Thursday, 13 August 2026 Hijri: 04:59:09 pm
MalayalamQuran.in
അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb
Quran translation reader

ഖാഫ് ق Qaf

Surah 50 മക്കിയ്യ • مكية • Makkiyah 45 ആയത്തുകൾ • 45 Ayahs

സൂറത്ത് ഖാഫ് (Qaf), ഖുർആൻ അധ്യായം 50 — അറബി ആയത്തുകളും ਪੰਜਾਬੀ വിവർത്തനവും ഉൾപ്പെടെ 45 ആയത്തുകൾ വായിക്കുക. Read Surah Qaf with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਕਾਫ਼। ਕਸਮ ਹੈ ਸਤਿਕਾਰਯੋਗ .ਕੁਰਆਨ ਦੀ।

قٓۚ وَٱلۡقُرۡءَانِ ٱلۡمَجِيدِ ۝١
2

ਸਗੋਂ ਉਹਨਾਂ (ਮੱਕੇ ਵਾਲਿਆਂ) ਨੂੰ ਰੁਰਾਨੀ ਹੋਈ ਕਿ ਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਭਾਵ ਮੁਹੰਮਦ ਸ:) ਉਹਨਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਆ ਗਿਆ, ਤਾਂ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਅਜੀਬ ਗੱਲ ਹੈ।

بَلۡ عَجِبُوٓاْ أَن جَآءَهُم مُّنذِرٞ مِّنۡهُمۡ فَقَالَ ٱلۡكَٰفِرُونَ هَٰذَا شَيۡءٌ عَجِيبٌ ۝٢
3

ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਮਿੱਟੀ ਹੋ ਜਾਂਵਾਗੇ (ਤਾਂ ਕੀ ਰੱਬ ਸਾਨੂੰ ਮੁੜ ਜਿਊਂਦਾ ਕਰੇਗਾ ?) ਉਹ ਮੁੜ ਵਾਪਸੀ (ਰੱਬ ਦੇ ਕੋਲ) ਅਕਲੋਂ ਪਰਾਂ ਗੱਲ ਹੈ।

أَءِذَا مِتۡنَا وَكُنَّا تُرَابٗاۖ ذَٰلِكَ رَجۡعُۢ بَعِيدٞ ۝٣
4

(ਹੇ ਲੋਕੋ!) ਧਰਤੀ ਉਹਨਾਂ (ਮੁਰਦਾ ਸਰੀਰ ਵਿੱਚੋਂ ਖਾਕੇ) ਜੋ ਘਟਾਉਂਦੀ ਹੈ ਉਹ ਸਭ ਸਾਡੇ (ਭਾਵ ਰੱਬ ਦੇ) ਗਿਆਨ ਵਿਚ ਹੈ ਅਤੇ ਸਾਡੇ ਕੋਲ ਇਕ ਕਿਤਾਬ ਹੈ ਜਿਸ ਵਿਚ ਯਾਦ ਰੱਖਣ ਵਾਲੀਆਂ ਸਾਰੀਆਂ ਗੱਲਾਂ ਸੁਰੱਖਿਅਤ ਹਨ।

قَدۡ عَلِمۡنَا مَا تَنقُصُ ٱلۡأَرۡضُ مِنۡهُمۡۖ وَعِندَنَا كِتَٰبٌ حَفِيظُۢ ۝٤
5

ਸਗੋਂ ਉਹਨਾਂ (ਮੱਕੇ ਦੇ ਇਨਕਾਰੀਆਂ) ਨੇ ਹੱਕ (.ਕੁਰਆਨ) ਨੂੰ ਝੁਠਲਾਇਆ। ਜਦੋਂ ਉਹ (.ਕੁਰਆਨ) ਉਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਉਹ ਸਾਰੇ ਉਲਝਣ ਵਿਚ ਪੈ ਗਏ।

بَلۡ كَذَّبُواْ بِٱلۡحَقِّ لَمَّا جَآءَهُمۡ فَهُمۡ فِيٓ أَمۡرٖ مَّرِيجٍ ۝٥
6

ਕੀ ਇਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਅਕਾਸ਼ ਵੱਲ ਨਹੀਂ ਵੇਖਿਆ ਕਿ ਅਸੀਂ ਇਸ ਨੂੰ ਕਿਵੇਂ ਬਣਾਇਆ ਹੈ ? ਅਤੇ ਇਸ ਨੂੰ (ਤਾਰਿਆਂ ਤੇ ਚੰਨ ਨਾਲ) ਸਜਾਇਆ ਅਤੇ ਇਸ (ਅਕਾਸ਼) ਵਿਚ ਕੋਈ ਛੇਕ ਵੀ ਨਹੀਂ ਹੈ ?

