Thursday, 13 August 2026 Hijri: 04:02:40 pm
MalayalamQuran.in
അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb അധ്യായം 5. സൂറത്തുല്‍ മാഇദ (Ayath 42-45) കണ്ണിനു കണ്ണ്, കാതിന് കാത് — Islamonweb - : Quranonweb അധ്യായം 5. സൂറത്തുല്‍ മാഇദ (Ayath 37-41) മോഷ്ടിച്ചവന്‍റെ കൈ മുറിക്കണം — Islamonweb - : Quranonweb അധ്യായം 5. സൂറത്തുല്‍ മാഇദ (Ayath 32-36) വസീല - ഗുഹയില്‍ കുടുങ്ങിയ 3 പേര്‍ — Islamonweb - : Quranonweb തഫ്സീറുൽ ബൈളാവി: അവലംബം, ഉള്ളടക്കം, സമീപനംe — Islamonweb - : Tafseer തഫ്സീറുൽ കശ്ശാഫ്: പണ്ഡിതര്‍ എന്ത് പറയുന്നു? — Islamonweb - : Tafseer അൽ ജദീദ് ഫീ ഇഅ്ജാസിൽ ഖുർആൻ: ബൂഥ്വിയൻ ദർശനങ്ങളുടെ വിപ്ലവാത്മക രീതിശാസ്ത്രം — Islamonweb - : Tafseer ഹദീസ്: ഒരു സാമൂഹിക സമീപനം — Islamonweb - : Hadith ഹദീസ് സംരക്ഷണത്തിൽ അഹ്മദ് അലി സഹാറൻപൂരിയുടെ സംഭാവനകള്‍ — Islamonweb - : Hadith ഹദീസ് രംഗത്തെ മലബാറിന്റെ സംഭാവനകള്‍ — Islamonweb - : Hadith ഹംറാ അൽഅസദ്: പതറാത്ത വിശ്വാസത്തിന്റെ ചരിത്രസാക്ഷ്യം — Islamonweb - : Seerahonweb
Quran translation reader

അസ്സുഖ്റുഫ് الزخرف Az-Zukhruf

Surah 43 മക്കിയ്യ • مكية • Makkiyah 89 ആയത്തുകൾ • 89 Ayahs

സൂറത്ത് അസ്സുഖ്റുഫ് (Az-Zukhruf), ഖുർആൻ അധ്യായം 43 — അറബി ആയത്തുകളും ਪੰਜਾਬੀ വിവർത്തനവും ഉൾപ്പെടെ 89 ആയത്തുകൾ വായിക്കുക. Read Surah Az-Zukhruf with Arabic text and ਪੰਜਾਬੀ translation.

بِسْمِ ٱللَّهِ ٱلرَّحْمَٰنِ ٱلرَّحِيمِ
1

ਹਾ, ਮੀਮ।

حمٓ ۝١
2

ਰੌਸ਼ਨ ਕਿਤਾਬ ਦੀ ਸੁੰਹ।

وَٱلۡكِتَٰبِ ٱلۡمُبِينِ ۝٢
3

ਬੇਸ਼ੱਕ ਅਸੀਂ ਇਸ ਕਿਤਾਬ ਨੂੰ ਅਰਬੀ (ਭਾਸ਼ਾ) ਦਾ .ਕੁਰਆਨ ਬਣਾਇਆ ਹੈ ਤਾਂ ਜੋ ਤੁਸੀਂ ਸਮਝ ਸਕੋ।

إِنَّا جَعَلۡنَٰهُ قُرۡءَٰنًا عَرَبِيّٗا لَّعَلَّكُمۡ تَعۡقِلُونَ ۝٣
4

ਬੇਸ਼ੱਕ ਇਹ .ਕੁਰਆਨ ਸਾਡੇ ਕੋਲ ਮੂਲ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ। ਜੋ ਕਿ ਸਰਵਉੱਚ ਸ਼ਾਨ ਵਾਲੀ ਤੇ ਯੁਕਤੀਆਂ ਨਾਲ ਭਰਪੂਰ ਕਿਤਾਬ ਹੈ।

وَإِنَّهُۥ فِيٓ أُمِّ ٱلۡكِتَٰبِ لَدَيۡنَا لَعَلِيٌّ حَكِيمٌ ۝٤
5

(ਹੇ ਲੋਕੋ!) ਕੀ ਭਲਾਂ ਅਸੀਂ ਤੁਹਾਥੋਂ ਇਸ ਲਈ ਨਸੀਹਤ ਕਰਨ ਤੋਂ ਮੂੰਹ ਮੋੜ ਲਈਏ ਕਿ ਤੁਸੀਂ (ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ) ਹੱਦਾਂ ਦੀ ਉਲੰਘਣਾ ਕਰਨ ਵਾਲੇ ਲੋਕ ਹੋ? [1]

أَفَنَضۡرِبُ عَنكُمُ ٱلذِّكۡرَ صَفۡحًا أَن كُنتُمۡ قَوۡمٗا مُّسۡرِفِينَ ۝٥
6

(ਨਹੀਂ ਇੰਜ ਨਹੀਂ) ਅਸਾਂ ਪਹਿਲਾਂ ਬੀਤ ਚੁੱਕੇ ਲੋਕਾਂ ਵਿਚ ਕਿੰਨੇ ਹੀ ਨਬੀ ਭੇਜੇ।

وَكَمۡ أَرۡسَلۡنَا مِن نَّبِيّٖ فِي ٱلۡأَوَّلِينَ ۝٦
7

ਅਤੇ ਉਹਨਾਂ ਕੋਲ ਜਿਹੜਾ ਵੀ ਨਬੀ ਆਉਂਦਾ ਸੀ ਉਹ ਉਸ ਦਾ ਮਖੌਲ ਉਡਾਇਆ ਕਰਦੇ ਸਨ।

وَمَا يَأۡتِيهِم مِّن نَّبِيٍّ إِلَّا كَانُواْ بِهِۦ يَسۡتَهۡزِءُونَ ۝٧
8

ਫੇਰ ਅਸੀਂ ਇਹਨਾਂ (ਮੱਕੇ ਵਾਲਿਆਂ) ਨਾਲੋਂ ਕਈ ਗੁਣਾ ਵਧੇਰੇ ਜ਼ੋਰਾਵਰ ਲੋਕਾਂ ਨੂੰ ਬਰਬਾਦ ਕਰ ਦਿੱਤਾ। ਪਿਛਲੀਆਂ ਕੌਮਾਂ ਦੀਆਂ ਉਦਾਹਰਣਾਂ ਬੀਤ ਚੁੱਕੀਆਂ ਹਨ।

