Thursday, 13 August 2026 Hijri: 04:01:31 pm
MalayalamQuran.in
അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb
Quran translation reader

അൽ ജാഥിയ الجاثية Al-Jathiyah

Surah 45 മക്കിയ്യ • مكية • Makkiyah 37 ആയത്തുകൾ • 37 Ayahs

സൂറത്ത് അൽ ജാഥിയ (Al-Jathiyah), ഖുർആൻ അധ്യായം 45 — അറബി ആയത്തുകളും ਪੰਜਾਬੀ വിവർത്തനവും ഉൾപ്പെടെ 37 ആയത്തുകൾ വായിക്കുക. Read Surah Al-Jathiyah with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਹਾ, ਮੀਮ।

حمٓ ۝١
2

ਇਹ ਕਿਤਾਬ (.ਕੁਰਆਨ) ਅੱਲਾਹ ਵੱਲੋਂ ਉਤਾਰੀ ਗਈ ਹੈ। ਜਿਹੜਾ ਅਤਿਅੰਤ ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ।

تَنزِيلُ ٱلۡكِتَٰبِ مِنَ ٱللَّهِ ٱلۡعَزِيزِ ٱلۡحَكِيمِ ۝٢
3

ਨਿਰਸੰਦੇਹ, ਅਕਾਸ਼ਾਂ ਤੇ ਧਰਤੀ ਵਿਚ ਈਮਾਨ ਵਾਲਿਆਂ ਲਈ (ਰੱਬ ਦੀ ਕੁਦਰਤ ਦੀਆਂ) ਕਿੰਨੀਆਂ ਹੀ ਨਿਸ਼ਾਨੀਆਂ ਹਨ।

إِنَّ فِي ٱلسَّمَٰوَٰتِ وَٱلۡأَرۡضِ لَأٓيَٰتٖ لِّلۡمُؤۡمِنِينَ ۝٣
4

ਤੁਹਾਡੀ ਆਪਣੀ ਸਿਰਜਣਾ ਵਿਚ ਵੀ ਅਤੇ ਉਹਨਾਂ ਜਾਨਵਰਾਂ ਵਿਚ ਵੀ, ਜਿਨ੍ਹਾਂ ਨੂੰ ਅੱਲਾਹ (ਧਰਤੀ ਵਿਚ) ਫੈਲਾ ਰਿਹਾ ਹੈ, ਉਹਨਾਂ ਲੋਕਾਂ ਲਈ ਵੱਡੀਆਂ ਨਿਸ਼ਾਨੀਆਂ ਹਨ, ਜਿਹੜੇ ਅੱਲਾਹ ਉੱਤੇ ਯਕੀਨ ਰੱਖਦੇ ਹਨ।

وَفِي خَلۡقِكُمۡ وَمَا يَبُثُّ مِن دَآبَّةٍ ءَايَٰتٞ لِّقَوۡمٖ يُوقِنُونَ ۝٤
5

ਰਾਤ ਤੇ ਦਿਨ ਦੇ ਬਦਲ-ਬਦਲ ਕੇ ਆਉਣ-ਜਾਣ ਵਿਚ ਅਤੇ ਉਸ ਰਿਜ਼ਕ (ਪਾਣੀ) ਵਿਚ ਜਿਹੜਾ ਅੱਲਾਹ ਨੇ ਅਕਾਸ਼ੋਂ ਨਾਜ਼ਿਲ ਕੀਤਾ ਹੈ, ਫੇਰ ਉਸ ਰਾਹੀਂ ਮੋਈ ਪਈ ਧਰਤੀ ਨੂੰ ਜਿਊਂਦਾ ਕਰਦਾ ਹੈ ਅਤੇ ਹਵਾਵਾਂ ਦੀਆਂ ਦਿਸ਼ਾਵਾਂ ਬਦਲਣ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।

وَٱخۡتِلَٰفِ ٱلَّيۡلِ وَٱلنَّهَارِ وَمَآ أَنزَلَ ٱللَّهُ مِنَ ٱلسَّمَآءِ مِن رِّزۡقٖ فَأَحۡيَا بِهِ ٱلۡأَرۡضَ بَعۡدَ مَوۡتِهَا وَتَصۡرِيفِ ٱلرِّيَٰحِ ءَايَٰتٞ لِّقَوۡمٖ يَعۡقِلُونَ ۝٥
6

ਇਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਸਾਮ੍ਹਣੇ ਹੱਕ ਸੱਚ ਨਾਲ ਬਿਆਨ ਕਰ ਰਹੇ ਹਨ। ਹੁਣ ਉਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਤੋਂ ਮਗਰੋਂ ਕਿਹੜੀ ਗੱਲ ’ਤੇ ਈਮਾਨ ਲਿਉਣਗੇ ?