أَفَلَمۡ يَنظُرُوٓاْ إِلَى ٱلسَّمَآءِ فَوۡقَهُمۡ كَيۡفَ بَنَيۡنَٰهَا وَزَيَّنَّٰهَا وَمَا لَهَا مِن فُرُوجٖ ۝٦
7

ਅਤੇ ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ ਅਤੇ ਇਸ ਵਿਚ ਪਹਾੜ ਗੱਡ ਦਿੱਤੇ ਅਤੇ ਇਸ ਵਿਚ ਭਾਂਤ-ਭਾਂਤ ਦੀਆਂ ਸੋਹਣੀਆਂ ਦਿਸਣ ਵਾਲੀਆਂ ਚੀਜ਼ਾਂ ਉਗਾ ਦਿੱਤੀਆਂ।

وَٱلۡأَرۡضَ مَدَدۡنَٰهَا وَأَلۡقَيۡنَا فِيهَا رَوَٰسِيَ وَأَنۢبَتۡنَا فِيهَا مِن كُلِّ زَوۡجِۭ بَهِيجٖ ۝٧
8

ਅਤੇ ਇਹ ਸਾਰੀਆਂ ਚੀਜ਼ਾਂ ਹਰ ਉਸ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਲਈ ਅਤੇ ਸਿੱਖਿਆ ਲਈ ਹਨ ਜਿਹੜਾ ਹੱਕ ਵੱਲ ਪਰਤਨਾ ਚਾਹੁੰਦਾ ਹੈ।

تَبۡصِرَةٗ وَذِكۡرَىٰ لِكُلِّ عَبۡدٖ مُّنِيبٖ ۝٨
9

ਅਤੇ ਅਸੀਂ ਅਕਾਸ਼ ਤੋਂ ਬਰਕਤਾਂ ਵਾਲਾ ਪਾਣੀ ਉਤਾਰਿਆ ਜਿਸ ਤੋਂ ਬਾਗ਼ ਅਤੇ ਅਨਾਜ ਦੀਆਂ ਕੱਟਣ ਵਾਲੀਆਂ ਫ਼ਸਲਾਂ ਉਗਾਈਆਂ।

وَنَزَّلۡنَا مِنَ ٱلسَّمَآءِ مَآءٗ مُّبَٰرَكٗا فَأَنۢبَتۡنَا بِهِۦ جَنَّٰتٖ وَحَبَّ ٱلۡحَصِيدِ ۝٩
10

ਅਤੇ ਖਜੂਰਾਂ ਦੇ ਉੱਚੇ ਲੰਬੇ ਰੁੱਖ ਪੈਦਾ ਕੀਤੇ ਜਿਨ੍ਹਾਂ ’ਤੇ ਦੇ ਫਲਾਂ ਨਾਲ ਲੱਦੇ ਹੋਏ ਗੁੱਛੇ ਲਗਦੇ ਹਨ।

وَٱلنَّخۡلَ بَاسِقَٰتٖ لَّهَا طَلۡعٞ نَّضِيدٞ ۝١٠
11

(ਇਹ ਸਭ ਪ੍ਰਬੰਧ) ਬੰਦਿਆਂ ਨੂੰ ਰੋਜ਼ੀ ਦੇਣ ਲਈ ਹੈ। ਅਸੀਂ ਪਾਣੀ ਰਾਹੀਂ ਮੁਰਦਾ (ਬੰਜਰ) ਧਰਤੀ ਨੂੰ ਜਿਊਂਦਾ (ਉਪਜਾਊ) ਕਰ ਦਿੱਤਾ। ਇਸੇ ਪ੍ਰਕਾਰ ਕਬਰਾਂ ਤੋਂ ਵੀ (ਜਿਊਂਦਾ ਹੋ ਕੇ) ਬਾਹਿਰ ਆਉਣਾ ਹੈ।

