Sunday, 11 October 2026 Hijri: — 08:26:02 pm
MalayalamQuran.in
ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam
Quran translation reader

അത്തലാഖ് الطلاق At-Talaq

Surah 65 മദനിയ്യ • مدنية • Madaniyah 12 ആയത്തുകൾ • 12 Ayahs

സൂറത്ത് അത്തലാഖ് (At-Talaq), ഖുർആൻ അധ്യായം 65 — അറബി ആയത്തുകളും ਪੰਜਾਬੀ വിവർത്തനവും ഉൾപ്പെടെ 12 ആയത്തുകൾ വായിക്കുക. Read Surah At-Talaq with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਹੇ ਨਬੀ! ਜਦੋਂ ਵੀ ਤੁਸੀਂ ਇਸਤਰੀਆਂ (ਪਤਨੀਆਂ) ਨੂੰ ਤਲਾਕ ਦਿਓ ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿਚ ਹੀ ਤਲਾਕ ਦਿਓ ਅਤੇ ਇੱਦਤ (ਦੇ ਦਿਨਾਂ) ਦੀ ਗਿਣਤੀ ਰੱਖੋ।[1] ਅੱਲਾਹ ਤੋਂ ਡਰੋ ਜੋ ਤੁਹਾਡਾ ਪਾਲਣਹਾਰ ਹੈ। ਇੱਦਤ ਦੇ ਦਿਨਾਂ ਵਿਚ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਕੱਢੋ ਅਤੇ ਨਾ ਹੀ ਉਹ ਆਪ ਨਿਕਲਣ, ਪਰ ਜੇ ਉਹ ਕੋਈ ਪ੍ਰਤੱਖ ਬੁਰਾਈ ਕਰ ਬੈਠਣ (ਤਾਂ ਕੱਢ ਸਕਦੇ ਹੋ) ਇਹ ਹੱਦਾਂ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ। ਜਿਹੜਾ ਕੋਈ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕਰੇਗਾ ਉਹ ਆਪਣੇ ’ਤੇ ਆਪ ਜ਼ੁਲਮ ਕਰੇਗਾ। (ਹੇ ਲੋਕੋ!) ਤੁਸੀਂ ਨਹੀਂ ਜਾਣਦੇ ਕਿ ਇਸ (ਤਲਾਕ) ਤੋਂ ਮਗਰੋਂ ਅੱਲਾਹ (ਮੇਲ ਮਿਲਾਪ ਦੀ) ਕੋਈ ਨਵੀਂ ਰਾਹ ਕੱਢ ਦੇਵੇ॥

يَٰٓأَيُّهَا ٱلنَّبِيُّ إِذَا طَلَّقۡتُمُ ٱلنِّسَآءَ فَطَلِّقُوهُنَّ لِعِدَّتِهِنَّ وَأَحۡصُواْ ٱلۡعِدَّةَۖ وَٱتَّقُواْ ٱللَّهَ رَبَّكُمۡۖ لَا تُخۡرِجُوهُنَّ مِنۢ بُيُوتِهِنَّ وَلَا يَخۡرُجۡنَ إِلَّآ أَن يَأۡتِينَ بِفَٰحِشَةٖ مُّبَيِّنَةٖۚ وَتِلۡكَ حُدُودُ ٱللَّهِۚ وَمَن يَتَعَدَّ حُدُودَ ٱللَّهِ فَقَدۡ ظَلَمَ نَفۡسَهُۥۚ لَا تَدۡرِي لَعَلَّ ٱللَّهَ يُحۡدِثُ بَعۡدَ ذَٰلِكَ أَمۡرٗا ۝١
2