فَأَهۡلَكۡنَآ أَشَدَّ مِنۡهُم بَطۡشٗا وَمَضَىٰ مَثَلُ ٱلۡأَوَّلِينَ ۝٨
9

(ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਪੁੱਛੋਂਗੇ ਕਿ ਅਕਾਸ਼ਾਂ ਤੇ ਧਰਤੀ ਨੂੰ ਕਿਸ ਨੇ ਸਾਜਿਆ ਹੈ ? ਤਾਂ ਉਹ ਇਹੋ ਆਖਣਗੇ ਕਿ ਇਹਨਾਂ ਨੂੰ ਇਕ ਵੱਡੀ ਜ਼ੋਰਾਵਰ ਤੇ ਜਾਣਨਹਾਰ ਹਸਤੀ ਨੇ ਸਾਜਿਆ ਹੈ।

وَلَئِن سَأَلۡتَهُم مَّنۡ خَلَقَ ٱلسَّمَٰوَٰتِ وَٱلۡأَرۡضَ لَيَقُولُنَّ خَلَقَهُنَّ ٱلۡعَزِيزُ ٱلۡعَلِيمُ ۝٩
10

ਉਹ (ਅੱਲਾਹ) ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਪੰਘੂੜਾ ਬਣਾਇਆ ਅਤੇ ਇਸੇ ਵਿਚ ਤੁਹਾਡੇ ਲਈ ਰਸਤੇ ਬਣਾ ਦਿੱਤੇ ਤਾਂ ਜੋ ਤੁਸੀਂ ਆਪਣੀ ਮੰਜ਼ਿਲ ਦੀ ਰਾਹ ਪਾ ਸਕੋ।

ٱلَّذِي جَعَلَ لَكُمُ ٱلۡأَرۡضَ مَهۡدٗا وَجَعَلَ لَكُمۡ فِيهَا سُبُلٗا لَّعَلَّكُمۡ تَهۡتَدُونَ ۝١٠
11

ਉਹ (ਅੱਲਾਹ) ਜਿਸ ਨੇ ਇਕ ਖ਼ਾਸ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਅਸੀਂ ਉਸੇ (ਪਾਣੀ) ਦੁਆਰਾ ਮੁਰਦਾ ਸ਼ਹਿਰ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਿੱਤਾ, ਇਸੇ ਤਰ੍ਹਾਂ ਤੁਸੀਂ ਵੀ (ਕਬਰਾਂ ਵਿੱਚੋਂ ਕਿਆਮਤ ਦਿਹਾੜੇ) ਕੱਢੇ ਜਾਵੋਂਗੇ।

وَٱلَّذِي نَزَّلَ مِنَ ٱلسَّمَآءِ مَآءَۢ بِقَدَرٖ فَأَنشَرۡنَا بِهِۦ بَلۡدَةٗ مَّيۡتٗاۚ كَذَٰلِكَ تُخۡرَجُونَ ۝١١
12

ਉਹ ਜਿਸ ਨੇ ਸਾਰਿਆਂ ਦੇ ਜੋੜੇ ਪੈਦਾ ਕੀਤੇ ਅਤੇ ਤੁਹਾਡੇ ਲਈ ਬੇੜੀਆਂ ਅਤੇ ਚਾਰ ਪੈਰਾਂ ਵਾਲੇ ਜਾਨਵਰ ਬਣਾਏ, ਜਿਨ੍ਹਾਂ ਉੱਤੇ ਤੁਸੀਂ ਸਵਾਰ ਹੁੰਦੇ ਹੋ।

وَٱلَّذِي خَلَقَ ٱلۡأَزۡوَٰجَ كُلَّهَا وَجَعَلَ لَكُم مِّنَ ٱلۡفُلۡكِ وَٱلۡأَنۡعَٰمِ مَا تَرۡكَبُونَ ۝١٢
13

ਤਾਂ ਜੋ ਤੁਸੀਂ ਉਹਨਾਂ (ਪਸ਼ੂਆਂ) ਦੀ ਪਿੱਠ ਉੱਤੇ ਚੱੜ੍ਹ ਕੇ ਬੈਠੋ। ਜਦੋਂ ਤੁਸੀਂ ਚੰਗੀ ਤਰ੍ਹਾਂ ਬੈਠ ਜਾਓ ਤਾਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋ ਅਤੇ ਆਖੋ ਕਿ ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮਰਥਾ ਨਹੀਂ ਸੀ ਰੱਖਦੇ।

لِتَسۡتَوُۥاْ عَلَىٰ ظُهُورِهِۦ ثُمَّ تَذۡكُرُواْ نِعۡمَةَ رَبِّكُمۡ إِذَا ٱسۡتَوَيۡتُمۡ عَلَيۡهِ وَتَقُولُواْ سُبۡحَٰنَ ٱلَّذِي سَخَّرَ لَنَا هَٰذَا وَمَا كُنَّا لَهُۥ مُقۡرِنِينَ ۝١٣
14

ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਨ ਵਾਲੇ ਹਾਂ।

وَإِنَّآ إِلَىٰ رَبِّنَا لَمُنقَلِبُونَ ۝١٤
15

ਅਤੇ ਇਹਨਾਂ ਲੋਕਾਂ ਨੇ ਅੱਲਾਹ ਦੇ ਹੀ ਕੁੱਝ ਬੰਦਿਆਂ ਨੂੰ ਉਸ ਦਾ ਅੰਸ਼ (ਸੰਤਾਨ) ਥਾਪ ਦਿੱਤਾ। ਬੇਸ਼ੱਕ ਮਨੁੱਖ ਸਪਸ਼ਟ ਰੂਪ ਵਿਚ (ਰੱਬ ਦਾ) ਨਾ-ਸ਼ੁਕਰਾ ਹੈ।

وَجَعَلُواْ لَهُۥ مِنۡ عِبَادِهِۦ جُزۡءًاۚ إِنَّ ٱلۡإِنسَٰنَ لَكَفُورٞ مُّبِينٌ ۝١٥
16

ਕੀ ਉਸ (ਅੱਲਾਹ) ਨੇ ਉਸ ਵਿੱਚੋਂ, ਜੋ ਉਹ ਪੈਦਾ ਕਰਦਾ ਹੈ, (ਆਪਣੇ ਲਈ ਤਾਂ) ਧੀਆਂ ਦੀ ’ਚੋਂਣ ਕਰ ਲਈ ਅਤੇ ਤੁਹਾਨੂੰ ਪੁੱਤਰਾਂ ਨਾਲ ਨਿਵਾਜ਼ ਦਿੱਤਾ ?

