Sunday, 11 October 2026 Hijri: — 06:46:38 pm
MalayalamQuran.in
ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam ജോലിയിൽ നിന്ന് പിരിച്ചുവിട്ടു, നടപടിക്ക് മുൻകൈ എടുത്തയാളുടെ പേരക്കുട്ടിയെ ക്രൂരമായി കൊലപ്പെടുത്തി, മുൻ സെക്യൂരിറ്റി ജീവനക്കാരനായി തെരച്ചിൽ — Asianet News Malayalam മുത്തശ്ശിയുടെ മരണം: ദീപ്കെയ്ക്ക് എല്ലാസഹായവും വാ​ഗ്ദാനം ചെയ്തെന്ന് ഡൽഹി പൊലീസ്; പൊലീസിന്റെ വാദങ്ങൾ തെറ്റെന്ന് ദീപ്കെ, ഫോൺ പോലും നൽകിയില്ല — Asianet News Malayalam തന്റേത് കസ്റ്റഡി ആയിരുന്നില്ല, തട്ടിക്കൊണ്ടുപോകൽ, ഇന്ത്യയിൽ അപ്രഖ്യാപിത അടിയന്തരാവസ്ഥ, രൂക്ഷവിമർശനവുമായി ധ്രുവ് റാഠി — Asianet News Malayalam
Quran translation reader

അൽ ഹുജുറാത്ത് الحجرات Al-Hujurat

Surah 49 മദനിയ്യ • مدنية • Madaniyah 18 ആയത്തുകൾ • 18 Ayahs

സൂറത്ത് അൽ ഹുജുറാത്ത് (Al-Hujurat), ഖുർആൻ അധ്യായം 49 — അറബി ആയത്തുകളും ਪੰਜਾਬੀ വിവർത്തനവും ഉൾപ്പെടെ 18 ആയത്തുകൾ വായിക്കുക. Read Surah Al-Hujurat with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਤੋਂ (ਕਿਸੇ ਪੱਖੋਂ ਵੀ) ਅਗਾਂਹ ਨਾ ਵਧੋ [1] ਅਤੇ ਅੱਲਾਹ ਤੋਂ ਡਰਦੇ ਰਿਹਾ ਕਰੋ, ਅੱਲਾਹ (ਹਰ ਗੱਲ) ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

يَٰٓأَيُّهَا ٱلَّذِينَ ءَامَنُواْ لَا تُقَدِّمُواْ بَيۡنَ يَدَيِ ٱللَّهِ وَرَسُولِهِۦۖ وَٱتَّقُواْ ٱللَّهَۚ إِنَّ ٱللَّهَ سَمِيعٌ عَلِيمٞ ۝١
2

ਹੇ ਈਮਾਨ ਵਾਲਿਓ! ਆਪਣੀਆਂ ਆਵਾਜ਼ਾਂ ਨਬੀ (ਮੁਹੰਮਦ ਸ:) ਦੀ ਅਵਾਜ਼ ਨਾਲੋਂ ਉੱਚੀ ਨਾ ਕਰੋ ਅਤੇ ਨਾ ਹੀ ਉਹਨਾਂ ਨਾਲ ਉੱਚੀ ਆਵਾਜ਼ ਕਰਕੇ ਗੱਲ ਕਰੋ ਜਿਵੇਂ ਤੁਸੀਂ ਇਕ-ਦੂਜੇ ਨਾਲ ਉੱਚੀ ਆਵਾਜ਼ ਨਾਲ ਗੱਲਬਾਤ ਕਰਦੇ ਹੋ। ਕਿਤੇ ਇੰਜ ਨਾ ਹੋਵੇ ਕਿ ਤੁਹਾਡੇ ਕਿਤੇ ਕਰਾਏ ਸਾਰੇ ਕੰਮ ਵਿਅਰਥ ਹੀ ਚਲੇ ਜਾਣ ਅਤੇ ਤੁਹਾਨੂੰ ਪਤਾ ਵੀ ਨਾ ਲੱਗੇ।

يَٰٓأَيُّهَا ٱلَّذِينَ ءَامَنُواْ لَا تَرۡفَعُوٓاْ أَصۡوَٰتَكُمۡ فَوۡقَ صَوۡتِ ٱلنَّبِيِّ وَلَا تَجۡهَرُواْ لَهُۥ بِٱلۡقَوۡلِ كَجَهۡرِ بَعۡضِكُمۡ لِبَعۡضٍ أَن تَحۡبَطَ أَعۡمَٰلُكُمۡ وَأَنتُمۡ لَا تَشۡعُرُونَ ۝٢
3