ਫੇਰ ਜਦੋਂ ਉਹ ਆਪਣੀ ਇੱਦਤ (ਦੀ ਸਮਾਪਤੀ) ਨੂੰ ਪੁੱਜ ਜਾਣ ਤਾਂ ਉਹਨਾਂ ਨੂੰ ਜਾਂ ਤਾਂ ਭਲੇ ਤਰੀਕੇ ਨਾਲ (ਆਪਣੇ ਨਿਕਾਹ ਵਿਚ) ਰੋਕ ਲਵੋ ਜਾਂ ਉਹਨਾਂ ਨੂੰ ਭਲੇ ਤਰੀਕੇ ਨਾਲ ਛੱਡ ਦਿਓ। ਜਦੋਂ ਤਲਾਕ ਦਿਓ ਤਾਂ ਤੁਸੀਂ ਆਪਣੇ ਵਿੱਚੋਂ ਦੋ ਵਿਅਕਤੀਆਂ ਨੂੰ ਗਵਾਹ ਬਣਾ ਲਓ, ਜਿਹੜੇ ਨਿਆਕਾਰ ਹੋਣ ਅਤੇ ਗਵਾਹੀ ਨੂੰ ਅੱਲਾਹ ਵਾਸਤੇ ਕਾਇਮ ਰੱਖਣ। ਇਹਨਾਂ ਹੁਕਮਾਂ ਦੀ ਨਸੀਹਤ ਉਸ ਨੂੰ ਕੀਤੀ ਜਾਂਦੀ ਹੈ ਜਿਹੜਾ ਕੋਈ ਅੱਲਾਹ ਤੇ ਅੰਤਿਮ ਦਿਹਾੜੇ (ਕਿਆਮਤ) ਉੱਤੇ ਈਮਾਨ ਰੱਖਦਾ ਹੈ ਅਤੇ ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੋਵੇ ਤਾਂ ਉਹ (ਅੱਲਾਹ) ਉਸ ਲਈ ਔਕੜਾਂ ਵਿੱਚੋਂ ਨਿਕਲਣ ਦੀ ਰਾਹ ਕੱਢ ਦਿੰਦਾ ਹੈ।

فَإِذَا بَلَغۡنَ أَجَلَهُنَّ فَأَمۡسِكُوهُنَّ بِمَعۡرُوفٍ أَوۡ فَارِقُوهُنَّ بِمَعۡرُوفٖ وَأَشۡهِدُواْ ذَوَيۡ عَدۡلٖ مِّنكُمۡ وَأَقِيمُواْ ٱلشَّهَٰدَةَ لِلَّهِۚ ذَٰلِكُمۡ يُوعَظُ بِهِۦ مَن كَانَ يُؤۡمِنُ بِٱللَّهِ وَٱلۡيَوۡمِ ٱلۡأٓخِرِۚ وَمَن يَتَّقِ ٱللَّهَ يَجۡعَل لَّهُۥ مَخۡرَجٗا ۝٢
3

ਉਹ ਉਸ ਨੂੰ ਉੱਥਿਓਂ ਰਿਜ਼ਕ ਦਿੰਦਾ ਹੈ ਜਿੱਥਿਓ ਉਸ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ। ਜਿਹੜਾ ਵਿਅਕਤੀ ਅੱਲਾਹ ’ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ ਕਾਫ਼ੀ ਹੈ। ਬੇਸ਼ੱਕ ਅੱਲਾਹ ਆਪਣਾ ਕੰਮ ਪੂਰਾ ਕਰਕੇ ਰਹਿੰਦਾ ਹੈ। ਅੱਲਾਹ ਨੇ ਹਰੇਕ ਚੀਜ਼ ਲਈ ਇਕ ਤਕਦੀਰ ਨਿਯਤ ਕਰ ਛੱਡੀ ਹੈ।

وَيَرۡزُقۡهُ مِنۡ حَيۡثُ لَا يَحۡتَسِبُۚ وَمَن يَتَوَكَّلۡ عَلَى ٱللَّهِ فَهُوَ حَسۡبُهُۥٓۚ إِنَّ ٱللَّهَ بَٰلِغُ أَمۡرِهِۦۚ قَدۡ جَعَلَ ٱللَّهُ لِكُلِّ شَيۡءٖ قَدۡرٗا ۝٣
4