رِّزۡقٗا لِّلۡعِبَادِۖ وَأَحۡيَيۡنَا بِهِۦ بَلۡدَةٗ مَّيۡتٗاۚ كَذَٰلِكَ ٱلۡخُرُوجُ ۝١١
12

ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਰਸ ਵਾਲਿਆਂ ਨੇ ਅਤੇ ਸਮੂਦ ਨੇ (ਰਸੂਲਾਂ ਨੂੰ) ਝੁਠਲਾਇਆ ਸੀ।

كَذَّبَتۡ قَبۡلَهُمۡ قَوۡمُ نُوحٖ وَأَصۡحَٰبُ ٱلرَّسِّ وَثَمُودُ ۝١٢
13

ਕੌਮੇ-ਆਦ, ਫ਼ਿਰਔਨ ਅਤੇ ਲੂਤ ਦੇ ਭਰਾਵਾਂ ਨੇ ਵੀ (ਝੁਠਲਾਇਆ ਸੀ)।

وَعَادٞ وَفِرۡعَوۡنُ وَإِخۡوَٰنُ لُوطٖ ۝١٣
14

ਅਤੇ ਐਕਾ ਵਾਲਿਆਂ ਨੇ ਅਤੇ ਤੁੱਬਾ ਦੀ ਕੌਮ ਨੇ (ਭਾਵ ਉਹਨਾਂ ਸਭ ਨੇ) ਰਸੂਲਾਂ ਨੂੰ ਝੁਠਲਾਇਆ, ਅੰਤ ਉਹਨਾਂ ’ਤੇ (ਮੇਰਾ ਅਜ਼ਾਬ ਦੀ ਗੱਲ) ਪੂਰੀ ਹੋ ਕੇ ਰਹੀ।

وَأَصۡحَٰبُ ٱلۡأَيۡكَةِ وَقَوۡمُ تُبَّعٖۚ كُلّٞ كَذَّبَ ٱلرُّسُلَ فَحَقَّ وَعِيدِ ۝١٤
15

ਕੀ ਅਸੀਂ ਪਹਿਲੀ ਵਾਰ ਪੈਦਾ ਕਰਕੇ ਥੱਕ ਚੱਕੇ ਹਾਂ? (ਨਹੀਂ) ਉਹ ਤਾਂ ਮੁੜ ਜੀਵਤ ਹੋਣ ਦੇ ਸ਼ੱਕ ਵਿਚ ਫਸੇ ਹੋਏ ਹਨ।

أَفَعَيِينَا بِٱلۡخَلۡقِ ٱلۡأَوَّلِۚ بَلۡ هُمۡ فِي لَبۡسٖ مِّنۡ خَلۡقٖ جَدِيدٖ ۝١٥
16

ਬੇਸ਼ੱਕ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਉਸ ਦੇ ਮਨ ਵਿਚ ਉਭਰਨ ਵਾਲੀਆਂ ਸ਼ੰਕਾਵਾਂ ਤੋਂ ਭਲੀ-ਭਾਂਤ ਜਾਣੂ ਹਾਂ। ਅਸੀਂ ਉਸ (ਮਨੁੱਖ) ਦੀ ਸ਼ਾਹ-ਰਗ ਨਾਲੋਂ ਵੀ ਵਧ ਉਸ ਦੇ ਨੇੜੇ ਹਾਂ।

وَلَقَدۡ خَلَقۡنَا ٱلۡإِنسَٰنَ وَنَعۡلَمُ مَا تُوَسۡوِسُ بِهِۦ نَفۡسُهُۥۖ وَنَحۡنُ أَقۡرَبُ إِلَيۡهِ مِنۡ حَبۡلِ ٱلۡوَرِيدِ ۝١٦
17

ਮਨੁੱਖ ਜੋ ਵੀ ਕਰਦਾ ਹੈ, ਤਾਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖ ਲੈਂਦੇ ਹਨ। ਜਿਹੜੇ ਉਸ ਦੇ ਸੱਜੇ ਅਤੇ ਖੱਬੇ (ਮੋਢਿਆਂ ਉੱਤੇ) ਬੈਠੇ ਹਨ।[1]

