦੇ।[1]

إِنَّمَا يُؤۡمِنُ بِـَٔايَٰتِنَا ٱلَّذِينَ إِذَا ذُكِّرُواْ بِهَا خَرُّواْۤ سُجَّدٗاۤ وَسَبَّحُواْ بِحَمۡدِ رَبِّهِمۡ وَهُمۡ لَا يَسۡتَكۡبِرُونَ۩ ۝١٥
16

ਉਹਨਾਂ ਦੀਆਂ ਪਿਠਾਂ ਆਪਣੇ ਬਿਸਤਰਿਆਂ ਤੋਂ ਅੱਡ ਰਹਿੰਦੀਆਂ ਹਨ [2] (ਭਾਵ ਉਹ ਰਾਤਾਂ ਨੂੰ ਸੌਂਦੇ ਨਹੀਂ ਸਗੋਂ) ਅਤੇ ਆਪਣੇ ਰੱਬ ਤੋਂ ਡਰਦੇ ਹੋਏ ਅਤੇ (ਮਿਹਰਾਂ ਦੀਆਂ) ਆਸਾਂ ਰੱਖਦੇ ਹੋਏ (ਰਾਤ ਵੇਲੇ ਮੁਆਫ਼ੀ ਲਈ) ਬੇਨਤੀਆਂ ਕਰਦੇ ਹਨ ਅਤੇ ਜੋ ਕੁੱਝ ਵੀ ਅਸੀਂ ਉਹਨਾਂ ਨੂੰ (ਧੰਨ ਦੌਲਤ) ਦਿੱਤਾ ਹੋਇਆ ਹੈ ਉਸ ਨੂੰ ਉਹ (ਰੱਬ ਦੇ ਹੁਕਮਾਂ ਅਨੁਸਾਰ ਹੀ) ਖ਼ਰਚ ਕਰਦੇ ਹਨ।

تَتَجَافَىٰ جُنُوبُهُمۡ عَنِ ٱلۡمَضَاجِعِ يَدۡعُونَ رَبَّهُمۡ خَوۡفٗا وَطَمَعٗا وَمِمَّا رَزَقۡنَٰهُمۡ يُنفِقُونَ ۝١٦
17

ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।

فَلَا تَعۡلَمُ نَفۡسٞ مَّآ أُخۡفِيَ لَهُم مِّن قُرَّةِ أَعۡيُنٖ جَزَآءَۢ بِمَا كَانُواْ يَعۡمَلُونَ ۝١٧
18

ਕੀ ਮੋਮਿਨ ਵੀ ਫ਼ਾਸਿਕ (ਝੂਠੇ) ਵਾਂਗ ਹੋ ਸਕਦਾ ਹੈ ? ਇਹ ਦੋਵੇਂ ਇਕ ਸਮਾਨ ਨਹੀਂ ਹੋ ਸਕਦੇ।

أَفَمَن كَانَ مُؤۡمِنٗا كَمَن كَانَ فَاسِقٗاۚ لَّا يَسۡتَوُۥنَ ۝١٨
19

ਪਰ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕਰਮ ਵੀ ਚੰਗੇ ਹੀ ਕੀਤੇ ਉਹਨਾਂ ਦੇ ਰਹਿਣ ਲਈ ਬਾਗ਼ ਹਨ, ਇਹ ਮਹਿਮਾਨਦਾਰੀ (ਆਓ ਭਗਤ) ਉਹਨਾਂ ਕਰਮਾਂ ਦੇ ਬਦਲੇ ਵਿਚ ਹੈ ਜਿਹੜੇ ਉਹ ਕਰਿਆ ਕਰਦੇ ਸਨ।

أَمَّا ٱلَّذِينَ ءَامَنُواْ وَعَمِلُواْ ٱلصَّٰلِحَٰتِ فَلَهُمۡ جَنَّٰتُ ٱلۡمَأۡوَىٰ نُزُلَۢا بِمَا كَانُواْ يَعۡمَلُونَ ۝١٩
20

