ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।
അബസ عبس Abasa
സൂറത്ത് അബസ (Abasa), ഖുർആൻ അധ്യായം 80 — അറബി ആയത്തുകളും ਪੰਜਾਬੀ വിവർത്തനവും ഉൾപ്പെടെ 42 ആയത്തുകൾ വായിക്കുക. Read Surah Abasa with Arabic text and ਪੰਜਾਬੀ translation.
ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।
ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।
ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।
ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।
ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।
ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।
ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ।
ਅਤੇ ਉਹ (ਰੱਬ ਤੋਂ) ਡਰਦਾ ਵੀ ਹੈ।
ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ
ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।
ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।
ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।
ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।
ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।
ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।
ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?
ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।
ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।
ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ।
ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ।
(ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ।
ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)।
ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।
ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।
ਫੇਰ ਇਸ ਵਿੱਚੋਂ ਅਨਾਜ ਉਗਾਏ।
ਅੰਗੂਉਰ ਅਤੇ ਤਰਕਾਰੀ।
ਜ਼ੈਤੂਨ ਤੇ ਖਜੂਰ ਉਗਾਏ।
ਅਤੇ ਘਨੇ ਬਾਗ਼।
ਫਲ ਤੇ ਘਾਹ ਵੀ ਉਗਾਇਆ।
ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।
ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।
ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ।
ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ।
ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ।
ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ।
ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ।
ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ।
ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ।
ਉਨ੍ਹਾਂ ’ਤੇ ਕਾਲਕ ਲੱਗੀ ਹੋਵੇਗੀ।
ਇਹ ਕਾਫ਼ਿਰ ਤੇ ਭੈੜੀਆਂ ਕਰਤੂਤਾਂ ਵਾਲੇ ਲੋਕ ਹੋਣਗੇ।