تِلۡكَ ءَايَٰتُ ٱللَّهِ نَتۡلُوهَا عَلَيۡكَ بِٱلۡحَقِّۖ فَبِأَيِّ حَدِيثِۭ بَعۡدَ ٱللَّهِ وَءَايَٰتِهِۦ يُؤۡمِنُونَ ۝٦
7

ਹਰੇਕ ਝੂਠੇ ਗੁਨਾਹਗਾਰ ਲਈ ਬਰਬਾਦੀ ਹੈ।

وَيۡلٞ لِّكُلِّ أَفَّاكٍ أَثِيمٖ ۝٧
8

ਜਦੋਂ ਅੱਲਾਹ ਦੀਆਂ ਆਇਤਾਂ ਉਸ ਦੇ ਸਾਮ੍ਹਣੇ ਪੜ੍ਹੀਆਂ ਜਾਂਦੀਆਂ ਹਨ ਅਤੇ ਉਹ ਉਨ੍ਹਾਂ ਨੂੰ ਸੁਣਦਾ ਵੀ ਹੈ, ਪਰ ਉਹ ਹੰਕਾਰ ਵਿਚ ਆ ਕੇ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਜਿਵੇਂ ਉਸ ਨੇ ਕੁੱਝ ਸੁਣਿਆ ਹੀ ਨਹੀਂ। (ਹੇ ਨਬੀ!) ਤੁਸੀਂ ਉਸ ਨੂੰ ਦਰਦਨਾਕ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।

يَسۡمَعُ ءَايَٰتِ ٱللَّهِ تُتۡلَىٰ عَلَيۡهِ ثُمَّ يُصِرُّ مُسۡتَكۡبِرٗا كَأَن لَّمۡ يَسۡمَعۡهَاۖ فَبَشِّرۡهُ بِعَذَابٍ أَلِيمٖ ۝٨
9

ਜਦੋਂ ਉਹ ਸਾਡੀਆਂ ਕੁੱਝ ਆਇਤਾਂ (ਆਦੇਸ਼ਾਂ) ਵਿੱਚੋਂ ਕੁਝ ਨੂੰ ਜਾਣ ਲੈਂਦਾ ਹੈ ਤਾਂ ਉਹਨਾਂ ਦਾ ਮਖੌਲ ਉਡਾਉਂਦਾ ਹੈ, ਅਜਿਹੇ ਲੋਕਾਂ ਲਈ ਹੀਣਤਾ ਭਰਿਆ ਅਜ਼ਾਬ ਹੈ।

وَإِذَا عَلِمَ مِنۡ ءَايَٰتِنَا شَيۡـًٔا ٱتَّخَذَهَا هُزُوًاۚ أُوْلَٰٓئِكَ لَهُمۡ عَذَابٞ مُّهِينٞ ۝٩
10

ਉਹਨਾਂ ਦੇ ਅੱਗੇ ਨਰਕ ਹੈ। ਜੋ ਕੁੱਝ ਵੀ ਉਹਨਾਂ ਨੇ ਸੰਸਾਰ ਵਿਚ ਕਮਾਇਆ ਹੈ, ਉਹ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ਼ਟ ਕੰਮ ਆਉਣਗੇ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਤੋਂ ਛੁੱਟ ਆਪਣਾ ਕਾਰਜ-ਸਾਧਕ ਬਣਾ ਛੱਡਿਆ ਹੈ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੈ।

مِّن وَرَآئِهِمۡ جَهَنَّمُۖ وَلَا يُغۡنِي عَنۡهُم مَّا كَسَبُواْ شَيۡـٔٗا وَلَا مَا ٱتَّخَذُواْ مِن دُونِ ٱللَّهِ أَوۡلِيَآءَۖ وَلَهُمۡ عَذَابٌ عَظِيمٌ ۝١٠
11

ਇਹ (.ਕੁਰਆਨ) ਤਾਂ ਹਿਦਾਇਤ ਹੈ ਅਤੇ ਉਹ ਲੋਕ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਲੋਹੜੇ ਦਾ ਦੁਖਦਾਈ ਅਜ਼ਾਬ ਹੈ।

هَٰذَا هُدٗىۖ وَٱلَّذِينَ كَفَرُواْ بِـَٔايَٰتِ رَبِّهِمۡ لَهُمۡ عَذَابٞ مِّن رِّجۡزٍ أَلِيمٌ ۝١١
12