ਜਿਹੜੇ ਲੋਕ ਅੱਲਾਹ ਦੇ ਪੈਗ਼ੰਬਰ (ਮੁਹੰਮਦ ਸ:) ਦੀ ਹਜ਼ੂਰੀ ਵਿਚ ਆਪਣੀਆਂ ਆਵਾਜ਼ਾਂ ਨੀਵੀਆਂ ਰੱਖਦੇ ਹਨ, ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਦੀ ਪਰਖ ਅੱਲਾਹ ਨੇ ਪਰਹੇਜ਼ਗਾਰੀ ਲਈ ਕਰ ਲਈ ਹੈ। ਉਹਨਾਂ ਲਈ (ਅੱਲਾਹ ਵੱਲੋਂ) ਬਖ਼ਸ਼ਿਸ਼ ਹੈ ਅਤੇ (ਚੰਗੇ ਕੰਮਾਂ ਦਾ) ਬਹੁਤ ਵੱਡਾ ਬਦਲਾ ਹੈ।

إِنَّ ٱلَّذِينَ يَغُضُّونَ أَصۡوَٰتَهُمۡ عِندَ رَسُولِ ٱللَّهِ أُوْلَٰٓئِكَ ٱلَّذِينَ ٱمۡتَحَنَ ٱللَّهُ قُلُوبَهُمۡ لِلتَّقۡوَىٰۚ لَهُم مَّغۡفِرَةٞ وَأَجۡرٌ عَظِيمٌ ۝٣
4

(ਹੇ ਨਬੀ!) ਜਿਹੜੇ ਲੋਕ ਤੁਹਾਨੂੰ ਕਮਰਿਆਂ ਦੇ ਬਾਹਰੋਂ ਆਵਾਜ਼ਾਂ ਦਿੰਦੇ ਹਨ ਉਹਨਾਂ ਵਿੱਚੋਂ ਬਹੁਤੇ ਲੋਕ ਬੇ-ਅਕਲ ਹਨ।

إِنَّ ٱلَّذِينَ يُنَادُونَكَ مِن وَرَآءِ ٱلۡحُجُرَٰتِ أَكۡثَرُهُمۡ لَا يَعۡقِلُونَ ۝٤
5

ਜੇ ਉਹ ਲੋਕ ਸਬਰ ਤੋਂ ਕੰਮ ਲੈਂਦੇ ਕਿ ਤੁਸੀਂ ਆਪ ਹੀ ਉਹਨਾਂ ਕੋਲ ਆ ਜਾਂਦੇ ਤਾਂ ਉਹਨਾਂ ਲਈ ਵਧੇਰੇ ਚੰਗਾ ਹੁੰਦਾ। ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

وَلَوۡ أَنَّهُمۡ صَبَرُواْ حَتَّىٰ تَخۡرُجَ إِلَيۡهِمۡ لَكَانَ خَيۡرٗا لَّهُمۡۚ وَٱللَّهُ غَفُورٞ رَّحِيمٞ ۝٥
6

ਹੇ ਈਮਾਨ ਵਾਲਿਓ! ਜੇ ਕੋਈ ਝੂਠਾ ਵਿਅਕਤੀ ਤੁਹਾਨੂੰ ਕੋਈ ਸੂਚਨਾ ਦੇਵੇ ਤਾਂ ਉਸ ਦੀ ਜਾਂਚ-ਪੜ੍ਹਤਾਲ ਕਰ ਲਿਆ ਕਰੋ। ਇੰਜ ਨਾ ਹੋਵੇ ਕਿ ਤੁਸੀਂ ਕਿਸੇ ਕੌਮ ਨੂੰ ਅਣਜਾਣਪੁਣੇ ਵਿਚ ਨੁਕਸਾਨ ਪੁਚਾ ਬੈਠੋ ਅਤੇ ਫੇਰ ਤੁਹਾਨੂੰ ਆਪਣੀ ਕਰਨੀ ’ਤੇ ਪਛਤਾਵਾ ਹੋਵੇ।