أَمِ ٱتَّخَذَ مِمَّا يَخۡلُقُ بَنَاتٖ وَأَصۡفَىٰكُم بِٱلۡبَنِينَ ۝١٦
17

ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਉਸ (ਧੀ ਪੈਦਾ ਹੋਣ) ਦੀ ਖ਼ੁਸ਼ਖ਼ਬਰੀ ਸੁਣਾਈ ਜਾਂਦੀ ਹੈ, ਜਿਸ ਦਾ ਸੰਬੰਧ ਇਹ ਲੋਕ ਰਹਿਮਾਨ (ਭਾਵ ਅੱਲਾਹ) ਨਾਲ ਜੋੜਦੇ ਹਨ, ਤਾਂ ਉਸ ਦੇ ਚਿਹਰੇ ਉੱਤੇ ਕਾਲਸ ਛਾ ਜਾਂਦੀ ਹੈ ਅਤੇ ਉਹ ਸੋਗ ਨਾਲ ਭਰ ਜਾਂਦਾ ਹੈ।

وَإِذَا بُشِّرَ أَحَدُهُم بِمَا ضَرَبَ لِلرَّحۡمَٰنِ مَثَلٗا ظَلَّ وَجۡهُهُۥ مُسۡوَدّٗا وَهُوَ كَظِيمٌ ۝١٧
18

ਕੀ ਉਹ (ਇਸਤਰੀ) ਜਿਹੜੀ ਗਿਹਨਿਆਂ ਵਿਚ ਪਾਲੀ ਪੋਸੀ ਜਾਂਦੀ ਹੈ ਅਤੇ ਵਾਦ-ਵਿਵਾਦ ਸਮੇਂ ਆਪਣੀ ਗੱਲ ਵੀ ਸਪਸ਼ਟ ਨਈਂ ਕਰ ਸਕਦੀ, ਅੱਲਾਹ ਦੀ ਧੀ ਹੋ ਸਕਦੀ ਹੈ?

أَوَمَن يُنَشَّؤُاْ فِي ٱلۡحِلۡيَةِ وَهُوَ فِي ٱلۡخِصَامِ غَيۡرُ مُبِينٖ ۝١٨
19

ਉਹਨਾਂ ਨੇ ਫਰਿਸ਼ਤਿਆਂ ਨੂੰ, ਜਿਹੜੇ ਕਿ ਰਹਿਮਾਨ ਦੇ ਬੰਦੇ ਹਨ, ਰਹਿਮਾਨ (ਅੱਲਾਹ) ਦੀਆਂ ਧੀਆਂ ਮੰਨ ਲਿਆ। ਕੀ ਉਹ (ਫਰਿਸ਼ਤਿਆਂ) ਦੇ ਜਨਮ ਸਮੇਂ ਹਾਜ਼ਰ ਸਨ? ਇਹਨਾਂ ਦੀ ਗਵਾਹੀ ਜ਼ਰੂਰ ਲਿਖੀ ਜਾਵੇਗੀ ਅਤੇ ਇਹਨਾਂ ਤੋਂ ਇਸ (ਗੱਲ) ਦੀ ਪੁੱਛ-ਗਿੱਛ ਵੀ ਕੀਤੀ ਜਾਵੇਗੀ।

وَجَعَلُواْ ٱلۡمَلَٰٓئِكَةَ ٱلَّذِينَ هُمۡ عِبَٰدُ ٱلرَّحۡمَٰنِ إِنَٰثًاۚ أَشَهِدُواْ خَلۡقَهُمۡۚ سَتُكۡتَبُ شَهَٰدَتُهُمۡ وَيُسۡـَٔلُونَ ۝١٩
20

ਉਹ (ਮੁਸ਼ਰਿਕ) ਆਖਦੇ ਹਨ ਕਿ ਜੇ ਅੱਲਾਹ ਚਾਹੁੰਦਾ ਤਾਂ ਅਸੀਂ ਇਹਨਾਂ ਝੂਠੇ ਇਸ਼ਟਾਂ ਦੀ ਇਬਾਦਤ ਕਦੇ ਵੀ ਨਾ ਕਰਦੇ। ਇਹ ਲੋਕ ਕੁੱਝ ਵੀ ਗਿਆਨ ਨਹੀਂ ਰੱਖਦੇ, ਨਿਰੇ ਤੀਰ-ਤੁੱਕੇ ਚਲਾ ਰਹੇ ਹਨ।

وَقَالُواْ لَوۡ شَآءَ ٱلرَّحۡمَٰنُ مَا عَبَدۡنَٰهُمۗ مَّا لَهُم بِذَٰلِكَ مِنۡ عِلۡمٍۖ إِنۡ هُمۡ إِلَّا يَخۡرُصُونَ ۝٢٠
21

ਜਾਂ ਅਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਕੋਈ ਕਿਤਾਬ ਦਿੱਤੀ ਹੋਈ ਹੈ ਜਿਸ ਨੂੰ ਇਹ ਲੋਕ ਮਜ਼ਬੂਤੀ ਨਾਲ ਫੜੀ ਫਿਰਦੇ ਹਨ ?