إِذۡ يَتَلَقَّى ٱلۡمُتَلَقِّيَانِ عَنِ ٱلۡيَمِينِ وَعَنِ ٱلشِّمَالِ قَعِيدٞ ۝١٧
18

ਮਨੁੱਖ ਜਿਹੜਾ ਵੀ ਸ਼ਬਦ ਮੂੰਹੋਂ ਕੱਢਦਾ ਹੈ, ਉਸ ਨੂੰ ਲਿਖਣ ਲਈ ਇਕ ਨਿਗਰਾਨ (ਫ਼ਰਿਸ਼ਤਾ) ਤਿਆਰ (ਬੈਠਾ) ਹੈ।[2]

مَّا يَلۡفِظُ مِن قَوۡلٍ إِلَّا لَدَيۡهِ رَقِيبٌ عَتِيدٞ ۝١٨
19

(ਹੇ ਇਨਕਾਰੀਓ!) ਮੌਤ ਦੀ ਸਖ਼ਤੀ ਹੱਕ (ਸੱਚਾਈ) ਨੂੰ ਸਾਹਮਣੇ ਲੈਕੇ ਆ ਗਈ। ਆਖਿਆ ਜਾਵੇਗਾ ਕਿ ਇਹ ਉਹ (ਮੌਤ) ਹੈ ਜਿਸ ਤੋਂ ਤੂੰ ਭੱਜਦਾ ਸੀ।

وَجَآءَتۡ سَكۡرَةُ ٱلۡمَوۡتِ بِٱلۡحَقِّۖ ذَٰلِكَ مَا كُنتَ مِنۡهُ تَحِيدُ ۝١٩
20

ਅਤੇ ਜਦੋਂ ਸੂਰ (ਬਿਗੁਲ) ਵਿਚ ਫੂਂਕ ਮਾਰੀ ਜਾਵੇਗੀ, ਉਹ ਦਿਨ ਅਜ਼ਾਬ ਦਾ ਹੋਵੇਗਾ ਜਿਸ ਦਾ ਵਾਅਦਾ ਕੀਤਾ ਗਿਆ ਸੀ।

وَنُفِخَ فِي ٱلصُّورِۚ ذَٰلِكَ يَوۡمُ ٱلۡوَعِيدِ ۝٢٠
21

ਅਤੇ ਉਸ ਦਿਨ ਹਰ ਵਿਅਕਤੀ (ਰੱਬ ਦੇ ਹਜ਼ੂਰ) ਆਵੇਗਾ। ਉਸ ਨਾਲ ਇਕ ਹਿੱਕ ਕੇ ਲਿਆਉਣ ਵਾਲਾ (ਫ਼ਰਿਸ਼ਤਾ) ਹੋਵੇਗਾ ਅਤੇ ਇਕ ਗਵਾਹੀ ਦੇਣ ਵਾਲਾ ਵੀ ਹੋਵੇਗਾ।

وَجَآءَتۡ كُلُّ نَفۡسٖ مَّعَهَا سَآئِقٞ وَشَهِيدٞ ۝٢١
22

ਬੇਸ਼ੱਕ ਤੂੰ ਇਸ ਦਿਹਾੜੇ (ਕਿਆਮਤ) ਤੋਂ ਬੇ-ਸੁਰਤ ਸੀ। ਅਸੀਂ ਉਹ ਪੜਦਾ ਚੁੱਕ ਦਿੱਤਾ, ਜਿਹੜਾ ਤੇਰੇ ਅੱਗੇ ਪਿਆ ਹੋਇਆ ਸੀ ਅਤੇ ਅੱਜ ਤੇਰੀ ਨਿਗਾਹ ਬਹੁਤ ਤੇਜ਼ ਹੈ।

لَّقَدۡ كُنتَ فِي غَفۡلَةٖ مِّنۡ هَٰذَا فَكَشَفۡنَا عَنكَ غِطَآءَكَ فَبَصَرُكَ ٱلۡيَوۡمَ حَدِيدٞ ۝٢٢
23