يَٰٓأَيُّهَا ٱلَّذِينَ ءَامَنُوٓاْ إِن جَآءَكُمۡ فَاسِقُۢ بِنَبَإٖ فَتَبَيَّنُوٓاْ أَن تُصِيبُواْ قَوۡمَۢا بِجَهَٰلَةٖ فَتُصۡبِحُواْ عَلَىٰ مَا فَعَلۡتُمۡ نَٰدِمِينَ ۝٦
7

ਭਲੀ ਭਾਂਤ ਜਾਣ ਜਾਓ! ਕਿ ਤੁਹਾਡੇ ਵਿਚਾਲੇ ਅੱਲਾਹ ਦਾ ਰਸੂਲ ਮੌਜੂਦ ਹੈ। ਜੇ ਉਹ ਸਾਰੇ ਮਾਮਲਿਆਂ ਵਿਚ ਤੁਹਾਡੀ ਗੱਲ ਮੰਨ ਲਿਆ ਕਰੇ ਤਾਂ ਤੁਸੀਂ ਆਪੋ ਔਕੜਾਂ ਵਿਚ ਫਸ ਜਾਂਦੇ, ਪਰ ਅੱਲਾਹ ਨੇ ਤੁਹਾਨੂੰ ਈਮਾਨ ਦਾ ਮੋਹ ਬਖ਼ਸ਼ਿਆ ਅਤੇ ਉਸ ਨੂੰ ਤੁਹਾਡੇ ਲਈ ਮਨ-ਭਾਉਂਦਾ ਬਣਾ ਦਿੱਤਾ ਅਤੇ ਉਸ ਨੇ ਤੁਹਾਡੇ ਲਈ ਕੁਫ਼ਰ, ਝੂਠ ਤੇ ਅਵੱਗਿਆ ਨੂੰ ਨਾ-ਪਸੰਦ ਬਣਾ ਛੱਡਿਆ ਹੈ। ਇਹੋ ਲੋਕ ਸਿੱਧੀ ਰਾਹ ਚੱਲਣ ਵਾਲੇ ਤੇ ਹਿਦਾਇਤ ਵਾਲੇ ਹਨ।

وَٱعۡلَمُوٓاْ أَنَّ فِيكُمۡ رَسُولَ ٱللَّهِۚ لَوۡ يُطِيعُكُمۡ فِي كَثِيرٖ مِّنَ ٱلۡأَمۡرِ لَعَنِتُّمۡ وَلَٰكِنَّ ٱللَّهَ حَبَّبَ إِلَيۡكُمُ ٱلۡإِيمَٰنَ وَزَيَّنَهُۥ فِي قُلُوبِكُمۡ وَكَرَّهَ إِلَيۡكُمُ ٱلۡكُفۡرَ وَٱلۡفُسُوقَ وَٱلۡعِصۡيَانَۚ أُوْلَٰٓئِكَ هُمُ ٱلرَّٰشِدُونَ ۝٧
8

ਇਹ ਸਭ ਅੱਲਾਹ ਦਾ ਅਹਿਸਾਨ ਅਤੇ ਇਨਾਮ ਹੈ ਅਤੇ ਅੱਲਾਹ ਸਭ ਕੁੱਝ ਜਾਣਨ ਵਾਲਾ ਅਤੇ ਯੁਕਤੀਮਾਨ (ਹਿਕਮਤ) ਵਾਲਾ ਹੈ।

فَضۡلٗا مِّنَ ٱللَّهِ وَنِعۡمَةٗۚ وَٱللَّهُ عَلِيمٌ حَكِيمٞ ۝٨
9

ਅਤੇ (ਹੇ ਮੁਸਲਮਾਨੋ!) ਜੇ ਈਮਾਨ ਵਾਲਿਆਂ ਦੇ ਦੋ ਧੜੇ ਆਪੋ ਵਿਚ ਲੜ ਪੈਣ ਤਾਂ ਉਹਨਾਂ ਵਿਚਾਲੇ ਮੇਲ-ਮਿਲਾਪ ਕਰਾ ਦਿਓ। (ਜੇ ਉਹਨਾਂ ਵਿਚਾਲੇ ਸੁਲਾਹ ਨਾ ਹੋਵੇ ਤਾਂ) ਫੇਰ ਜਿਹੜਾ ਉਹਨਾਂ ’ਚੋਂ ਦੂਜੇ ਨਾਲ ਵਧੀਕੀ ਕਰਦਾ ਹੈ ਤਾਂ ਤੁਸੀਂ ਵਧੀਕੀ ਕਰਨ ਵਾਲੇ ਨਾਲ ਲੜੋ, ਇੱਥੋਂ ਤਕ ਕਿ ਉਹ ਅੱਲਾਹ ਦੇ ਹੁਕਮਾਂ ਨੂੰ ਮੰਣਨ ਵਾਲਾ ਬਣ ਜਾਵੇ। ਜੇ ਉਹ ਸੁਲਾਹ ਵੱਲ ਪਰਤ ਆਵੇ ਤਾਂ ਇਨਸਾਫ਼ ਨਾਲ ਸੁਲਾਹ ਕਰਵਾ ਦਿਓ ਅਤੇ ਨਿਆ ਕਰੋ, ਕਿਉਂ ਜੋ ਅੱਲਾਹ ਨਿਆ ਕਰਨ ਵਾਲਿਆਂ ਨੂੰ ਹੀ ਮੁਹੱਬਤ ਕਰਦਾ ਹੈ।