ਤੁਹਾਡੀਆਂ (ਤਲਾਕ ਸ਼ੁਦਾ) ਇਸਤਰੀਆਂ ਵਿੱਚੋਂ ਜਿਹੜੀਆਂ ਮਾਸਕ ਧਰਮ ਤੋਂ ਬੇਆਸ ਹੋ ਜਾਣ ਜੇ ਤੁਹਾਨੂੰ ਉਹਨਾਂ ਬਾਰੇ ਕੋਈ ਸ਼ੱਕ ਹੋ ਰਿਹਾ ਹੋਵੇ ਤਾਂ ਉਹਨਾਂ ਦੀ ਇੱਦਤ ਤਿੰਨ ਮਹੀਨੇ ਹੈ ਅਤੇ ਇਹੋ ਹੁਕਮ ਉਹਨਾਂ ਲਈ ਹੈ ਵੀ ਜਿਨ੍ਹਾਂ ਨੂੰ ਅਜਿਹੇ ਰੁਜ਼ (ਮਾਸਕ ਧਰਮ) ਨਹੀਂ ਆਇਆ। ਗਰਭਵਤੀ ਇਸਤਰੀਆਂ ਦੀ ਇੱਦਤ ਦੀ ਹੱਦ ਬੱਚਾ ਜਣਨ ਤਕ ਹੈ। ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੈ ਤਾਂ ਉਹ ਉਸ ਦੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦਿੰਦਾ ਹੈ।[2]

وَٱلَّٰٓـِٔي يَئِسۡنَ مِنَ ٱلۡمَحِيضِ مِن نِّسَآئِكُمۡ إِنِ ٱرۡتَبۡتُمۡ فَعِدَّتُهُنَّ ثَلَٰثَةُ أَشۡهُرٖ وَٱلَّٰٓـِٔي لَمۡ يَحِضۡنَۚ وَأُوْلَٰتُ ٱلۡأَحۡمَالِ أَجَلُهُنَّ أَن يَضَعۡنَ حَمۡلَهُنَّۚ وَمَن يَتَّقِ ٱللَّهَ يَجۡعَل لَّهُۥ مِنۡ أَمۡرِهِۦ يُسۡرٗا ۝٤
5

ਇਹ ਅੱਲਾਹ ਦਾ ਹੁਕਮ ਹੈ ਜਿਹੜਾ ਉਸ ਨੇ ਤੁਹਾਡੇ ਵੱਲ ਉਤਾਰਿਆ ਹੈ, ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੈ ਤਾਂ ਅੱਲਾਹ ਉਸ ਦੀਆਂ ਬੁਰਾਈਆਂ ਨੂੰ ਉਸ ਤੋਂ ਦੂਰ ਕਰ ਦਿੰਦਾ ਹੈ ਤੇ ਉਸ ਦੇ ਬਦਲੇ ਵਿਚ ਹੋਰ ਵਾਧਾ ਕਰ ਦਿੰਦਾ ਹੈ।

ذَٰلِكَ أَمۡرُ ٱللَّهِ أَنزَلَهُۥٓ إِلَيۡكُمۡۚ وَمَن يَتَّقِ ٱللَّهَ يُكَفِّرۡ عَنۡهُ سَيِّـَٔاتِهِۦ وَيُعۡظِمۡ لَهُۥٓ أَجۡرًا ۝٥
6