ਉਸ ਦਾ ਸਹਿਯੋਗੀ (ਫ਼ਰਿਸ਼ਤਾ) ਆਖੇਗਾ ਕਿ ਇਹ ਹੈ ਉਹ (ਅਮਲ-ਪਤਰੀ) ਜਿਹੜੀ ਮੇਰੇ ਕੋਲ ਤਿਆਰ ਪਈ ਹੈ।

وَقَالَ قَرِينُهُۥ هَٰذَا مَا لَدَيَّ عَتِيدٌ ۝٢٣
24

(ਅੱਲਾਹ ਫ਼ਰਿਸ਼ਤਿਆਂ ਨੂੰ ਆਦੇਸ਼ ਦੇਵੇਗਾ ਕਿ) ਤੁਸੀਂ ਹਰ ਬਾਗ਼ੀ ਤੇ ਕਾਫ਼ਿਰ ਨੂੰ ਨਰਕ ਵਿਚ ਸੁੱਟ ਦਿਓ।

أَلۡقِيَا فِي جَهَنَّمَ كُلَّ كَفَّارٍ عَنِيدٖ ۝٢٤
25

ਜਿਹੜਾ ਨੇਕ ਕੰਮ ਕਰਨ ਤੋਂ ਰੋਕਦਾ ਸੀ ਅਤੇ (ਸਰਕਸ਼ੀ ਵਿੱਚ) ਹੱਦੋਂ ਟੱਪਣ ਵਾਲਾ ਅਤੇ (ਕਿਆਮਤ ਦਿਹਾੜੇ ਵਿੱਚ) ਸ਼ੱਕ ਕਰਨ ਵਾਲਾ ਸੀ।

مَّنَّاعٖ لِّلۡخَيۡرِ مُعۡتَدٖ مُّرِيبٍ ۝٢٥
26

ਜਿਸ ਨੇ ਅੱਲਾਹ ਦੇ ਨਾਲ ਹੋਰ ਵੀ ਇਸ਼ਟ ਬਣਾ ਲਏ ਸੀ ਤੁਸੀਂ ਦੋਵੇਂ ਉਸ ਨੂੰ ਕਰੜੇ ਅਜ਼ਾਬ ਵਿਚ ਸੁੱਟ ਦਿਓ।

ٱلَّذِي جَعَلَ مَعَ ٱللَّهِ إِلَٰهًا ءَاخَرَ فَأَلۡقِيَاهُ فِي ٱلۡعَذَابِ ٱلشَّدِيدِ ۝٢٦
27

ਉਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਰੱਬ! ਮੈਂਨੇ ਇਸ ਨੂੰ ਤੇਰੀ ਰਾਹ ਤੋਂ ਨਹੀਂ ਭਟਕਾਇਆ, ਸਗੋਂ ਉਹ ਆਪ ਹੀ ਰਾਹੋਂ ਦੂਰ ਕੁਰਾਹੇ ਪਿਆ ਹੋਇਆ ਸੀ।

۞ قَالَ قَرِينُهُۥ رَبَّنَا مَآ أَطۡغَيۡتُهُۥ وَلَٰكِن كَانَ فِي ضَلَٰلِۭ بَعِيدٖ ۝٢٧
28

ਅੱਲਾਹ ਆਖੇਗਾ ਕਿ ਮੇਰੀ ਹਜ਼ੂਰੀ ਵਿਚ ਝਗੜਾ ਨਾ ਕਰੋ, ਮੈਂ ਤਾਂ ਪਹਿਲਾਂ ਹੀ ਭੈੜੇ ਅੰਤ ਤੋਂ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਸੀ।

قَالَ لَا تَخۡتَصِمُواْ لَدَيَّ وَقَدۡ قَدَّمۡتُ إِلَيۡكُم بِٱلۡوَعِيدِ ۝٢٨
29

ਮੇਰੇ ਦਰਬਾਰ ਵਿਚ (ਕਹੀ ਹੋਈ) ਗੱਲ ਬਦਲੀ ਨਹੀਂ ਜਾਂਦੀ ਅਤੇ ਨਾ ਹੀ ਮੈਂ ਆਪਣੇ ਬੰਦਿਆਂ ’ਤੇ ਜ਼ੁਲਮ ਕਰਨ ਵਾਲਾ ਹਾਂ।