وَإِن طَآئِفَتَانِ مِنَ ٱلۡمُؤۡمِنِينَ ٱقۡتَتَلُواْ فَأَصۡلِحُواْ بَيۡنَهُمَاۖ فَإِنۢ بَغَتۡ إِحۡدَىٰهُمَا عَلَى ٱلۡأُخۡرَىٰ فَقَٰتِلُواْ ٱلَّتِي تَبۡغِي حَتَّىٰ تَفِيٓءَ إِلَىٰٓ أَمۡرِ ٱللَّهِۚ فَإِن فَآءَتۡ فَأَصۡلِحُواْ بَيۡنَهُمَا بِٱلۡعَدۡلِ وَأَقۡسِطُوٓاْۖ إِنَّ ٱللَّهَ يُحِبُّ ٱلۡمُقۡسِطِينَ ۝٩
10

(ਯਾਦ ਰੱਖੋ ਕਿ) ਸਾਰੇ ਹੀ ਈਮਾਨ ਵਾਲੇ (ਇਕ-ਦੂਜੇ ਦੇ) ਭਰਾ ਹਨ, ਸੋ ਤੁਸੀਂ ਆਪਣੇ ਭਰਾਵਾਂ ਵਿਚਾਲੇ (ਜੇ ਲੜਾਈ ਹੋ ਜਾਵੇ) ਸੁਲਾਹ ਕਰਾ ਦਿਆ ਕਰੋ ਅਤੇ ਅੱਲਾਹ ਤੋਂ ਡਰੋ ਤਾਂ ਜੋ ਤੁਹਾਡੇ ’ਤੇ ਮਿਹਰ ਕੀਤੀ ਜਾਵੇ।

إِنَّمَا ٱلۡمُؤۡمِنُونَ إِخۡوَةٞ فَأَصۡلِحُواْ بَيۡنَ أَخَوَيۡكُمۡۚ وَٱتَّقُواْ ٱللَّهَ لَعَلَّكُمۡ تُرۡحَمُونَ ۝١٠
11

ਹੇ ਈਮਾਨ ਵਾਲਿਓ! ਪੁਰਸ਼ਾਂ ਦਾ ਕੋਈ ਧੜਾ ਦੂਜੇ ਪੁਰਸ਼ਾਂ ਦਾ ਮਖੌਲ ਨਾ ਉਡਾਵੇ, ਹੋ ਸਕਦਾ ਹੈ ਕਿ ਉਹ ਲੋਕ ਉਹਨਾਂ ਨਾਲੋਂ ਚੰਗੇਰੇ ਹੋਣ, ਅਤੇ ਨਾ ਹੀ ਜ਼ਨਾਨੀਆਂ ਦੂਜੀਆਂ ਜ਼ਨਾਨੀਆਂ ਦਾ ਮਖੌਲ ਉਡਾਉਣ, ਹੋ ਸਕਦਾ ਹੈ ਕਿ ਉਹ (ਜ਼ਨਾਨੀਆਂ) ਉਹਨਾਂ ਨਾਲੋਂ ਚੰਗੀਆਂ ਹੋਣ। ਅਤੇ ਆਪਸ ਵਿਚ ਇਕ ਦੂਜੇ ਦੀਆਂ ਬੁਰਾਈਆਂ ਨਾ ਕਰੋ, ਨਾ ਹੀ ਕਿਸੇ ਨੂੰ ਭੈੜੇ ਨਾਂ ਨਾਲ ਪੁਕਾਰੋ, ਈਮਾਨ ਲਿਆਉਣ ਮਗਰੋਂ ਭੈੜੇ ਨਾਂ ਨਾਲ ਪੁਕਾਰਨਾ ਗੁਨਾਹ ਹੈ। ਜਿਹੜੇ ਲੋਕ (ਗੁਨਾਹ ਕਰਨ ਮਗਰੋਂ) ਤੌਬਾ ਨਹੀਂ ਕਰਦੇ ਉਹੀਓ ਜ਼ਾਲਿਮ ਹਨ।