ਤੁਸੀਂ (ਇੱਦਤ ਦੇ ਸਮੇਂ ਵਿਚ) ਉਹਨਾਂ ਨੂੰ ਉਸ ਥਾਂ ਰੱਖੋ ਜਿੱਥੇ ਤੁਸੀਂ ਆਪ ਰਹਿੰਦੇ ਹੋ ਜਿਹੋ ਜਿਹੀ ਥਾਂ ਤੁਹਾਨੂੰ ਜੁੜਦੀ ਹੋਵੇ। ਉਹਨਾਂ ਨੂੰ ਤੰਗ ਕਰਨ ਲਈ ਉਹਨਾਂ ਨੂੰ ਕੋਈ ਕਸ਼ਟ ਨਾ ਦਿਓ। ਜੇ ਉਹ ਗਰਭਵਤੀਆਂ ਹੋਣ ਤਾਂ ਬੱਚਾ ਜਣਨ ਤਕ ਉਹਨਾਂ ’ਤੇ ਖ਼ਰਚ ਕਰੋ, ਫੇਰ ਜੇ ਉਹ ਤੁਹਾਡੇ ਬੱਚੇ ਨੂੰ ਆਪਣਾ ਦੁੱਧ ਪਿਆਉਣ ਤਾਂ ਤੁਸੀਂ ਉਹਨਾਂ ਨੂੰ ਉਸ ਦੀ ਉਜਰਤ ਦਿਓ ਅਤੇ ਇਹ ਉਜਰਤ ਭਲੇ ਤਰੀਕੇ ਨਾਲ ਆਪਸੀ ਸਲਾਹ ਮਸ਼ਵਰੇ ਰਾਹੀਂ ਤੈਅ ਕਰੋ। ਜੇ ਤੁਸੀਂ ਆਪਸੀ ਜ਼ਿਦ ਬਾਜ਼ੀ ਕਰੋ ਤਾਂ ਉਸ ਨੂੰ ਕੋਈ ਦੂਜੀ ਇਸਤਰੀ ਆਪਣਾ ਦੁੱਧ ਪਿਲਾਏਗੀ।

أَسۡكِنُوهُنَّ مِنۡ حَيۡثُ سَكَنتُم مِّن وُجۡدِكُمۡ وَلَا تُضَآرُّوهُنَّ لِتُضَيِّقُواْ عَلَيۡهِنَّۚ وَإِن كُنَّ أُوْلَٰتِ حَمۡلٖ فَأَنفِقُواْ عَلَيۡهِنَّ حَتَّىٰ يَضَعۡنَ حَمۡلَهُنَّۚ فَإِنۡ أَرۡضَعۡنَ لَكُمۡ فَـَٔاتُوهُنَّ أُجُورَهُنَّ وَأۡتَمِرُواْ بَيۡنَكُم بِمَعۡرُوفٖۖ وَإِن تَعَاسَرۡتُمۡ فَسَتُرۡضِعُ لَهُۥٓ أُخۡرَىٰ ۝٦
7

ਖ਼ੁਸ਼ਹਾਲ ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣੀ ਰੁਸੀਅਤ ਅਨੁਸਾਰ ਖ਼ਰਚਾ ਕਰੇ ਅਤੇ ਜਿਸ ਦੀ ਰੋਜ਼ੀ ਵਿਚ ਤੰਗੀ ਹੋਵੇ ਤਾਂ ਉਹ ਉਸੇ ਵਿੱਚੋਂ ਖ਼ਰਚ ਕਰੇ ਜਿਹੜਾ ਅੱਲਾਹ ਨੇ ਉਸ ਨੂੰ ਦਿੱਤਾ ਹੈ। ਅੱਲਾਹ ਕਿਸੇ ਵੀ ਵਿਅਕਤੀ ਉੱਤੇ ਉੱਨੀ ਹੀ ਜ਼ਿੰਮੇਵਾਰੀ ਪਾਉਂਦਾ ਹੈ ਜਿੱਨਾ ਕੁੱਝ ਉਸ ਨੂੰ ਦਿੱਤਾ ਹੈ। ਅੱਲਾਹ ਤੰਗੀ ਤੋਂ ਬਾਅਦ ਛੇਤੀ ਹੀ ਖੁੱਲ੍ਹ ਦੇਵੇਗਾ।