ਅੱਲਾਹ ਉਹ ਹੈ ਜਿਸ ਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਰੱਖਿਆ ਹੈ ਤਾਂ ਜੋ ਉਸ ਦੇ ਹੁਕਮ ਨਾਲ ਇਸ ਵਿਚ ਬੇੜੀਆਂ ਚੱਲਣ, ਤਾਂ ਜੋ ਤੁਸੀਂ ਉਸ ਵਿੱਚੋਂ ਉਸ ਦਾ ਫ਼ਜ਼ਲ (ਰਿਜ਼ਕ) ਦੀ ਭਾਲ ਕਰ ਸਕੋਂ ਅਤੇ ਉਸ ਦੇ ਧੰਨਵਾਦੀ ਹੋਵੋਂ।

۞ ٱللَّهُ ٱلَّذِي سَخَّرَ لَكُمُ ٱلۡبَحۡرَ لِتَجۡرِيَ ٱلۡفُلۡكُ فِيهِ بِأَمۡرِهِۦ وَلِتَبۡتَغُواْ مِن فَضۡلِهِۦ وَلَعَلَّكُمۡ تَشۡكُرُونَ ۝١٢
13

ਉਸ (ਅੱਲਾਹ) ਨੇ ਆਪਣੇ ਵੱਲੋਂ, ਜੋ ਕੁੱਝ ਅਕਾਸ਼ਾਂ ਵਿਚ ਅਤੇ ਜੋ ਕੁੱਝ ਧਰਤੀ ਵਿਚ ਹੈ, ਉਹ ਸਭ ਤੁਹਾਡੇ ਅਧੀਨ ਕਰ ਛੱਡਿਆ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਸੋਚ ਵਿਚਾਰ ਕਰਦੇ ਹਨ।

وَسَخَّرَ لَكُم مَّا فِي ٱلسَّمَٰوَٰتِ وَمَا فِي ٱلۡأَرۡضِ جَمِيعٗا مِّنۡهُۚ إِنَّ فِي ذَٰلِكَ لَأٓيَٰتٖ لِّقَوۡمٖ يَتَفَكَّرُونَ ۝١٣
14

(ਹੇ ਨਬੀ!) ਤੁਸੀਂ ਈਮਾਨ ਵਾਲਿਆਂ ਨੂੰ ਆਖ ਦਿਓ ਕਿ ਉਹ ਉਹਨਾਂ ਲੋਕਾਂ ਦੀ ਪਰਵਾਹ ਨਾ ਕਰਨ ਜਿਹੜੇ ਅੱਲਾਹ ਵੱਲੋਂ ਮਾੜੇ ਦਿਨਾਂ (ਭਾਵ ਕਿਆਮਤ) ਦੇ ਆਉਣ ਦਾ ਵਿਸ਼ਵਾਸ ਨਹੀਂ ਰੱਖਦੇ, ਤਾਂ ਜੋ ਅੱਲਾਹ ਕੁੱਝ ਲੋਕਾਂ ਨੂੰ ਉਹਨਾਂ (ਦੇ ਕਰਮਾਂ) ਦੀ ਸਜ਼ਾ ਦੇਵੇ ਜੋ ਉਹ ਕਮਾਉਂਦੇ ਰਹੇ ਹਨ।

قُل لِّلَّذِينَ ءَامَنُواْ يَغۡفِرُواْ لِلَّذِينَ لَا يَرۡجُونَ أَيَّامَ ٱللَّهِ لِيَجۡزِيَ قَوۡمَۢا بِمَا كَانُواْ يَكۡسِبُونَ ۝١٤
15

ਜਿਹੜਾ ਕੋਈ ਨੇਕ ਕੰਮ ਕਰੇਗਾ ਤਾਂ ਉਸ ਦਾ ਲਾਭ ਉਸ ਨੂੰ ਹੋਵੇਗਾ ਅਤੇ ਜਿਸ ਨੇ ਬੁਰੇ ਕੰਮ ਕੀਤੇ ਤਾਂ ਉਸ ਦੀ ਸਜ਼ਾ ਵੀ ਉਹੀਓ ਭੋਗੇਗਾ ਅਤੇ ਤੁਸੀਂ ਸਾਰੇ ਆਪਣੇ ਰੱਬ ਵੱਲ ਹੀ ਪਰਤਾਏ ਜਾਵੋਗੇ।

مَنۡ عَمِلَ صَٰلِحٗا فَلِنَفۡسِهِۦۖ وَمَنۡ أَسَآءَ فَعَلَيۡهَاۖ ثُمَّ إِلَىٰ رَبِّكُمۡ تُرۡجَعُونَ ۝١٥
16

