Monday, 12 October 2026 Hijri: — 08:18:12 pm
MalayalamQuran.in
'അറ്റാക്ക് വന്നതാ സാറേ, ഭാര്യയുടെ മൊഴി', തൃശൂരിൽ 41 കാരനെ കൊന്നത് ഭാര്യയും കാമുകനും ചേർന്ന്, തോർത്തുകൊണ്ട് കഴുത്തിൽ വലിച്ച് മുറുക്കി — Asianet News Malayalam കുന്നത്തൂർ മിനി സിവിൽ സ്റ്റേഷൻ നിർമാണത്തിൽ വീഴ്ച; മൂന്ന് പിഡബ്ല്യുഡി എഞ്ചിനീയർമാർക്ക് സസ്പെൻഷൻ, കരാറുകാർ ഊരാളുങ്കൽ സൊസൈറ്റി — Asianet News Malayalam 'നാല് താരങ്ങൾ, നാല് ഇടങ്ങൾ; ഒരേസമയം 'ഉടുമ്പൻചോല വിഷൻ' ട്രെയിലർ ലോഞ്ച് — Asianet News Malayalam 'അറ്റാക്ക് വന്നതാ സാറേ, ഭാര്യയുടെ മൊഴി', തൃശൂരിൽ 41 കാരനെ കൊന്നത് ഭാര്യയും കാമുകനും ചേർന്ന്, തോർത്തുകൊണ്ട് കഴുത്തിൽ വലിച്ച് മുറുക്കി — Asianet News Malayalam കുന്നത്തൂർ മിനി സിവിൽ സ്റ്റേഷൻ നിർമാണത്തിൽ വീഴ്ച; മൂന്ന് പിഡബ്ല്യുഡി എഞ്ചിനീയർമാർക്ക് സസ്പെൻഷൻ, കരാറുകാർ ഊരാളുങ്കൽ സൊസൈറ്റി — Asianet News Malayalam 'നാല് താരങ്ങൾ, നാല് ഇടങ്ങൾ; ഒരേസമയം 'ഉടുമ്പൻചോല വിഷൻ' ട്രെയിലർ ലോഞ്ച് — Asianet News Malayalam
Quran translation reader

അത്തക്വീർ التكوير At-Takwir

Surah 81 മക്കിയ്യ • مكية • Makkiyah 29 ആയത്തുകൾ • 29 Ayahs

സൂറത്ത് അത്തക്വീർ (At-Takwir), ഖുർആൻ അധ്യായം 81 — അറബി ആയത്തുകളും ਪੰਜਾਬੀ വിവർത്തനവും ഉൾപ്പെടെ 29 ആയത്തുകൾ വായിക്കുക. Read Surah At-Takwir with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।[1]

إِذَا ٱلشَّمۡسُ كُوِّرَتۡ ۝١
2

ਜਦੋਂ ਤਾਰੇ ਬੇ-ਨੂਰ ਹੋ ਜਾਣਗੇ।

وَإِذَا ٱلنُّجُومُ ٱنكَدَرَتۡ ۝٢
3

ਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।

وَإِذَا ٱلۡجِبَالُ سُيِّرَتۡ ۝٣
4

ਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।

وَإِذَا ٱلۡعِشَارُ عُطِّلَتۡ ۝٤
5

ਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ।

وَإِذَا ٱلۡوُحُوشُ حُشِرَتۡ ۝٥
6

ਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ।

وَإِذَا ٱلۡبِحَارُ سُجِّرَتۡ ۝٦
7

ਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ।

وَإِذَا ٱلنُّفُوسُ زُوِّجَتۡ ۝٧
8

ਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । [2]

وَإِذَا ٱلۡمَوۡءُۥدَةُ سُئِلَتۡ ۝٨
9

ਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ?

بِأَيِّ ذَنۢبٖ قُتِلَتۡ ۝٩
10

ਜਦੋਂ ਕਰਮ-ਪੱਤਰ ਖੋਲੇ ਜਾਣਗੇ।

وَإِذَا ٱلصُّحُفُ نُشِرَتۡ ۝١٠
11

ਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ।

وَإِذَا ٱلسَّمَآءُ كُشِطَتۡ ۝١١
12

ਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ।

وَإِذَا ٱلۡجَحِيمُ سُعِّرَتۡ ۝١٢
13

ਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ।

وَإِذَا ٱلۡجَنَّةُ أُزۡلِفَتۡ ۝١٣
14

ਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ?

عَلِمَتۡ نَفۡسٞ مَّآ أَحۡضَرَتۡ ۝١٤
15

ਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।

فَلَآ أُقۡسِمُ بِٱلۡخُنَّسِ ۝١٥
16

ਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।

ٱلۡجَوَارِ ٱلۡكُنَّسِ ۝١٦
17

ਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।

وَٱلَّيۡلِ إِذَا عَسۡعَسَ ۝١٧
18

ਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।

وَٱلصُّبۡحِ إِذَا تَنَفَّسَ ۝١٨
19

ਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ।

إِنَّهُۥ لَقَوۡلُ رَسُولٖ كَرِيمٖ ۝١٩
20

ਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ।

ذِي قُوَّةٍ عِندَ ذِي ٱلۡعَرۡشِ مَكِينٖ ۝٢٠
21

ਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ।

مُّطَاعٖ ثَمَّ أَمِينٖ ۝٢١
22

(ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ।

وَمَا صَاحِبُكُم بِمَجۡنُونٖ ۝٢٢
23

ਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ।

وَلَقَدۡ رَءَاهُ بِٱلۡأُفُقِ ٱلۡمُبِينِ ۝٢٣
24

ਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ।

وَمَا هُوَ عَلَى ٱلۡغَيۡبِ بِضَنِينٖ ۝٢٤
25

ਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ।

وَمَا هُوَ بِقَوۡلِ شَيۡطَٰنٖ رَّجِيمٖ ۝٢٥
26

ਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ?

فَأَيۡنَ تَذۡهَبُونَ ۝٢٦
27

ਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।[3]

إِنۡ هُوَ إِلَّا ذِكۡرٞ لِّلۡعَٰلَمِينَ ۝٢٧
28

(ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।

لِمَن شَآءَ مِنكُمۡ أَن يَسۡتَقِيمَ ۝٢٨
29

ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।

وَمَا تَشَآءُونَ إِلَّآ أَن يَشَآءَ ٱللَّهُ رَبُّ ٱلۡعَٰلَمِينَ ۝٢٩