مَا يُبَدَّلُ ٱلۡقَوۡلُ لَدَيَّ وَمَآ أَنَا۠ بِظَلَّٰمٖ لِّلۡعَبِيدِ ۝٢٩
30

ਜਿਸ ਦਿਨ ਅਸੀਂ ਨਰਕ ਤੋਂ ਪੁੱਛਾਂਗੇ ਕਿ ਕੀ ਤੂੰ (ਪਾਪੀਆਂ ਨਾਲ) ਭਰ ਗਈ ਹੈ? ਉਹ (ਨਰਕ) ਉੱਤਰ ਵਿਚ ਪੁੱਛੇਗੀ ਕਿ ਕੀ ਕੁੱਝ ਹੋਰ ਵੀ ਹੈ ?[3]

يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٖ ۝٣٠
31

ਅਤੇ ਸਵਰਗ ਪ੍ਰਹੇਜ਼ਗਾਰਾਂ (ਬੁਰਾਈਆਂ ਤੋਂ ਬਚਣ ਵਾਲਿਆਂ) ਦੇ ਨੇੜੇ ਕਰ ਦਿੱਤੀ ਜਾਵੇਗੀ, ਦੂਰ ਨਹੀਂ ਹੋਵੇਗੀ।[4]

وَأُزۡلِفَتِ ٱلۡجَنَّةُ لِلۡمُتَّقِينَ غَيۡرَ بَعِيدٍ ۝٣١
32

ਆਖਿਆ ਜਾਵੇਗਾ ਕਿ ਇਹ ਉਹ (ਸਵਰਗ) ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। ਇਹ ਵਾਅਦਾ ਹਰ ਉਸ ਵਿਅਕਤੀ ਲਈ ਸੀ ਜਿਹੜਾ (ਰੱਬ ਵੱਲ) ਮੁੜ-ਮੁੜ ਪਰਤਣ (ਤੌਬਾ ਕਰਨ) ਵਾਲਾ ਅਤੇ (ਅੱਲਾਹ ਦੇ ਹੁਕਮਾਂ ਦੀ) ਨਿਗਰਾਨੀ ਕਰਨ ਵਾਲਾ ਸੀ।

هَٰذَا مَا تُوعَدُونَ لِكُلِّ أَوَّابٍ حَفِيظٖ ۝٣٢
33

ਅਤੇ ਜਿਹੜਾ ਵਿਅਕਤੀ ਬਿਨ ਵੇਖੇ ਰਹਿਮਾਨ (ਅੱਲਾਹ) ਦਾ ਡਰ ਰੱਖਦਾ ਸੀ ਅਤੇ ਜਿਹੜਾ (ਰੱਬ ਵੱਲ) ਮੁੜ ਆਉਣ ਵਾਲਾ ਦਿਲ ਲਿਆਇਆ ਹੋਵੇ।

مَّنۡ خَشِيَ ٱلرَّحۡمَٰنَ بِٱلۡغَيۡبِ وَجَآءَ بِقَلۡبٖ مُّنِيبٍ ۝٣٣
34

ਉਸ ਨੂੰ ਕਿਹਾ ਜਾਵੇਗਾ ਕਿ ਤੁਸੀਂ ਇਸ ਸਵਰਗ ਵਿਚ ਸਲਾਮਤੀ ਨਾਲ ਪ੍ਰਵੇਸ਼ ਕਰ ਜਾਓ। ਉਹ ਸਦਾ ਲਈ (ਸਵਰਗ ਵਿਚ) ਰਹਿਣ ਵਾਲਾ ਦਿਨ ਹੈ।

ٱدۡخُلُوهَا بِسَلَٰمٖۖ ذَٰلِكَ يَوۡمُ ٱلۡخُلُودِ ۝٣٤
35

ਉਹ (ਨੇਕ ਲੋਕ) ਉੱਥੇ (ਸਵਰਗ ਵਿਚ) ਜੋ ਵੀ ਚਾਹੁਣਗੇ ਉਹ ਉਹਨਾਂ ਨੂੰ ਮਿਲੇਗਾ, ਸਗੋਂ ਸਾਡੇ ਕੋਲ ਤਾਂ ਹੋਰ ਵੀ ਬਹੁਤ ਕੁੱਝ (ਉਹਨਾਂ ਨੂੰ ਦੇਣ ਲਈ) ਹੈ।