(ਇਸ ਤੋਂ ਪਹਿਲਾਂ) ਅਸੀਂ ਬਨੀ-ਇਸਰਾਈਲ ਨੂੰ ਕਿਤਾਬ (ਤੌਰੈਤ), ਹਕੂਮਤ ਅਤੇ ਪੈਗ਼ੰਬਰੀ ਬਖ਼ਸ਼ੀ ਸੀ ਅਤੇ ਉਹਨਾਂ ਨੂੰ ਪਵਿੱਤਰ ਰਿਜ਼ਕ ਬਖ਼ਸ਼ਿਆ ਅਤੇ ਉਹਨਾਂ ਨੂੰ ਕੁੱਲ ਜਹਾਨ ਦੀਆਂ ਕੌਮਾਂ ਉੱਤੇ ਵਡਿਆਈ ਬਖ਼ਸ਼ੀ।

وَلَقَدۡ ءَاتَيۡنَا بَنِيٓ إِسۡرَٰٓءِيلَ ٱلۡكِتَٰبَ وَٱلۡحُكۡمَ وَٱلنُّبُوَّةَ وَرَزَقۡنَٰهُم مِّنَ ٱلطَّيِّبَٰتِ وَفَضَّلۡنَٰهُمۡ عَلَى ٱلۡعَٰلَمِينَ ۝١٦
17

ਅਤੇ ਅਸੀਂ ਉਹਨਾਂ ਨੂੰ ਧਰਮ ਪੱਖੋਂ ਖੁੱਲ੍ਹੀਆਂ ਦਲੀਲਾਂ ਬਖ਼ਸ਼ੀਆਂ। ਫੇਰ ਆਪਣੇ ਕੋਲ ਗਿਆਨ ਆਉਣ ਮਗਰੋਂ, ਕੇਵਲ ਆਪੋ ਵਿਚ ਹਟਧਰਮੀ ਕਾਰਨ ਉਹਨਾਂ ਵਿਚਾਲੇ ਮਤਭੇਦ ਹੋ ਗਏ। ਬੇਸ਼ੱਕ ਤੁਹਾਡਾ ਰੱਬ ਕਿਆਮਤ ਦਿਹਾੜੇ ਉਹਨਾਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਦੇ ਰਹੇ ਹਨ।

وَءَاتَيۡنَٰهُم بَيِّنَٰتٖ مِّنَ ٱلۡأَمۡرِۖ فَمَا ٱخۡتَلَفُوٓاْ إِلَّا مِنۢ بَعۡدِ مَا جَآءَهُمُ ٱلۡعِلۡمُ بَغۡيَۢا بَيۡنَهُمۡۚ إِنَّ رَبَّكَ يَقۡضِي بَيۡنَهُمۡ يَوۡمَ ٱلۡقِيَٰمَةِ فِيمَا كَانُواْ فِيهِ يَخۡتَلِفُونَ ۝١٧
18

(ਹੇ ਨਬੀ!) ਅਸੀਂ ਤੁਹਾਨੂੰ ਧਰਮ ਦੇ ਮਾਮਲੇ ਵਿਚ ਇਕ ਸ਼ਰੀਅਤ (ਸਪਸ਼ਟ ਰਾਹ) ਉੱਤੇ ਕਾਇਮ ਕੀਤਾ ਹੈ, ਸੋ ਤੁਸੀਂ ਉਸ ਰਾਹ ’ਤੇ ਤੁਰੋ ਅਤੇ ਉਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਅਗਿਆਨੀ ਹਨ।

ثُمَّ جَعَلۡنَٰكَ عَلَىٰ شَرِيعَةٖ مِّنَ ٱلۡأَمۡرِ فَٱتَّبِعۡهَا وَلَا تَتَّبِعۡ أَهۡوَآءَ ٱلَّذِينَ لَا يَعۡلَمُونَ ۝١٨
19

ਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।

إِنَّهُمۡ لَن يُغۡنُواْ عَنكَ مِنَ ٱللَّهِ شَيۡـٔٗاۚ وَإِنَّ ٱلظَّٰلِمِينَ بَعۡضُهُمۡ أَوۡلِيَآءُ بَعۡضٖۖ وَٱللَّهُ وَلِيُّ ٱلۡمُتَّقِينَ ۝١٩
20

ਇਹ (.ਕੁਰਆਨ) ਲੋਕਾਂ ਲਈ ਹਿਦਾਇਤ ਵਾਲੀਆਂ ਦਲੀਲਾਂ ’ਤੇ ਆਧਾਰਿਤ ਹੈ ਅਤੇ ਉਹਨਾਂ ਲਈ ਹਿਦਾਇਤ ਅਤੇ ਰਹਿਮਤ ਹੈ ਜਿਹੜੇ ਇਸ ਉੱਤੇ ਵਿਸ਼ਵਾਸ ਰਖਦੇ ਹਨ।[1]