ਪਰ ਜਿਨ੍ਹਾਂ ਲੋਕਾਂ ਨੇ ਨਾ-ਫ਼ਰਮਾਨੀ ਕੀਤੀ ਉਹਨਾਂ ਦਾ ਟਿਕਾਣਾ ਨਰਕ ਹੈ, ਜਦੋਂ ਵੀ ਉਹ ਉਸ ਵਿੱਚੋਂ ਬਾਹਰ ਆਉਣਾ ਚਾਹੁਣਗੇ ਉਸੇ ਵਿਚ ਧਕੇਲ ਦਿੱਤੇ ਜਾਣਗੇ ਅਤੇ ਕਿਹਾ ਜਾਵੇਗਾ ਕਿ (ਰੱਬ ਤੇ ਉਸ ਦੇ ਰਸੂਲ ਨੂੰਙ) ਝੁਠਲਾਉਣ ਦੇ ਬਦਲੇ ਵਿਚ ਅਗੱਦਾ ਸੁਆਦ ਲਵੋ।

وَأَمَّا ٱلَّذِينَ فَسَقُواْ فَمَأۡوَىٰهُمُ ٱلنَّارُۖ كُلَّمَآ أَرَادُوٓاْ أَن يَخۡرُجُواْ مِنۡهَآ أُعِيدُواْ فِيهَا وَقِيلَ لَهُمۡ ذُوقُواْ عَذَابَ ٱلنَّارِ ٱلَّذِي كُنتُم بِهِۦ تُكَذِّبُونَ ۝٢٠
21

ਅਸੀਂ (ਅੱਲਾਹ) ਜ਼ਰੂਰ ਹੀ ਉਹਨਾਂ (ਕਾਫ਼ਿਰਾਂ) ਨੂੰ ਉਸ ਵੱਡੇ (ਨਰਕ ਦੇ) ਅਜ਼ਾਬ ਤੋਂ ਪਹਿਲਾਂ (ਸੰਸਾਰ ਵਿਚ) ਛੋਟੇ ਨਿੱਕੇ ਅਜ਼ਾਬਾਂ ਦਾ ਸੁਆਦ ਦੇਵੇਗਾਂ ਤਾਂ ਜੋ ਉਹ (ਰੱਬ ਵੱਲ) ਪਰਤ ਆਉਣ।

وَلَنُذِيقَنَّهُم مِّنَ ٱلۡعَذَابِ ٱلۡأَدۡنَىٰ دُونَ ٱلۡعَذَابِ ٱلۡأَكۡبَرِ لَعَلَّهُمۡ يَرۡجِعُونَ ۝٢١
22

ਉਸ ਵਿਅਕਤੀ ਤੋਂ ਵੱਡਾ ਅਪਰਾਧੀ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਆਇਤਾਂ (•ਕੁਰਆਨ) ਨਾਲ ਨਸੀਹਤ ਕੀਤੀ ਗਈ ਹੋਵੇ ਫੇਰ ਵੀ ਉਸ ਨੇ ਮੂੰਹ ਮੋੜ ਲਿਆ। ਜ਼ਰੂਰ ਹੀ ਅਸੀਂ ਅਪਰਾਧੀਆਂ ਤੋਂ ਬਦਲਾ ਲੈਣ ਵਾਲੇ ਹਾਂ।

وَمَنۡ أَظۡلَمُ مِمَّن ذُكِّرَ بِـَٔايَٰتِ رَبِّهِۦ ثُمَّ أَعۡرَضَ عَنۡهَآۚ إِنَّا مِنَ ٱلۡمُجۡرِمِينَ مُنتَقِمُونَ ۝٢٢
23