أَمۡ ءَاتَيۡنَٰهُمۡ كِتَٰبٗا مِّن قَبۡلِهِۦ فَهُم بِهِۦ مُسۡتَمۡسِكُونَ ۝٢١
22

ਨਹੀਂ, ਸਗੋਂ ਇਹ ਲੋਕ ਆਖਦੇ ਹਨ ਕਿ ਬੇਸ਼ੱਕ ਅਸੀਂ ਤਾਂ ਆਪਣੇ ਪਿਓ ਦਾਦਿਆਂ ਨੂੰ ਇਕ ਰਾਹ ਉੱਤੇ ਹੀ ਵੇਖਿਆ ਹੈ ਅਤੇ ਅਸੀਂ ਤਾਂ ਉਹਨਾਂ ਦੀ ਪੈਰਵੀ ਕਰਨ ਵਾਲੇ ਹਾਂ।

بَلۡ قَالُوٓاْ إِنَّا وَجَدۡنَآ ءَابَآءَنَا عَلَىٰٓ أُمَّةٖ وَإِنَّا عَلَىٰٓ ءَاثَٰرِهِم مُّهۡتَدُونَ ۝٢٢
23

(ਹੇ ਨਬੀ!) ਇਸ ਤਰ੍ਹਾਂ ਤਹਾਥੋਂ ਪਹਿਲਾਂ ਅਸੀਂ ਜਿਸ ਬਸਤੀ ਵਿਚ ਵੀ ਕੋਈ ਡਰਾਉਣ ਵਾਲਾ (ਪੈਗ਼ੰਬਰ) ਭੇਜਿਆ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੇ ਇਹੋ ਆਖਿਆ ਕਿ ਅਸੀਂ ਆਪਣੇ ਪਿਓ ਦਾਦਿਆਂ ਨੂੰ ਇਸੇ ਇਕ ਰਾਹ ਉੱਤੇ ਹੀ ਵੇਖਿਆ ਹੈ ਤੇ ਅਸੀਂ ਉਹਨਾਂ ਦੀ ਹੀ ਪੈਰਵੀ ਕਰਾਂਗੇ।

وَكَذَٰلِكَ مَآ أَرۡسَلۡنَا مِن قَبۡلِكَ فِي قَرۡيَةٖ مِّن نَّذِيرٍ إِلَّا قَالَ مُتۡرَفُوهَآ إِنَّا وَجَدۡنَآ ءَابَآءَنَا عَلَىٰٓ أُمَّةٖ وَإِنَّا عَلَىٰٓ ءَاثَٰرِهِم مُّقۡتَدُونَ ۝٢٣
24

ਹਰੇਕ ਨਬੀ ਨੇ (ਆਪਣੀ ਬਸਤੀ ਵਾਲਿਆਂ ਨੂੰ) ਇਹੋ ਪੁੱਛਿਆ, (ਕਿ ਫੇਰ ਵੀ ਇਨਕਾਰ ਕਰੋਗੇ) ਭਾਵੇਂ ਮੈਂ ਤੁਹਾਨੂੰ ਉਸ ਨਾਲੋਂ ਵਧੇਰੇ ਸਿੱਧਾ ਰਾਹ ਦਰਸਾ ਦਿਆਂ, ਜਿਸ ਉੱਤੇ ਤੁਸੀਂ ਆਪਣੇ ਪਿਓ ਦਾਪਦਆਂ (ਬਜ਼ੁਰਗਾਂ) ਨੂੰ ਵੇਖਿਆ ਹੈ ? ਜਵਾਬ ਵਿਚ ਉਹਨਾਂ ਸਭ ਨੇ (ਪੈਗ਼ੰਬਰਾਂ ਨੂੰ) ਇਹੋ ਆਖਿਆ ਕਿ ਤੁਹਾਨੂੰ ਜਿਹੜਾ ਧਰਮ ਦੇ ਕੇ ਭੇਜਿਆ ਹੈ, ਅਸੀਂ ਉਸ ਦਾ ਇਨਕਾਰ ਕਰਦੇ ਹਾਂ।

۞ قَٰلَ أَوَلَوۡ جِئۡتُكُم بِأَهۡدَىٰ مِمَّا وَجَدتُّمۡ عَلَيۡهِ ءَابَآءَكُمۡۖ قَالُوٓاْ إِنَّا بِمَآ أُرۡسِلۡتُم بِهِۦ كَٰفِرُونَ ۝٢٤
25

ਸੋ ਅਸਾਂ ਉਹਨਾਂ (ਇਨਕਾਰੀਆਂ) ਤੋਂ ਬਦਲਾ ਲਿਆ। ਰਤਾ ਵੇਖੋ ਤਾਂ ਸਹੀ ਕਿ ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ।

فَٱنتَقَمۡنَا مِنۡهُمۡۖ فَٱنظُرۡ كَيۡفَ كَانَ عَٰقِبَةُ ٱلۡمُكَذِّبِينَ ۝٢٥
26

(ਹੇ ਨਬੀ! ਉਹ ਵੇਲਾ ਵੀ ਯਾਦ ਕਰੋ) ਜਦੋਂ ਇਬਰਾਹੀਮ ਨੇ ਆਪਣੇ ਪਿਓ ਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਬੇਸ਼ੱਕ ਮੇਰਾ ਇਹਨਾਂ ਬੁਤਾਂ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਹੋ।

وَإِذۡ قَالَ إِبۡرَٰهِيمُ لِأَبِيهِ وَقَوۡمِهِۦٓ إِنَّنِي بَرَآءٞ مِّمَّا تَعۡبُدُونَ ۝٢٦
27

ਛੁੱਟ ਉਸ ਤੋਂ ਜਿਸ (ਅੱਲਾਹ) ਨੇ ਮੈਨੂੰ ਪੈਦਾ ਕੀਤਾ ਹੈ ਅਤੇ ਉਹ ਛੇਤੀ ਹੀ ਮੇਰੀ ਅਗਵਾਈ ਕਰੇਗਾ।

إِلَّا ٱلَّذِي فَطَرَنِي فَإِنَّهُۥ سَيَهۡدِينِ ۝٢٧
28

ਅਤੇ ਇਬਰਾਹੀਮ ਆਪਣੀ ਔਲਾਦ ਲਈ ਇਸੇ (ਤੌਹੀਦ ਦੇ ਕਲਮੇ ਨੂੰ) ਸਦਾ ਬਾਕੀ ਰਹਿਣ ਵਾਲਾ ਕਲਮਾ ਬਣਾ ਗਿਆ ਤਾਂ ਜੋ ਉਹ (ਅੱਲਾਹ ਵੱਲ) ਪਰਤ ਆਉਣ।

وَجَعَلَهَا كَلِمَةَۢ بَاقِيَةٗ فِي عَقِبِهِۦ لَعَلَّهُمۡ يَرۡجِعُونَ ۝٢٨
29

ਸਗੋਂ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ (ਜੀਵਨ ਸਮੱਗਰੀ ਦੇ ਕੇ) ਲਾਭ ਪਹੁੰਚਾਇਆ, ਇੱਥੋਂ ਤਕ ਕਿ ਉਹਨਾਂ ਕੋਲ ਹੱਕ (ਭਾਵ ਸੱਚਾ ਧਰਮ) ਤੇ ਸਪਸ਼ਟ ਰੂਪ ਵਿਚ (ਅੱਲਾਹ ਦੇ ਹੁਕਮਾਂ ਨੂੰ) ਬਿਆਨ ਕਰਨ ਵਾਲਾ ਰਸੂਲ ਆ ਗਿਆ।