لِيُنفِقۡ ذُو سَعَةٖ مِّن سَعَتِهِۦۖ وَمَن قُدِرَ عَلَيۡهِ رِزۡقُهُۥ فَلۡيُنفِقۡ مِمَّآ ءَاتَىٰهُ ٱللَّهُۚ لَا يُكَلِّفُ ٱللَّهُ نَفۡسًا إِلَّا مَآ ءَاتَىٰهَاۚ سَيَجۡعَلُ ٱللَّهُ بَعۡدَ عُسۡرٖ يُسۡرٗا ۝٧
8

ਕਿੰਨੀਆਂ ਹੀ ਬਸਤੀਆਂ ਹਨ ਜਿਨ੍ਹਾਂ ਨੇ ਆਪਣੇ ਰੱਬ ਤੇ ਉਸ ਦੇ ਰਸੂਲਾਂ ਦੇ ਹੁਕਮਾਂ ਤੋਂ ਸਰਕਸ਼ੀ ਕੀਤੀ ਤਾਂ ਅਸੀਂ ਉਹਨਾਂ ਦਾ ਲੇਖਾ-ਜੋਖਾ ਲਿਆ ਅਤੇ ਉਹਨਾਂ ਨੂੰ ਕਰੜੀ ਸਜ਼ਾ ਦਿੱਤੀ।

وَكَأَيِّن مِّن قَرۡيَةٍ عَتَتۡ عَنۡ أَمۡرِ رَبِّهَا وَرُسُلِهِۦ فَحَاسَبۡنَٰهَا حِسَابٗا شَدِيدٗا وَعَذَّبۡنَٰهَا عَذَابٗا نُّكۡرٗا ۝٨
9

ਅੰਤ ਉਹਨਾਂ ਬਸਤੀਆਂ ਵਾਲਿਆਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਵੇਖ ਲਿਆ ਅਤੇ ਉਹਨਾਂ ਦੀਆਂ ਕਰਤੂਤਾਂ ਦਾ ਅੰਤ ਘਾਟਾ ਹੀ ਘਾਟਾ ਹੈ।

فَذَاقَتۡ وَبَالَ أَمۡرِهَا وَكَانَ عَٰقِبَةُ أَمۡرِهَا خُسۡرًا ۝٩
10

ਅੱਲਾਹ ਨੇ (ਪਰਲੋਕ ਵਿਚ) ਉਹਨਾਂ ਲਈ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੈ। ਹੇ ਅਕਲ ਵਾਲਿਓ! ਜੇ ਤੁਸੀਂ ਈਮਾਨ ਲਿਆਏ ਹੋ ਤਾਂ ਅੱਲਾਹ ਤੋਂ ਡਰੋ। ਅੱਲਾਹ ਨੇ ਤੁਹਾਡੇ ਵੱਲ ਜ਼ਿਕਰ (.ਕੁਰਆਨ) ਉਤਾਰਿਆ ਹੈ।

أَعَدَّ ٱللَّهُ لَهُمۡ عَذَابٗا شَدِيدٗاۖ فَٱتَّقُواْ ٱللَّهَ يَٰٓأُوْلِي ٱلۡأَلۡبَٰبِ ٱلَّذِينَ ءَامَنُواْۚ قَدۡ أَنزَلَ ٱللَّهُ إِلَيۡكُمۡ ذِكۡرٗا ۝١٠
11