ਬੇਸ਼ੱਕ ਅਸੀਂ ਮੂਸਾ ਨੂੰ ਵੀ ਕਿਤਾਬ (ਤੌਰੈਤ) ਬਖ਼ਸ਼ੀ, ਸੋ (ਹੇ ਨਬੀ!) ਤੁਸੀਂ ਇਸ ਕਿਤਾਬ (•ਕੁਰਆਨ) ਨੂੰ ਅੱਲਾਹ ਵੱਲੋਂ ਮਿਲਣ ਉੱਤੇ ਸ਼ੱਕ ਨਾ ਕਰੋ। ਅਸੀਂ ਇਸ (ਤੌਰੈਤ) ਬਨੀ-ਇਸਰਾਈਲ ਲਈ ਹਿਦਾਇਤ (ਦਾ ਸਾਧਨ) ਬਣਾਇਆ।

وَلَقَدۡ ءَاتَيۡنَا مُوسَى ٱلۡكِتَٰبَ فَلَا تَكُن فِي مِرۡيَةٖ مِّن لِّقَآئِهِۦۖ وَجَعَلۡنَٰهُ هُدٗى لِّبَنِيٓ إِسۡرَٰٓءِيلَ ۝٢٣
24

ਜਦੋਂ ਉਹਨਾਂ ਨੇ ਧੀਰਜ ਤੋਂ ਕੰਮ ਲਿਆ ਤਾਂ ਅਸੀਂ ਉਹਨਾਂ ਲਈ ਕੁੱਝ ਅਜਿਹੇ ਆਗੂ ਬਣਾਏ ਜਿਹੜੇ ਸਾਡੇ ਹੁਕਮਾਂ ਅਨੁਸਾਰ ਅਗਵਾਈ ਕਰਦੇ ਸਨ ਅਤੇ ਉਹ ਸਾਡੀਆਂ ਆਇਤਾਂ (ਉਪਦੇਸ਼ਾਂ) ’ਤੇ ਵਿਸ਼ਵਾਸ ਕਰਦੇ ਸਨ।

وَجَعَلۡنَا مِنۡهُمۡ أَئِمَّةٗ يَهۡدُونَ بِأَمۡرِنَا لَمَّا صَبَرُواْۖ وَكَانُواْ بِـَٔايَٰتِنَا يُوقِنُونَ ۝٢٤
25

ਨਿਰਸੰਦੇਹ, ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਵਿਚਾਲੇ ਫ਼ੈਸਲਾ ਕਰੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।

إِنَّ رَبَّكَ هُوَ يَفۡصِلُ بَيۡنَهُمۡ يَوۡمَ ٱلۡقِيَٰمَةِ فِيمَا كَانُواْ فِيهِ يَخۡتَلِفُونَ ۝٢٥
26

ਕੀ ਅਜਿਹੇ ਤੀਕ ਉਹਨਾਂ ’ਤੇ ਸਪਸ਼ਟ ਨਹੀਂ ਹੋਇਆ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ, ਜਿਨ੍ਹਾ ਦੇ ਘਰਾਂ ਵਿਚ ਅੱਜ ਉਹ ਤੁਰਦੇ-ਫਿਰਦੇ ਹਨ, ਹਲਾਕ ਕਰ ਚੁੱਕੇ ਹਾਂ, ਬੇਸ਼ੱਕ ਇਸ ਵਿਚ ਸਮਝਣ ਲਈ ਵੱਡੀਆਂ ਨਿਸ਼ਾਨੀਆਂ ਹਨ। ਕੀ ਉਹ ਫੇਰ ਵੀ ਸੁਣਦੇ ਸਮਝਦੇ ਨਹੀਂ ?