هَٰذَا بَصَٰٓئِرُ لِلنَّاسِ وَهُدٗى وَرَحۡمَةٞ لِّقَوۡمٖ يُوقِنُونَ ۝٢٠
21

ਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ ਸਮਝੀਂ ਬੈਠੇ ਹਨ ਕਿ ਅਸੀਂ ਉਹਨਾਂ ਨੂੰ ਅਤੇ ਈਮਾਨ ਲਿਆਉਣ ਵਾਲਿਆਂ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਇੱਕੋ ਜਿਹਾ ਕਰ ਦਿਆਂਗੇ ਕਿ ਉਹਨਾਂ ਦਾ ਜਿਊਣ ਮਰਨ ਇਕ ਬਰਾਬਰ ਹੋ ਜਾਵੇ ? ਉਹ ਬਹੁਤ ਹੀ ਭੈੜੇ ਫ਼ੈਸਲੇ ਕਰ ਰਹੇ ਹਨ।

أَمۡ حَسِبَ ٱلَّذِينَ ٱجۡتَرَحُواْ ٱلسَّيِّـَٔاتِ أَن نَّجۡعَلَهُمۡ كَٱلَّذِينَ ءَامَنُواْ وَعَمِلُواْ ٱلصَّٰلِحَٰتِ سَوَآءٗ مَّحۡيَاهُمۡ وَمَمَاتُهُمۡۚ سَآءَ مَا يَحۡكُمُونَ ۝٢١
22

ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਦੇ ਆਧਾਰ ’ਤੇ ਸਾਜਿਆ ਹੈ, ਤਾਂ ਜੋ ਹਰੇਕ ਵਿਅਕਤੀ ਨੂੰ ਉਸ ਦੇ ਅਮਲਾਂ ਦਾ ਠੀਕ-ਠੀਕ ਬਦਲਾ ਦਿੱਤਾ ਜਾਵੇ। ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ। [2]

وَخَلَقَ ٱللَّهُ ٱلسَّمَٰوَٰتِ وَٱلۡأَرۡضَ بِٱلۡحَقِّ وَلِتُجۡزَىٰ كُلُّ نَفۡسِۭ بِمَا كَسَبَتۡ وَهُمۡ لَا يُظۡلَمُونَ ۝٢٢
23

ਕੀ ਤੁਸੀਂ ਕਦੇ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਆਪਣੀ ਮਨੋਕਾਮਨਾ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ। ਅੱਲਾਹ ਨੇ ਉਸ ਨੂੰ ਕੁਰਾਹੇ ਪਾ ਸੁੱਟਿਆ ਅਤੇ ਉਸ ਦੇ ਕੰਨਾਂ ਅਤੇ ਦਿਲ (ਅਕਲ) ਉੱਤੇ ਮੋਹਰ ਲਾ ਛੱਡੀ ਹੈ ਅਤੇ ਉਸ ਦੀਆਂ ਅੱਖਾਂ ’ਤੇ ਪੜਦਾ ਪਾ ਦਿੱਤਾ, ਜਦ ਕਿ ਉਸ ਨੂੰ (ਹੱਕ-ਸੱਚ ਦਾ) ਗਿਆਨ ਸੀ। ਅੱਲਾਹ ਤੋਂ ਛੁੱਟ ਹੋਰ ਕੌਣ ਹੈ ਜਿਹੜਾ ਉਸ ਨੂੰ ਹਿਦਾਇਤ ਦੇਵੇ ? ਕੀ ਤੁਸੀਂ ਫੇਰ ਵੀ ਨਸੀਹਤ ਗ੍ਰਹਿਣ ਨਹੀਂ ਕਰਦੇ ?

أَفَرَءَيۡتَ مَنِ ٱتَّخَذَ إِلَٰهَهُۥ هَوَىٰهُ وَأَضَلَّهُ ٱللَّهُ عَلَىٰ عِلۡمٖ وَخَتَمَ عَلَىٰ سَمۡعِهِۦ وَقَلۡبِهِۦ وَجَعَلَ عَلَىٰ بَصَرِهِۦ غِشَٰوَةٗ فَمَن يَهۡدِيهِ مِنۢ بَعۡدِ ٱللَّهِۚ أَفَلَا تَذَكَّرُونَ ۝٢٣
24