بَلۡ مَتَّعۡتُ هَٰٓؤُلَآءِ وَءَابَآءَهُمۡ حَتَّىٰ جَآءَهُمُ ٱلۡحَقُّ وَرَسُولٞ مُّبِينٞ ۝٢٩
30

ਜਦੋਂ ਇਹੋ ਹੱਕ (.ਕੁਰਆਨ) ਇਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਇਹ ਆਖਣ ਲੱਗੇ, ਇਹ ਤਾਂ ਨਿਰਾ ਜਾਦੂ ਹੈ, ਅਸੀਂ ਇਸ ਦੇ ਇਨਕਾਰੀ ਹਾਂ।

وَلَمَّا جَآءَهُمُ ٱلۡحَقُّ قَالُواْ هَٰذَا سِحۡرٞ وَإِنَّا بِهِۦ كَٰفِرُونَ ۝٣٠
31

ਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ ਜਾਂ ਤਾਇਫ਼) ਦੇ ਕਿਸੇ ਵੱਡੇ ਆਦਮੀ ਉੱਤੇ ਨਾਜ਼ਿਲ ਕਿਉਂ ਨਹੀਂ ਕੀਤਾ ਗਿਆ ?

وَقَالُواْ لَوۡلَا نُزِّلَ هَٰذَا ٱلۡقُرۡءَانُ عَلَىٰ رَجُلٖ مِّنَ ٱلۡقَرۡيَتَيۡنِ عَظِيمٍ ۝٣١
32

(ਹੇ ਨਬੀ!) ਕੀ ਤੁਹਾਡੇ ਰੱਬ ਦੀ ਮਿਹਰ ਦੀ ਵੰਡ ਇਹ ਲੋਕ ਕਰਦੇ ਹਨ? ਜਦ ਕਿ ਅਸੀਂ ਹੀ ਸੰਸਾਰਿਕ ਜਿਵਨ ਵਿਚ ਇਹਨਾਂ ਵਿਚਾਲੇ ਰੋਜ਼ੀ ਵੰਡੀ ਹੈ ਅਤੇ ਅਸਾਂ ਹੀ ਮਰਤਬਿਆਂ ਵਿਚ ਇਹਨਾਂ ਨੂੰ ਇਕ ਦੂਜੇ ਤੋਂ ਉੱਚਾ ਦਰਜਾ ਦਿੱਤਾ ਹੈ, ਤਾਂ ਜੋ ਉਹ ਇਕ ਦੂਜੇ ਤੋਂ ਸੇਵਾ ਕਰਵਾ ਸਕਣ। ਤੁਹਾਡੇ ’ਤੇ ਰੱਬ ਦੀ ਮਿਹਰ (ਭਾਵ ਪੈਗ਼ੰਬਰੀ) ਉਸ ਧਨ-ਪਦਾਰਥ ਨਾਲੋਂ ਕਿਤੇ ਵੱਧ ਕੀਮਤੀ ਹੈ ਜੋ ਇਹ ਜਮ੍ਹਾਂ ਕਰ ਰਹੇ ਹਨ।

أَهُمۡ يَقۡسِمُونَ رَحۡمَتَ رَبِّكَۚ نَحۡنُ قَسَمۡنَا بَيۡنَهُم مَّعِيشَتَهُمۡ فِي ٱلۡحَيَوٰةِ ٱلدُّنۡيَاۚ وَرَفَعۡنَا بَعۡضَهُمۡ فَوۡقَ بَعۡضٖ دَرَجَٰتٖ لِّيَتَّخِذَ بَعۡضُهُم بَعۡضٗا سُخۡرِيّٗاۗ وَرَحۡمَتُ رَبِّكَ خَيۡرٞ مِّمَّا يَجۡمَعُونَ ۝٣٢
33

ਜੇ ਇਹ ਸ਼ੰਕਾ ਨਾ ਹੁੰਦੀ ਕਿ ਸਾਰੇ ਹੀ ਲੋਕ ਇਕ ਹੀ ਟੋਲਾ (ਭਾਵ ਕਾਫ਼ਿਰ) ਹੋ ਜਾਣਗੇ ਤਾਂ ਅਸਾਂ ਉਹਨਾਂ ਲੋਕਾਂ ਲਈ, ਜਿਹੜੇ ਰਹਿਮਾਨ (ਅੱਲਾਹ) ਦਾ ਇਨਕਾਰ ਕਰਦੇ ਹਨ, ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਪੌੜੀਆਂ ਚਾਂਦੀ ਦੀਆਂ ਬਣਾ ਦਿੰਦੇ, ਜਿਨ੍ਹਾਂ ਉੱਤੇ ਉਹ ਚੜ੍ਹਦੇ ਹਨ।

وَلَوۡلَآ أَن يَكُونَ ٱلنَّاسُ أُمَّةٗ وَٰحِدَةٗ لَّجَعَلۡنَا لِمَن يَكۡفُرُ بِٱلرَّحۡمَٰنِ لِبُيُوتِهِمۡ سُقُفٗا مِّن فِضَّةٖ وَمَعَارِجَ عَلَيۡهَا يَظۡهَرُونَ ۝٣٣
34

ਅਤੇ ਉਹਨਾਂ ਦੇ ਘਰਾਂ ਦੇ ਬੂਹੇ ਅਤੇ ਤਖ਼ਤ ਵੀ (ਚਾਂਦੀ ਦੇ ਬਣਾ ਦਿੰਦੇ) ਜਿਨ੍ਹਾਂ ਉੱਤੇ ਉਹ ਤਕੀਏ ਲਾ ਕੇ ਬਹਿੰਦੇ ਹਨ।