أَوَلَمۡ يَهۡدِ لَهُمۡ كَمۡ أَهۡلَكۡنَا مِن قَبۡلِهِم مِّنَ ٱلۡقُرُونِ يَمۡشُونَ فِي مَسَٰكِنِهِمۡۚ إِنَّ فِي ذَٰلِكَ لَأٓيَٰتٍۚ أَفَلَا يَسۡمَعُونَ ۝٢٦
27

ਕੀ ਉਹ ਨਹੀਂ ਵੇਖਦੇ ਕਿ ਬੇਸ਼ੱਕ ਅਸੀਂ ਹੀ ਪਾਣੀ ਨੂੰ ਬਹਾ ਕੇ ਬੰਜਰ ਧਰਤੀ ਵੱਲ ਲੈ ਜਾਂਦੇ ਹਾਂ, ਫੇਰ ਅਸੀਂ ਉਸ (ਪਾਣੀ) ਰਾਹੀਂ ਫ਼ਸਲਾਂ ਉਗਾਉਂਦੇ ਹਾਂ, ਜਿਸ ਨੂੰ ਉਹਨਾਂ ਦੇ ਪਸ਼ੂ ਤੇ ਉਹ ਆਪ ਵੀ ਖਾਂਦੇ ਹਨ। ਕੀ ਉਹ ਸੋਚ ਵਿਚਾਰ ਨਹੀਂ ਕਰਦੇ ?

أَوَلَمۡ يَرَوۡاْ أَنَّا نَسُوقُ ٱلۡمَآءَ إِلَى ٱلۡأَرۡضِ ٱلۡجُرُزِ فَنُخۡرِجُ بِهِۦ زَرۡعٗا تَأۡكُلُ مِنۡهُ أَنۡعَٰمُهُمۡ وَأَنفُسُهُمۡۚ أَفَلَا يُبۡصِرُونَ ۝٢٧
28

ਉਹ ਇਨਕਾਰੀ ਪੁੱਛਦੇ ਹਨ ਕਿ ਜੇ ਤੁਸੀਂ ਸੱਚੇ ਹੋ ਤਾਂ ਦੱਸੋ ਕਿ ਇਹ (ਅਮਲਾਂ) ਦਾ ਨਿਬੇੜਾ ਕਦੋਂ ਹੋਵੇਗਾ ?

وَيَقُولُونَ مَتَىٰ هَٰذَا ٱلۡفَتۡحُ إِن كُنتُمۡ صَٰدِقِينَ ۝٢٨
29

(ਹੇ ਨਬੀ!) ਤੁਸੀਂ ਆਖ ਦਿਓ ਕਿ ਫ਼ੈਸਲੇ ਵਾਲੇ ਦਿਨ (ਭਾਵ ਕਿਆਮਤ ਦਿਹਾੜੇ) ਇਹਨਾਂ ਕਾਫ਼ਿਰਾਂ ਨੂੰ ਉਹਨਾਂ ਦਾ ਈਮਾਨ ਲਿਆਉਣਾ ਕੁੱਝ ਵੀ ਲਾਭ ਨਹੀਂ ਦੇਵੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਢਿੱਲ ਦਿੱਤੀ ਜਾਵੇਗੀ।

قُلۡ يَوۡمَ ٱلۡفَتۡحِ لَا يَنفَعُ ٱلَّذِينَ كَفَرُوٓاْ إِيمَٰنُهُمۡ وَلَا هُمۡ يُنظَرُونَ ۝٢٩
30

ਸੋ ਤੁਸੀਂ (ਹੇ ਨਬੀ!) ਉਹਨਾਂ ਤੋਂ ਮੂੰਹ ਫੇਰ ਲਵੋ (ਭਾਵ ਉਹਨਾਂ ਦੇ ਹਾਲ ’ਤੇ ਛੱਡ ਦਿਓ) ਅਤੇ ਉਡੀਕ ਕਰੋ, ਬੇਸ਼ੱਕ ਉਹ (ਇਨਕਾਰੀ) ਵੀ (ਅੱਲਾਹ ਦੇ ਫੈਸਲੇ ਦੀ) ਉਡੀਕ ਕਰ ਰਹੇ ਹਨ।

فَأَعۡرِضۡ عَنۡهُمۡ وَٱنتَظِرۡ إِنَّهُم مُّنتَظِرُونَ ۝٣٠