لَهُم مَّا يَشَآءُونَ فِيهَا وَلَدَيۡنَا مَزِيدٞ ۝٣٥
36

ਇਹਨਾਂ ਮੱਕੇ ਵਾਲਿਆਂ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਜਿਹੜੀਆਂ ਉਹਨਾਂ ਤੋਂ ਕਿਤੇ ਵੱਧ ਬਲਵਾਨ ਸਨ। ਉਹਨਾਂ ਨੇ ਸ਼ਹਿਰਾਂ ਵਿਚ ਵਧੇਰੀ ਨੱਠ ਭੱਜ ਕੀਤੀ, ਫੇਰ ਕੀ ਉਹਨਾਂ ਨੂੰ ਅਜ਼ਾਬ ਤੋਂ ਬਚਣ ਲਈ ਕੋਈ ਸ਼ਰਨ ਮਿਲੀ ?

وَكَمۡ أَهۡلَكۡنَا قَبۡلَهُم مِّن قَرۡنٍ هُمۡ أَشَدُّ مِنۡهُم بَطۡشٗا فَنَقَّبُواْ فِي ٱلۡبِلَٰدِ هَلۡ مِن مَّحِيصٍ ۝٣٦
37

(ਨਿਰਸੰਦੇਹ, ਇਸ ਇਤਿਹਾਸ ਵਿਚ) ਹਰ ਉਸ ਵਿਅਕਤੀ ਲਈ ਸਿੱਖਿਆ ਹੈ (ਜਿਹੜਾ ਸੋਚਣ ਸਮਝਣ ਵਾਲਾ ਦਿਲ) ਰੱਖਦਾ ਹੈ ਜਾਂ ਉਹ ਜਿਹੜਾ ਧਿਆਨ ਨਾਲ ਗੱਲ ਸੁਣੇ ਅਤੇ ਉਹ ਹਾਜ਼ਿਰ (ਦਿਮਾਗ਼) ਵੀ ਹੋਵੇ।

إِنَّ فِي ذَٰلِكَ لَذِكۡرَىٰ لِمَن كَانَ لَهُۥ قَلۡبٌ أَوۡ أَلۡقَى ٱلسَّمۡعَ وَهُوَ شَهِيدٞ ۝٣٧
38

ਅਸੀਂ ਧਰਤੀ ਅਤੇ ਅਕਾਸ਼ ਅਤੇ ਉਹਨਾਂ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਕੇਵਲ ਛੇ ਦਿਨਾਂ ਵਿਚ ਪੈਦਾ ਕੀਤਾ ਅਤੇ ਸਾਨੂੰ ਕੁਝ ਵੀ ਥਕਾਨ ਨਹੀਂ ਹੋਈ।

وَلَقَدۡ خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَا فِي سِتَّةِ أَيَّامٖ وَمَا مَسَّنَا مِن لُّغُوبٖ ۝٣٨
39

ਸੋ ਹੇ ਨਬੀ! ਉਹ (ਮੱਕੇ ਵਾਲੇ) ਤੁਹਾਨੂੰ ਜੋ ਕੁੱਝ ਵੀ ਕਹਿੰਦੇ ਹਨ ਤੁਸੀਂ ਉਸ ’ਤੇ ਸਬਰ ਕਰੋ ਅਤੇ ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।

فَٱصۡبِرۡ عَلَىٰ مَا يَقُولُونَ وَسَبِّحۡ بِحَمۡدِ رَبِّكَ قَبۡلَ طُلُوعِ ٱلشَّمۡسِ وَقَبۡلَ ٱلۡغُرُوبِ ۝٣٩
40