وَلِبُيُوتِهِمۡ أَبۡوَٰبٗا وَسُرُرًا عَلَيۡهَا يَتَّكِـُٔونَ ۝٣٤
35

ਅਤੇ ਇਹ ਸਭ ਸੋਨੇ ਦੇ ਵੀ ਬਣਾ ਦਿੰਦੇ ਅਤੇ ਇਹ ਸਭ ਸੰਸਾਰਿਕ ਜੀਵਨ ਸਮੱਗਰੀ ਹੈ, ਜਦ ਕਿ ਆਖ਼ਿਰਤ ਦੀ ਸਮੱਗਰੀ, ਤੁਹਾਡੇ ਰੱਬ ਦੀ ਨਜ਼ਰ ਵਿਚ ਕੇਵਲ ਰੱਬ ਦਾ ਡਰ-ਭੌ ਮੰਣਨ ਵਾਲਿਆਂ ਲਈ ਹੈ।

وَزُخۡرُفٗاۚ وَإِن كُلُّ ذَٰلِكَ لَمَّا مَتَٰعُ ٱلۡحَيَوٰةِ ٱلدُّنۡيَاۚ وَٱلۡأٓخِرَةُ عِندَ رَبِّكَ لِلۡمُتَّقِينَ ۝٣٥
36

ਜਿਹੜਾ ਵਿਅਕਤੀ ਰਹਿਮਾਨ (ਅੱਲਾਹ) ਦੇ ਸਿਮਰਨ ਤੋਂ ਅੰਨਾਂ (ਬੇ-ਸੁਰਤ) ਹੁੰਦਾ ਹੈ ਤਾਂ ਅਸੀਂ ਉਸ ’ਤੇ ਇਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ, ਫੇਰ ਉਹ ਉਸ ਦਾ ਸਾਥੀ ਬਣ ਜਾਂਦਾ ਹੈ।

وَمَن يَعۡشُ عَن ذِكۡرِ ٱلرَّحۡمَٰنِ نُقَيِّضۡ لَهُۥ شَيۡطَٰنٗا فَهُوَ لَهُۥ قَرِينٞ ۝٣٦
37

ਉਹ (ਸ਼ੈਤਾਨ) ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕਦਾ ਹੈ ਜਦ ਕਿ ਉਹ ਆਪ ਇਹ ਸਮਝਦੇ ਹਨ ਕਿ ਉਹ ਹਿਦਾਇਤ (ਵਾਲੀ ਰਾਹ) ਉੱਤੇ ਹਨ।

وَإِنَّهُمۡ لَيَصُدُّونَهُمۡ عَنِ ٱلسَّبِيلِ وَيَحۡسَبُونَ أَنَّهُم مُّهۡتَدُونَ ۝٣٧
38

ਅਖ਼ੀਰ,ਜਦੋਂ ਉਹ(ਕੁਰਾਹੇ ਪਿਆ ਹੋਇਆ ਵਿਅਕਤੀ) ਸਾਡੇ ਕੋਲ ਆਵੇਗਾ ਤਾਂ(ਸ਼ੈਤਾਨ ਨੂੰ) ਆਖੇਗਾ, ਕਾਸ਼! ਮੇਰੇ ਤੇ ਤੇਰੇ ਵਿਚਾਲੇ ਪੂਰਬ ਤੇ ਪੱਛਮ ਜਿੱਨੀ ਦੂਰੀ ਹੁੰਦੀ,ਤੂੰ ਤਾਂ ਬਹੁਤ ਹੀ ਭੈੜਾ ਸਾਥੀ ਹੈ।

حَتَّىٰٓ إِذَا جَآءَنَا قَالَ يَٰلَيۡتَ بَيۡنِي وَبَيۡنَكَ بُعۡدَ ٱلۡمَشۡرِقَيۡنِ فَبِئۡسَ ٱلۡقَرِينُ ۝٣٨
39

ਉਸ ਵੇਲੇ ਉਹਨਾਂ ਕਾਫ਼ਿਰਾਂ ਨੂੰ ਆਖਿਆ ਜਾਵੇਗਾ ਕਿ ਜਦੋਂ ਤੁਸੀਂ ਵਧੀਕੀਆਂ ਕਰ ਚੁੱਕੇ ਤਾਂ ਅੱਜ ਇਹ ਗੱਲ (ਆਖਣੀ) ਤੁਹਾਡੇ ਲਈ ਕੁੱਝ ਵੀ ਲਾਹੇਵੰਦ ਨਹੀਂ ਹੋਵੇਗੀ, ਅੱਜ ਤੁਸੀਂ ਸਾਰੇ ਅਜ਼ਾਬ ਵਿਚ ਭਾਈਵਾਲ ਹੋ।

وَلَن يَنفَعَكُمُ ٱلۡيَوۡمَ إِذ ظَّلَمۡتُمۡ أَنَّكُمۡ فِي ٱلۡعَذَابِ مُشۡتَرِكُونَ ۝٣٩
40

(ਹੇ ਨਬੀ!) ਕੀ ਤੁਸੀਂ ਬੋਲਿਆਂ ਨੂੰ ਸੁਣਾ ਸਕਦੇ ਹੋ? ਜਾਂ ਅਨ੍ਹਿਆਂ ਨੂੰ ਰਾਹ ਵਿਖਾ ਸਕਦੇ ਹੋ, ਜਿਹੜੇ ਖੁੱਲ੍ਹੀ ਗੁਮਰਾਹੀ ਵਿਚ ਪਏ ਹੋਏ ਹਨ?

أَفَأَنتَ تُسۡمِعُ ٱلصُّمَّ أَوۡ تَهۡدِي ٱلۡعُمۡيَ وَمَن كَانَ فِي ضَلَٰلٖ مُّبِينٖ ۝٤٠
41

ਜੇ ਅਸੀਂ (ਹੇ ਮੁਹੰਮਦ!) ਤੁਹਾਨੂੰ ਸੰਸਾਰ ਤੋਂ ਚੁੱਕ ਵੀ ਲਈਏ ਫੇਰ ਵੀ ਅਸੀਂ ਇਹਨਾਂ (ਜ਼ਾਲਮਾਂ) ਤੋਂ ਬਦਲਾ ਲੈਣਾ ਹੀ ਲੈਣਾ ਹੈ।

فَإِمَّا نَذۡهَبَنَّ بِكَ فَإِنَّا مِنۡهُم مُّنتَقِمُونَ ۝٤١
42

ਜਾਂ (ਹੋ ਸਕਦਾ ਹੈ ਕਿ) ਅਸੀਂ ਉਹ ਅਜ਼ਾਬ ਤੁਹਾਨੂੰ (ਜਿਊਂਦੇ ਜੀ) ਵਿਖਾ ਦਈਏ ਜਿਸ ਦਾ ਬਚਨ ਅਸੀਂ ਇਹਨਾਂ ਨਾਲ ਕੀਤਾ ਹੋਇਆ ਹੈ। ਬੇਸ਼ੱਕ ਅਸੀਂ ਇਹ ਸਭ ਕਰਨ ਦੀ ਸਮਰਥਾ ਰੱਖਦੇ ਹਾਂ।