يَٰٓأَيُّهَا ٱلَّذِينَ ءَامَنُواْ لَا يَسۡخَرۡ قَوۡمٞ مِّن قَوۡمٍ عَسَىٰٓ أَن يَكُونُواْ خَيۡرٗا مِّنۡهُمۡ وَلَا نِسَآءٞ مِّن نِّسَآءٍ عَسَىٰٓ أَن يَكُنَّ خَيۡرٗا مِّنۡهُنَّۖ وَلَا تَلۡمِزُوٓاْ أَنفُسَكُمۡ وَلَا تَنَابَزُواْ بِٱلۡأَلۡقَٰبِۖ بِئۡسَ ٱلِٱسۡمُ ٱلۡفُسُوقُ بَعۡدَ ٱلۡإِيمَٰنِۚ وَمَن لَّمۡ يَتُبۡ فَأُوْلَٰٓئِكَ هُمُ ٱلظَّٰلِمُونَ ۝١١
12

ਹੇ ਈਮਾਨ ਵਾਲਿਓ! ਬਹੁਤੇ ਗੁਮਾਨ ਕਰਨ ਤੋਂ ਬਚੋ ਕਿਉਂ ਜੋ ਕਈ ਗੁਮਾਨ ਤਾਂ ਗੁਨਾਹ ਹੁੰਦੇ ਹਨ। ਤੁਸੀਂ ਇਕ ਦੂਜੇ ਦੀ ਟੋਹ ਵਿਚ ਨਾ ਰਹੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗ਼ਲੀ ਕਰੇ। ਕੀ ਤੁਹਾਡੇ ਵਿੱਚੋਂ ਕੋਈ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਣਾ ਪਸੰਦ ਕਰੇਗਾ ? ਸਗੋਂ ਤੁਹਾਨੂੰ ਤਾਂ ਇਸ ਤੋਂ ਘ੍ਰਿਣਾ ਆਵੇਗੀ। [2] ਅੱਲਾਹ ਤੋਂ ਡਰੋ (ਜੇ ਕੋਈ ਪਾਪ ਹੋ ਗਿਆ ਤਾਂ ਤੌਬਾ ਕਰੋ) ਬੇਸ਼ੱਕ ਅੱਲਾਹ ਤੌਬਾ ਕਬੂਲਣ ਵਾਲਾ ਅਤੇ ਮਿਹਰਬਾਨ ਹੈ।

يَٰٓأَيُّهَا ٱلَّذِينَ ءَامَنُواْ ٱجۡتَنِبُواْ كَثِيرٗا مِّنَ ٱلظَّنِّ إِنَّ بَعۡضَ ٱلظَّنِّ إِثۡمٞۖ وَلَا تَجَسَّسُواْ وَلَا يَغۡتَب بَّعۡضُكُم بَعۡضًاۚ أَيُحِبُّ أَحَدُكُمۡ أَن يَأۡكُلَ لَحۡمَ أَخِيهِ مَيۡتٗا فَكَرِهۡتُمُوهُۚ وَٱتَّقُواْ ٱللَّهَۚ إِنَّ ٱللَّهَ تَوَّابٞ رَّحِيمٞ ۝١٢
13