ਅਤੇ ਇਕ ਅਜਿਹਾ ਰਸੂਲ ਭੇਜਿਆ ਹੈ ਜਿਹੜਾ ਤੁਹਾਨੂੰ ਅੱਲਾਹ ਦੀਆਂ ਸਪਸ਼ਟ ਆਇਤਾਂ (ਆਦੇਸ਼) ਸੁਣਾਉਂਦਾ ਹੈ ਤਾਂ ਜੋ ਉਹਨਾਂ ਲੋਕਾਂ ਨੂੰ, ਜਿਹੜੇ ਈਮਾਨ ਲਿਆਉਣ ਤੇ ਚੰਗੇ ਕੰਮ ਕਰਨ, ਹਨੇਰਿਆਂ ਵਿੱਚੋਂ ਰੌਸ਼ਨੀ ਵੱਲ ਕੱਢ ਲਿਆਵੇ। ਜਿਹੜਾ ਵਿਅਕਤੀ ਅੱਲਾਹ ਉੱਤੇ ਈਮਾਨ ਲਿਆਵੇ ਅਤੇ ਨੇਕ ਕੰਮ ਕਰੇ ਉਹ (ਅੱਲਾਹ) ਉਸ ਵਿਅਕਤੀ ਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਉਹ ਉਸ ਵਿਚ ਸਦਾ ਲਈ ਰਹਿਣਗੇ। ਅੱਲਾਹ ਨੇ ਅਜਿਹੇ ਵਿਅਕਤੀਆਂ ਲਈ ਸੋਹਣਾ ਰਿਜ਼ਕ ਰੱਖਿਆ ਹੋਇਆ ਹੈ।

رَّسُولٗا يَتۡلُواْ عَلَيۡكُمۡ ءَايَٰتِ ٱللَّهِ مُبَيِّنَٰتٖ لِّيُخۡرِجَ ٱلَّذِينَ ءَامَنُواْ وَعَمِلُواْ ٱلصَّٰلِحَٰتِ مِنَ ٱلظُّلُمَٰتِ إِلَى ٱلنُّورِۚ وَمَن يُؤۡمِنۢ بِٱللَّهِ وَيَعۡمَلۡ صَٰلِحٗا يُدۡخِلۡهُ جَنَّٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۖ قَدۡ أَحۡسَنَ ٱللَّهُ لَهُۥ رِزۡقًا ۝١١
12

ਅੱਲਾਹ ਉਹ ਜ਼ਾਤ ਹੈ ਜਿਸ ਨੇ ਸੱਤ ਅਕਾਸ਼ ਸਾਜੇ ਤੇ ਧਰਤੀਆਂ ਵੀ ਓਂਨੀਆਂ ਹੀ (ਭਾਵ ਸੱਤ) ਸਾਜੀਆਂ। ਇਹਨਾਂ ਦੋਵਾਂ ਵਿਚਾਲੇ ਹੀ ਉਸ ਦਾ ਹੁਕਮ ਉੱਤਰਦਾ ਹੈ ਇਹ ਗੱਲ ਤਾਂ ਤੁਹਾਨੂੰ ਇਸ ਲਈ ਦੱਸੀ ਗਈ ਹੈ ਤਾਂ ਜੋ ਤੁਸੀਂ ਜਾਣ ਲਵੋ ਕਿ ਨਿਰਸੰਦੇਹ, ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ। ਅੱਲਾਹ ਨੇ ਹਰੇਕ ਚੀਜ਼ ਨੂੰ ਆਪਣੇ ਗਿਆਨ ਦੇ ਘੇਰੇ ਵਿਚ ਲੈ ਛੱਡਿਆ ਹੈ।

ٱللَّهُ ٱلَّذِي خَلَقَ سَبۡعَ سَمَٰوَٰتٖ وَمِنَ ٱلۡأَرۡضِ مِثۡلَهُنَّۖ يَتَنَزَّلُ ٱلۡأَمۡرُ بَيۡنَهُنَّ لِتَعۡلَمُوٓاْ أَنَّ ٱللَّهَ عَلَىٰ كُلِّ شَيۡءٖ قَدِيرٞ وَأَنَّ ٱللَّهَ قَدۡ أَحَاطَ بِكُلِّ شَيۡءٍ عِلۡمَۢا ۝١٢