ਉਹ ਲੋਕ ਆਖਦੇ ਹਨ ਕਿ ਸਾਡਾ ਜੀਵਨ ਤਾਂ ਬੱਸ ਇਹੋ (ਸੰਸਾਰਿਕ ਜੀਵਨ) ਹੈ, ਅਸੀਂ ਇੱਥੇ ਹੀ ਮਰਦੇ ਹਾਂ ਅਤੇ ਇੱਥੇ ਹੀ ਜਿਊਂਦੇ ਹਾਂ, ਸਮੇਂ ਦਾ ਫੇਰ ਹੀ ਸਾਨੂੰ ਹਲਾਕ ਕਰਦਾ ਹੈ।[3] (ਹੇ ਨਬੀ) ਇਹਨਾਂ ਲੋਕਾਂ ਨੂੰ ਇਸ ਦੀ ਕੁੱਝ ਵੀ ਜਾਣਕਾਰੀ ਨਹੀਂ। ਇਹ ਲੋਕ ਤਾਂ ਨਿਰੀ ਅਟਕਲ ਦੇ ਆਧਾਰ ’ਤੇ ਹੀ ਗੱਲਾਂ ਕਰਦੇ ਹਨ।

وَقَالُواْ مَا هِيَ إِلَّا حَيَاتُنَا ٱلدُّنۡيَا نَمُوتُ وَنَحۡيَا وَمَا يُهۡلِكُنَآ إِلَّا ٱلدَّهۡرُۚ وَمَا لَهُم بِذَٰلِكَ مِنۡ عِلۡمٍۖ إِنۡ هُمۡ إِلَّا يَظُنُّونَ ۝٢٤
25

ਜਦੋਂ ਇਹਨਾਂ ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ, ਤਾਂ ਉਹਨਾਂ ਦੀ ਦਲੀਲ ਤਾਂ ਬੱਸ ਇਹੋ ਹੁੰਦੀ ਹੈ ਕਿ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਸਾਡੇ ਪਿਓ ਦਾਦਿਆਂ ਨੂੰ ਉਠਾ ਲਿਆਓ।

وَإِذَا تُتۡلَىٰ عَلَيۡهِمۡ ءَايَٰتُنَا بَيِّنَٰتٖ مَّا كَانَ حُجَّتَهُمۡ إِلَّآ أَن قَالُواْ ٱئۡتُواْ بِـَٔابَآئِنَآ إِن كُنتُمۡ صَٰدِقِينَ ۝٢٥
26

(ਹੇ ਨਬੀ!) ਤੁਸੀਂ ਆਖ ਦਿਓ ਕਿ ਅੱਲਾਹ ਹੀ ਤੁਹਾਨੂੰ ਜਿਊਂਦਾ ਕਰਦਾ ਹੈ, ਉਹੀਓ ਤੁਹਾਨੂੰ ਮੌਤ ਦਿੰਦਾ ਹੈ, ਫੇਰ ਕਿਆਮਤ ਦਿਹਾੜੇ ਉਹੀਓ ਤੁਹਾਨੂੰ ਜਮ੍ਹਾਂ ਕਰੇਗਾ, ਜਿਸ ਦੇ ਆਉਣ ਵਿਚ ਕੁੱਝ ਵੀ ਸ਼ੱਕ ਨਹੀਂ। ਪਰ ਵਧੇਰੇ ਲੋਕ ਜਾਣਦੇ ਨਹੀਂ।

قُلِ ٱللَّهُ يُحۡيِيكُمۡ ثُمَّ يُمِيتُكُمۡ ثُمَّ يَجۡمَعُكُمۡ إِلَىٰ يَوۡمِ ٱلۡقِيَٰمَةِ لَا رَيۡبَ فِيهِ وَلَٰكِنَّ أَكۡثَرَ ٱلنَّاسِ لَا يَعۡلَمُونَ ۝٢٦
27

ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ ਅਤੇ ਜਦੋਂ ਕਿਆਮਤ ਦੀ ਘੜੀ ਆਵੇਗੀ, ਉਸ ਦਿਨ ਝੂਠੇ ਲੋਕ ਘਾਟੇ ਵਿਚ ਰਹਿਣਗੇ।

وَلِلَّهِ مُلۡكُ ٱلسَّمَٰوَٰتِ وَٱلۡأَرۡضِۚ وَيَوۡمَ تَقُومُ ٱلسَّاعَةُ يَوۡمَئِذٖ يَخۡسَرُ ٱلۡمُبۡطِلُونَ ۝٢٧
28

(ਹੇ ਨਬੀ!) ਉਸ ਦਿਨ ਤੁਸੀਂ ਹਰੇਕ ਉੱਮਤ ਨੂੰ ਗੋਡਿਆਂ ਭਾਰ ਡਿੱਗਿਆ ਵੇਖੋਗੇ। ਹਰੇਕ ਉੱਮਤ ਨੂੰ ਉਸ ਦੀ ਕਰਮ-ਪਰਤੀ ਵੱਲ ਸੱਦਿਆ ਜਾਵੇਗਾ। (ਉਹਨਾਂ ਨੂੰ ਆਖਿਆ ਜਾਵੇਗਾ ਕਿ) ਅੱਜ ਤੁਹਾਨੂੰ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜਿਹੜੇ ਤੁਸੀਂ (ਸੰਸਾਰ ਵਿਚ) ਕਰਦੇ ਹਰੇ ਸੀ।