أَوۡ نُرِيَنَّكَ ٱلَّذِي وَعَدۡنَٰهُمۡ فَإِنَّا عَلَيۡهِم مُّقۡتَدِرُونَ ۝٤٢
43

(ਹੇ ਨਬੀ!) ਜਿਹੜੀ ਵਹੀ ਤੁਹਾਡੇ ਵੱਲ ਘੱਲੀ ਗਈ ਹੈ ਤੁਸੀਂ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ। ਬੇਸ਼ੱਕ ਤੁਸੀਂ ਸਿੱਧੇ ਰਾਹ ਉੱਤੇ ਹੋ।

فَٱسۡتَمۡسِكۡ بِٱلَّذِيٓ أُوحِيَ إِلَيۡكَۖ إِنَّكَ عَلَىٰ صِرَٰطٖ مُّسۡتَقِيمٖ ۝٤٣
44

ਬੇਸ਼ੱਕ ਇਹ .ਕੁਰਆਨ ਤੁਹਾਡੇ ਲਈ ਤੇ ਤੁਹਾਡੀ ਕੌਮ ਲਈ ਨਸੀਹਤ ਹੈ, ਛੇਤੀ ਹੀ ਤੁਹਾਥੋਂ (ਤੁਹਾਡੇ ਅਮਲਾਂ ਦੀ) ਪੁੱਛ-ਗਿੱਛ ਹੋਵੇਗੀ।

وَإِنَّهُۥ لَذِكۡرٞ لَّكَ وَلِقَوۡمِكَۖ وَسَوۡفَ تُسۡـَٔلُونَ ۝٤٤
45

(ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਤੁਹਾਥੋਂ ਪਹਿਲਾਂ ਘੱਲੇ ਸਨ ਉਹਨਾਂ ਤੋਂ ਪੁੱਛ ਲਓ, ਕੀ ਅਸੀਂ ਰਹਿਮਾਨ (ਅੱਲਾਹ) ਤੋਂ ਛੁੱਟ ਕੋਈ ਹੋਰ ਇਸ਼ਟ ਵੀ ਨਿਯੁਕਤ ਕੀਤੇ ਸਨ ਕਿ ਉਹਨਾਂ ਦੀ ਇਬਾਦਤ ਕੀਤੀ ਜਾਵੇ?

وَسۡـَٔلۡ مَنۡ أَرۡسَلۡنَا مِن قَبۡلِكَ مِن رُّسُلِنَآ أَجَعَلۡنَا مِن دُونِ ٱلرَّحۡمَٰنِ ءَالِهَةٗ يُعۡبَدُونَ ۝٤٥
46

ਨਿਰਸੰਦੇਹ, ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਸਹਿਤ ਫ਼ਿਰਔਨ ਅਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਭੇਜਿਆ ਅਤੇ ਮੂਸਾ ਨੇ ਉਹਨਾਂ ਨੂੰ ਆਖਿਆ ਕਿ ਮੈਂ ਕੁੱਲ ਜਹਾਨ ਦੇ ਪਾਲਣਹਾਰ (ਅੱਲਾਹ) ਦਾ ਭੇਜਿਆ ਹੋਇਆ ਰਸੂਲ ਹਾਂ।

وَلَقَدۡ أَرۡسَلۡنَا مُوسَىٰ بِـَٔايَٰتِنَآ إِلَىٰ فِرۡعَوۡنَ وَمَلَإِيْهِۦ فَقَالَ إِنِّي رَسُولُ رَبِّ ٱلۡعَٰلَمِينَ ۝٤٦
47

ਜਦੋਂ ਉਹ (ਮੂਸਾ) ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਮੁਅਜਜ਼ੇ (ਨਿਸ਼ਾਨੀਆਂ) ਲੈਕੇ ਆਇਆ ਤਾਂ ਉਹ ਲੋਕ ਉਹਨਾਂ (ਨਿਸ਼ਾਨੀਆਂ) ਦਾ ਮਖੌਲ ਉਡਾਉਣ ਲੱਗੇ।

فَلَمَّا جَآءَهُم بِـَٔايَٰتِنَآ إِذَا هُم مِّنۡهَا يَضۡحَكُونَ ۝٤٧
48

ਅਸੀਂ ਉਹਨਾਂ ਨੂੰ ਜਿਹੜੀ ਵੀ ਨਿਸ਼ਾਨੀਆਂ ਵਿਖਾਉਂਦੇ ਉਹ ਪਹਿਲੀ ਨਿਸ਼ਾਨੀ ਨਾਲੋਂ ਵਧ-ਚੜ੍ਹ ਕੇ ਹੁੰਦੀ। ਅੰਤ ਅਸੀਂ ਉਹਨਾਂ ਨੂੰ ਅਜ਼ਾਬ ਵਿਚ ਨੱਪ ਲਿਆ ਤਾਂ ਜੋ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਣ।

وَمَا نُرِيهِم مِّنۡ ءَايَةٍ إِلَّا هِيَ أَكۡبَرُ مِنۡ أُخۡتِهَاۖ وَأَخَذۡنَٰهُم بِٱلۡعَذَابِ لَعَلَّهُمۡ يَرۡجِعُونَ ۝٤٨
49

(ਜਦੋਂ ਅਜ਼ਾਬ ਆ ਗਿਆ ਤਾਂ) ਉਹਨਾਂ (ਫ਼ਿਰਔਨੀਆਂ) ਨੇ (ਮੂਸਾ ਨੂੰ) ਆਖਿਆ ਕਿ ਹੇ ਜਾਦੂਗਰ! ਤੇਰੇ ਰੱਬ ਨੇ ਜਿਹੜਾ ਤੇਰੇ ਨਾਲ (ਦੁਆ ਕਬੂਲ ਕਰਨ ਦਾ) ਵਾਅਦਾ ਕੀਤਾ ਹੋਇਆ ਹੈ, ਉਸ ਦੇ ਆਧਾਰ ’ਤੇ ਤੂੰ ਸਾਡੇ ਲਈ ਦੁਆ ਕਰ, ਫੇਰ ਅਸੀਂ ਜ਼ਰੂਰ ਹੀ ਹਿਦਾਇਤ ਪ੍ਰਾਪਤ ਕਰ ਲਵਾਂਗੇ।