ਹੇ ਲੋਕੋ! ਅਸਾਂ ਤੁਹਾਨੂੰ ਸਭ ਨੂੰ ਇੱਕ ਪੁਰਸ਼ ਅਤੇ ਇਕ ਇਸਤਰੀ (ਆਦਮ ਤੇ ਹਵਾ) ਤੋਂ ਪਦਾ ਕੀਤਾ ਹੈ। ਇਕ ਦੂਜੇ ਦੀ ਪਛਾਣ ਲਈ ਤੁਹਾਡੇ ਖ਼ਾਨਦਾਨ ਅਤੇ ਕਬੀਲੇ (ਗੋਤਰ, ਬਰਾਦਰੀਆਂ) ਬਣਾ ਦਿੱਤੀਆਂ (ਪ੍ਰੰਤੂ) ਅੱਲਾਹ ਦੀਆਂ ਨਜ਼ਰਾਂ ਵਿਚ ਸਭ ਤੋਂ ਵਧੇਰੇ ਆਦਰ-ਮਾਨ ਵਾਲਾ ਤੁਹਾਡੇ ਵਿੱਚੋਂ ਉਹੀਓ ਹੈ ਜਿਹੜਾ ਸਭ ਤੋਂ ਵੱਧ (ਰੱਬ ਤੋਂ) ਡਰਦਾ ਹੈ। ਬੇਸ਼ੱਕ ਅੱਲਾਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਗੱਲ ਦੀ ਖ਼ਬਰ ਰੱਖਦਾ ਹੈ।

يَٰٓأَيُّهَا ٱلنَّاسُ إِنَّا خَلَقۡنَٰكُم مِّن ذَكَرٖ وَأُنثَىٰ وَجَعَلۡنَٰكُمۡ شُعُوبٗا وَقَبَآئِلَ لِتَعَارَفُوٓاْۚ إِنَّ أَكۡرَمَكُمۡ عِندَ ٱللَّهِ أَتۡقَىٰكُمۡۚ إِنَّ ٱللَّهَ عَلِيمٌ خَبِيرٞ ۝١٣
14

ਦਿਹਾਤੀ (ਬੱਦੂ) ਆਖਦੇ ਹਨ ਕਿ ਅਸੀਂ ਈਮਾਨ ਲਿਆਏ ਹਾਂ। ਤੁਸੀਂ (ਹੇ ਨਬੀ!) ਉਹਨਾਂ ਨੂੰ ਆਖੋ ਕਿ (ਹਕੀਕਤ ਵਿਚ ਤਾਂ) ਤੁਸੀਂ ਈਮਾਨ ਨਹੀਂ ਲਿਆਏ, ਹਾਂ ਇੰਜ ਕਹੋ ਕਿ ਅਸੀਂ ਇਸਲਾਮ ਲਿਆਏ ਹਾਂ ਜਦ ਕਿ ਸੱਚ ਇਹ ਹੈ ਕਿ ਅਜਿਹੇ ਤਕ ਤੁਹਾਡੇ ਮਨਾਂ ਵਿਚ (ਸੱਚੇ) ਈਮਾਨ ਨੇ ਪ੍ਰਵੇਸ਼ ਨਹੀਂ ਕੀਤਾ। ਜੇ ਤੁਸੀਂ ਅੱਲਾਹ ਦੀ ਅਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਫ਼ਰਮਾਂਬਰਦਾਰੀ ਕਰੋਗੇ ਤਾਂ ਅੱਲਾਹ ਤੁਹਾਡੇ ਅਮਲਾਂ ਵਿੱਚੋਂ ਕੁੱਝ ਵੀ ਘਾਟ ਨਹੀਂ ਕਰੇਗਾ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਦਿਆਲੂ ਹੈ।

۞ قَالَتِ ٱلۡأَعۡرَابُ ءَامَنَّاۖ قُل لَّمۡ تُؤۡمِنُواْ وَلَٰكِن قُولُوٓاْ أَسۡلَمۡنَا وَلَمَّا يَدۡخُلِ ٱلۡإِيمَٰنُ فِي قُلُوبِكُمۡۖ وَإِن تُطِيعُواْ ٱللَّهَ وَرَسُولَهُۥ لَا يَلِتۡكُم مِّنۡ أَعۡمَٰلِكُمۡ شَيۡـًٔاۚ إِنَّ ٱللَّهَ غَفُورٞ رَّحِيمٌ ۝١٤
15

ਹਕੀਕਤ ਵਿਚ (ਸੱਚੇ) ਮੋਮਿਨ ਤਾਂ ਉਹ ਹਨ ਜਿਹੜੇ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ’ਤ ਪੱਕਾ ਈਮਾਨ ਲਿਆਏ, ਫੇਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੱਕ ਨਹੀਂ ਕੀਤਾ ਅਤੇ ਉਹਨਾਂ ਨੇ ਆਪਣੇ ਧੰਨ ਅਤੇ ਆਪਣੀਆਂ ਜਾਨਾਂ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕੀਤਾ, ਉਹੀਓ ਲੋਕ ਸੱਚੇ ਈਮਾਨ ਵਾਲੇ ਹਨ।