وَتَرَىٰ كُلَّ أُمَّةٖ جَاثِيَةٗۚ كُلُّ أُمَّةٖ تُدۡعَىٰٓ إِلَىٰ كِتَٰبِهَا ٱلۡيَوۡمَ تُجۡزَوۡنَ مَا كُنتُمۡ تَعۡمَلُونَ ۝٢٨
29

ਆਖਿਆ ਜਾਵੇਗਾ ਕਿ ਇਹ (ਕਰਮ-ਪਤਰੀ) ਸਾਡੀ ਕਿਤਾਬ ਹੈ। ਇਹ ਤੁਹਾਡੇ ਬਾਰੇ ਸੱਚ ਬੋਲਦੀ ਹੈ। ਨਿਰਸੰਦੇਹ, ਅਸੀਂ ਉਹੀਓ ਲਿਖਵਾਉਂਦੇ ਸੀ ਜੋ ਤੁਸੀਂ ਕਰਮ ਕਰਦੇ ਰਹੇ ਹੋ।

هَٰذَا كِتَٰبُنَا يَنطِقُ عَلَيۡكُم بِٱلۡحَقِّۚ إِنَّا كُنَّا نَسۡتَنسِخُ مَا كُنتُمۡ تَعۡمَلُونَ ۝٢٩
30

ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਕੰਮ ਵੀ ਭਲੇ ਕੀਤੇ ਅੱਲਾਹ ਉਹਨਾਂ ਨੂੰ ਆਪਣੀ ਮਿਹਰ (ਭਾਵ ਸਵਰਗ) ਵਿਚ ਦਾਖ਼ਿਲ ਕਰੇਗਾ। ਇਹੋ ਅਸਲੀ ਕਾਮਯਾਬੀ ਹੈ।

فَأَمَّا ٱلَّذِينَ ءَامَنُواْ وَعَمِلُواْ ٱلصَّٰلِحَٰتِ فَيُدۡخِلُهُمۡ رَبُّهُمۡ فِي رَحۡمَتِهِۦۚ ذَٰلِكَ هُوَ ٱلۡفَوۡزُ ٱلۡمُبِينُ ۝٣٠
31

ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹਨਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਮੇਰੀਆਂ ਆਇਤਾਂ ਨਹੀਂ ਸੁਣਾਈਆਂ ਜਾਂਦੀਆਂ ਸੀ ? ਪਰ ਤੁਸੀਂ ਘਮੰਡ ਕੀਤਾ, ਕਿਉਂ ਜੋ ਤੁਸੀਂ ਅਪਰਾਧੀ ਸੀ।

وَأَمَّا ٱلَّذِينَ كَفَرُوٓاْ أَفَلَمۡ تَكُنۡ ءَايَٰتِي تُتۡلَىٰ عَلَيۡكُمۡ فَٱسۡتَكۡبَرۡتُمۡ وَكُنتُمۡ قَوۡمٗا مُّجۡرِمِينَ ۝٣١
32

ਜਦੋਂ ਤੁਹਾਨੂੰ ਆਖਿਆ ਜਾਂਦਾ ਸੀ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਕਿਆਮਤ ਦੇ ਆਉਣ ਵਿਚ ਕੋਈ ਸ਼ੱਕ ਨਹੀਂ, ਤਾਂ ਤੁਸੀਂ ਆਖਦੇ ਸੀ ਕਿ ਅਸੀਂ ਨਹੀਂ ਜਾਣਦੇ ਕਿ ਕਿਆਮਤ ਕੀ ਹੈ ? ਸਾਨੂੰ ਤਾਂ ਬੱਸ ਇਕ ਭਰਮ ਜਿਹਾ ਹੈ, ਪਰ ਅਸੀਂ ਯਕੀਨ ਨਹੀਂ ਕਰ ਸਕਦੇ।

وَإِذَا قِيلَ إِنَّ وَعۡدَ ٱللَّهِ حَقّٞ وَٱلسَّاعَةُ لَا رَيۡبَ فِيهَا قُلۡتُم مَّا نَدۡرِي مَا ٱلسَّاعَةُ إِن نَّظُنُّ إِلَّا ظَنّٗا وَمَا نَحۡنُ بِمُسۡتَيۡقِنِينَ ۝٣٢
33