ਅਤੇ ਰਾਤ ਵੇਲੇ ਵੀ ਅਤੇ ਸਿਜਦਿਆਂ (ਨਮਾਜ਼) ਤੋਂ ਮਗਰੋਂ ਵੀ ਉਸ ਦੀ ਤਸਬੀਹ ਕਰੋ।

وَمِنَ ٱلَّيۡلِ فَسَبِّحۡهُ وَأَدۡبَٰرَ ٱلسُّجُودِ ۝٤٠
41

ਸੁਣੋ! ਜਿਸ ਦਿਨ ਡੌਂਡੀ ਪਿੱਟਣ ਵਾਲਾ ਨੇੜੇ ਤੋਂ ਹੀ ਪੁਕਾਰੇਗਾ।

وَٱسۡتَمِعۡ يَوۡمَ يُنَادِ ٱلۡمُنَادِ مِن مَّكَانٖ قَرِيبٖ ۝٤١
42

ਜਿਸ ਦਿਨ ਉਸ ਬਿਗੁਲ ਦੀ ਤੇਜ਼ ਕੰਨ ਫਾੜਣ ਵਾਲੀ ਆਵਾਜ਼ ਨੂੰ ਉਹ ਸਾਰੇ ਯਕੀਨ ਨਾਲ ਸੁਣ ਲੈਣਗੇ, ਉਹ ਦਿਨ (ਕਬਰਾਂ ਵਿੱਚੋਂ) ਨਿਕਲਣ ਦਾ ਹੋਵੇਗਾ।

يَوۡمَ يَسۡمَعُونَ ٱلصَّيۡحَةَ بِٱلۡحَقِّۚ ذَٰلِكَ يَوۡمُ ٱلۡخُرُوجِ ۝٤٢
43

ਬੇਸ਼ੱਕ ਅਸੀਂ ਹੀ ਜੀਵਨ ਦਿੰਦੇ ਹਾਂ ਅਤੇ ਅਸੀਂ ਹੀ ਮੌਤ ਦਿੰਦੇ ਹਨ ਅਤੇ ਸਾਡੇ ਵੱਲ ਹੀ ਸਾਰਿਆਂ ਨੇ ਪਰਤ ਕੇ ਆਉਣਾ ਹੈ।

إِنَّا نَحۡنُ نُحۡيِۦ وَنُمِيتُ وَإِلَيۡنَا ٱلۡمَصِيرُ ۝٤٣
44

ਜਿਸ ਦਿਨ ਧਰਤੀ ਪਾਟ ਜਾਵੇਗੀ ਅਤੇ ਉਹ ਸਾਰੇ (ਕਬਰਾਂ ਵਿੱਚੋਂ ਨਿਕਲ ਕੇ) ਸਾਡੇ ਕੋਲ ਭੱਜ ਕੇ ਆਉਣਗੇ, ਉਹਨਾਂ ਨੂੰ ਇਕੱਤਰਤ ਕਰਨਾ ਸਾਡੇ ਲਈ ਬਹੁਤ ਹੀ ਆਸਾਨ ਹੈ।

يَوۡمَ تَشَقَّقُ ٱلۡأَرۡضُ عَنۡهُمۡ سِرَاعٗاۚ ذَٰلِكَ حَشۡرٌ عَلَيۡنَا يَسِيرٞ ۝٤٤
45

ਹੇ ਨਬੀ! ਜੋ ਇਹ ਮੁਸ਼ਰਿਕ ਤੁਹਾਨੂੰ ਆਖਦੇ ਹਨ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਤੁਸੀਂ ਉਹਨਾਂ ਨਾਲ ਜ਼ੌਰ ਜ਼ਬਰਦਸਤੀ ਕਰਨ ਵਾਲੇ ਨਹੀਂ, ਸੋ ਤੁਸੀਂ ਇਸ ਕੁਰਆਨ ਰਾਹੀਂ ਹਰ ਉਸ ਵਿਅਕਤੀ ਨੂੰ ਨਸੀਹਤ ਕਰਦੇ ਰਹੋ ਜਿਹੜਾ ਮੇਰੀ ਚਿਤਾਵਨੀ ਤੋਂ ਡਰਦਾ ਹੈ।

نَّحۡنُ أَعۡلَمُ بِمَا يَقُولُونَۖ وَمَآ أَنتَ عَلَيۡهِم بِجَبَّارٖۖ فَذَكِّرۡ بِٱلۡقُرۡءَانِ مَن يَخَافُ وَعِيدِ ۝٤٥