إِنَّمَا ٱلۡمُؤۡمِنُونَ ٱلَّذِينَ ءَامَنُواْ بِٱللَّهِ وَرَسُولِهِۦ ثُمَّ لَمۡ يَرۡتَابُواْ وَجَٰهَدُواْ بِأَمۡوَٰلِهِمۡ وَأَنفُسِهِمۡ فِي سَبِيلِ ٱللَّهِۚ أُوْلَٰٓئِكَ هُمُ ٱلصَّٰدِقُونَ ۝١٥
16

(ਹੇ ਨਬੀ! ਤੁਸੀਂ ਈਮਾਨ ਦੇ ਦਾਅਵੇਦਾਰਾਂ ਨੂੰ) ਆਖੋ, ਕੀ ਤੁਸੀਂ ਅੱਲਾਹ ਨੂੰ ਆਪਣੀ ਦੀਨਦਾਰੀ ਤੋਂ ਜਾਣੂ ਕਰਵਾਂਦੇ ਹੋ ?ਜਦ ਕਿ ਅਕਾਸ਼ਾਂ ਅਤੇ ਧਰਤੀ ਵਿਚ ਜੋ ਕੁੱਝ ਵੀ ਹੈ, ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਹੈ ਅਤੇ ਅੱਲਾਹ ਹੀ ਹਰ ਚੀਜ਼ ਦਾ ਗਿਆਨ ਰੱਖਦਾ ਹੈ।

قُلۡ أَتُعَلِّمُونَ ٱللَّهَ بِدِينِكُمۡ وَٱللَّهُ يَعۡلَمُ مَا فِي ٱلسَّمَٰوَٰتِ وَمَا فِي ٱلۡأَرۡضِۚ وَٱللَّهُ بِكُلِّ شَيۡءٍ عَلِيمٞ ۝١٦
17

(ਹੇ ਨਬੀ!) ਉਹ (ਬੱਦੂ) ਤੁਹਾਡੇ ਉੱਤੇ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਜਤਾਉਂਦੇ ਹਨ। ਤੁਸੀਂ ਉਹਨਾਂ ਨੂੰ ਆਖੋ ਕਿ ਆਪਣੇ ਮੁਸਲਮਾਨ ਹੋਣ ਦਾ ਅਹਿਸਾਨ ਮੇਰੇ ਸਿਰ ਨਾ ਧਰੋ, ਸਗੋਂ ਤੁਹਾਡੇ ’ਤੇ ਅੱਲਾਹ ਦਾ ਅਹਿਸਾਨ ਹੈ ਕਿ ਉਸ ਨੇ ਤੁਹਾਨੂੰ ਈਮਾਨ ਦੀ ਹਿਦਾਇਤ ਬਖ਼ਸ਼ੀ, ਜੇ ਤੁਸੀਂ ਸੱਚੇ ਹੋ। (ਤਾਂ ਇਸ ਅਹਿਸਾਨ ਨੂੰ ਕਬੂਲੋ)।

يَمُنُّونَ عَلَيۡكَ أَنۡ أَسۡلَمُواْۖ قُل لَّا تَمُنُّواْ عَلَيَّ إِسۡلَٰمَكُمۖ بَلِ ٱللَّهُ يَمُنُّ عَلَيۡكُمۡ أَنۡ هَدَىٰكُمۡ لِلۡإِيمَٰنِ إِن كُنتُمۡ صَٰدِقِينَ ۝١٧
18

ਬੇਸ਼ੱਕ ਅੱਲਾਹ ਅਕਾਸ਼ਾਂ ਅਤੇ ਧਰਤੀ ਦੀਆਂ ਸਾਰੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ ਅਤੇ ਤੁਸੀਂ ਜੋ ਵੀ ਕਰ ਰਹੇ ਹੋ ਅੱਲਾਹ ਉਸ ਨੂੰ ਵੀ ਚੰਗੀ ਤਰ੍ਹਾਂ ਵੇਖ ਰਿਹਾ ਹੈ।

إِنَّ ٱللَّهَ يَعۡلَمُ غَيۡبَ ٱلسَّمَٰوَٰتِ وَٱلۡأَرۡضِۚ وَٱللَّهُ بَصِيرُۢ بِمَا تَعۡمَلُونَ ۝١٨