(ਉਸ ਦਿਹਾੜੇ) ਇਹਨਾਂ ਦੇ ਸਾਹਮਣੇ ਇਹਨਾਂ ਦੀਆਂ ਕਰਤੂਤਾਂ ਪ੍ਰਗਟ ਹੋ ਜਾਣਗੀਆਂ ਅਤੇ ਫੇਰ ਇਹਨਾਂ ਨੂੰ ਉਹ ਅਜ਼ਾਬ ਘੇਰ ਲਵੇਗਾ ਜਿਸ ਦਾ ਇਹ ਮਖੌਲ ਉਡਾਇਆ ਕਰਦੇ ਸਨ।

وَبَدَا لَهُمۡ سَيِّـَٔاتُ مَا عَمِلُواْ وَحَاقَ بِهِم مَّا كَانُواْ بِهِۦ يَسۡتَهۡزِءُونَ ۝٣٣
34

ਉਹਨਾਂ (ਨਰਕੀਆਂ) ਨੂੰ ਆਖਿਆ ਜਾਵੇਗਾ ਕਿ ਅੱਜ ਅਸੀਂ ਤੁਹਾਨੂੰ ਉਸੇ ਤਰ੍ਹਾਂ ਭੁੱਲ ਜਾਵਾਂਗੇ ਜਿਵੇਂ ਤੁਸੀਂ ਇਸ ਦਿਹਾੜੀ ਦੀ ਮਿਲਣੀ ਨੂੰ ਭੁੱਲ ਗਏ ਸੀ ਅਤੇ ਤੁਹਾਡਾ ਟਿਕਾਣਾ ਅੱਗ ਹੈ, ਜਿੱਥੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੋਵੇਗਾ।

وَقِيلَ ٱلۡيَوۡمَ نَنسَىٰكُمۡ كَمَا نَسِيتُمۡ لِقَآءَ يَوۡمِكُمۡ هَٰذَا وَمَأۡوَىٰكُمُ ٱلنَّارُ وَمَا لَكُم مِّن نَّٰصِرِينَ ۝٣٤
35

(ਇਹ ਤੁਹਾਡਾ ਅੰਤ) ਇਸ ਲਈ ਹੋਇਆ ਹੈ ਕਿਉਂ ਜੋ ਤੁਸੀਂ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਮਖੌਲ ਬਣਾ ਛੱਡਿਆ ਸੀ ਅਤੇ ਸੰਸਾਰਿਕ ਜੀਵਨ ਨੇ ਤੁਹਾਨੂੰ ਧੋਖੇ ਵਿਚ ਪਾ ਰੱਖਿਆ ਸੀ। ਸੋ ਅੱਜ ਉਹ ਇਸ ਨਰਕ ’ਚੋਂ ਕੱਢੇ ਨਹੀਂ ਜਾਣਗੇ ਤੇ ਨਾ ਹੀ ਉਹਨਾਂ ਤੋਂ ਅੱਲਾਹ ਨੂੰ ਰਾਜ਼ੀ ਕਰਨ (ਲਈ ਮੁਆਫ਼ੀ) ਦੀ ਮੰਗ ਕੀਤੀ ਜਾਵੇਗੀ।[4]

ذَٰلِكُم بِأَنَّكُمُ ٱتَّخَذۡتُمۡ ءَايَٰتِ ٱللَّهِ هُزُوٗا وَغَرَّتۡكُمُ ٱلۡحَيَوٰةُ ٱلدُّنۡيَاۚ فَٱلۡيَوۡمَ لَا يُخۡرَجُونَ مِنۡهَا وَلَا هُمۡ يُسۡتَعۡتَبُونَ ۝٣٥
36

ਸੋ ਸਾਰੀਆਂ ਤਾਰੀਫ਼ਾ ਅੱਲਾਹ ਲਈ ਹੀ ਹਨ ਜਿਹੜਾ ਅਕਾਸ਼ਾਂ ਤੇ ਧਰਤੀ ਦਾ ਰੱਬ ਹੈ ਅਤੇ ਕੁੱਲ ਜਹਾਨਾਂ ਦਾ ਪਾਲਣਹਾਰ ਹੈ।

فَلِلَّهِ ٱلۡحَمۡدُ رَبِّ ٱلسَّمَٰوَٰتِ وَرَبِّ ٱلۡأَرۡضِ رَبِّ ٱلۡعَٰلَمِينَ ۝٣٦
37

ਅਕਾਸ਼ਾਂ ਤੇ ਧਰਤੀ ਵਿਚ ਉਸੇ ਦੀ ਵਡਿਆਈ ਹੈ, ਉਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।

وَلَهُ ٱلۡكِبۡرِيَآءُ فِي ٱلسَّمَٰوَٰتِ وَٱلۡأَرۡضِۖ وَهُوَ ٱلۡعَزِيزُ ٱلۡحَكِيمُ ۝٣٧