وَقَالُواْ يَٰٓأَيُّهَ ٱلسَّاحِرُ ٱدۡعُ لَنَا رَبَّكَ بِمَا عَهِدَ عِندَكَ إِنَّنَا لَمُهۡتَدُونَ ۝٤٩
50

ਜਿਵੇਂ ਹੀ ਅਸੀਂ ਉਹਨਾਂ ਤੋਂ ਅਜ਼ਾਬ ਦੂਰ ਕਰ ਦਿੰਦੇ ਤਾਂ ਉਹ ਉਸੇ ਵੇਲੇ ਆਪਣਾ ਵਚਣ ਤੋੜ ਦਿੰਦੇ।

فَلَمَّا كَشَفۡنَا عَنۡهُمُ ٱلۡعَذَابَ إِذَا هُمۡ يَنكُثُونَ ۝٥٠
51

ਇਕ ਦਿਨ ਫ਼ਿਰਔਨ ਨੇ ਆਪਣੀ ਕੌਮ ਵਿਚ ਮੁਨਾਦੀ ਕਰਵਾਈ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਕੀ ਮਿਸਰ ਦੀ ਪਾਤਸ਼ਾਹੀ ਅਤੇ ਇਹ ਨਹਿਰਾਂ, ਜਿਹੜੀਆਂ ਮੇਰੇ ਮਹਿਲਾਂ ਦੇ ਹੇਠ ਵਗਦੀਆਂ ਹਨ, ਮੇਰੀਆਂ ਨਹੀਂ ? ਕੀ ਤੁਸੀਂ ਵੇਖਦੇ ਨਹੀਂ ?

وَنَادَىٰ فِرۡعَوۡنُ فِي قَوۡمِهِۦ قَالَ يَٰقَوۡمِ أَلَيۡسَ لِي مُلۡكُ مِصۡرَ وَهَٰذِهِ ٱلۡأَنۡهَٰرُ تَجۡرِي مِن تَحۡتِيٓۚ أَفَلَا تُبۡصِرُونَ ۝٥١
52

ਅਤੇ ਕਿਹਾ ਮੈਂ ਤਾਂ ਇਸ (ਮੂਸਾ) ਤੋਂ ਕਿਤੇ ਵਧੀਆ ਹਾਂ, ਇਹ ਤਾਂ ਇਕ ਜ਼ਲੀਲ ਵਿਅਕਤੀ ਹੈ ਅਤੇ ਠੀਕ ਬੋਲ ਵੀ ਨਹੀਂ ਸਕਦਾ।

أَمۡ أَنَا۠ خَيۡرٞ مِّنۡ هَٰذَا ٱلَّذِي هُوَ مَهِينٞ وَلَا يَكَادُ يُبِينُ ۝٥٢
53

(ਜੇ ਇਹ ਅੱਲਾਹ ਦਾ ਰਸੂਲ ਹੈ) ਫੇਰ ਇਸ ਲਈ ਸੋਨੇ ਦੇ ਕੰਗਣ ਕਿਉਂ ਨਹੀਂ ਉਤਾਰੇ ਗਏ? ਜਾਂ ਇਸ ਦੀ ਅਰਦਲ ਵਿਚ ਫ਼ਰਿਸ਼ਤੇ ਕਿਉਂ ਨਹੀਂ ਆਉਂਦੇ ?

فَلَوۡلَآ أُلۡقِيَ عَلَيۡهِ أَسۡوِرَةٞ مِّن ذَهَبٍ أَوۡ جَآءَ مَعَهُ ٱلۡمَلَٰٓئِكَةُ مُقۡتَرِنِينَ ۝٥٣
54

ਇੰਜ ਫ਼ਿਰਔਨ ਨੇ ਆਪਣੀ ਕੌਮ ਦੀ ਮੱਤ ਮਾਰ ਦਿੱਤੀ ਤੇ ਉਹਨਾਂ ਨੇ ਉਸ ਦੀ ਗੱਲ ਮੰਨ ਲਈ। ਨਿਰਸੰਦੇਹ, ਉਹੀ ਲੋਕ ਅਵੱਗਿਆਕਾਰੀ ਸਨ।

فَٱسۡتَخَفَّ قَوۡمَهُۥ فَأَطَاعُوهُۚ إِنَّهُمۡ كَانُواْ قَوۡمٗا فَٰسِقِينَ ۝٥٤
55

ਫੇਰ ਜਦੋਂ ਉਹਨਾਂ (ਫ਼ਿਰਔਨੀਆਂ) ਨੇ ਸਾਨੂੰ ਗ਼ੁੱਸਾ ਚਾੜ੍ਹ ਦਿੱਤਾ ਤਾਂ ਅਸੀਂ ਉਹਨਾਂ ਤੋਂ ਬਦਲਾ ਲਿਆ ਅਤੇ ਉਹਨਾਂ ਸਭ ਨੂੰ (ਇੱਕਠਿਆਂ) ਡੋਬ ਦਿੱਤਾ।

فَلَمَّآ ءَاسَفُونَا ٱنتَقَمۡنَا مِنۡهُمۡ فَأَغۡرَقۡنَٰهُمۡ أَجۡمَعِينَ ۝٥٥
56

ਇਸ ਤਰ੍ਹਾਂ ਅਸੀਂ ਉਹਨਾਂ ਨੂੰ ਹੋਏ-ਬੀਤੇ ਕਰ ਦਿੱਤਾ ਅਤੇ ਆਉਣ ਵਾਲਿਆਂ ਨਸਲਾਂ ਲਈ (ਸਿੱਖਿਆ ਦਾਇਕ) ਉਦਾਹਰਨ ਬਣਾ ਛੱਡਿਆ।

فَجَعَلۡنَٰهُمۡ سَلَفٗا وَمَثَلٗا لِّلۡأٓخِرِينَ ۝٥٦
57

(ਹੇ ਨਬੀ!) ਜਦੋਂ ਮਰੀਅਮ ਦੇ ਪੁੱਤਰ (ਈਸਾ) ਦੀ ਉਦਾਹਰਨ ਦਿੱਤੀ ਗਈ ਤਾਂ ਤੁਹਾਡੀ ਕੌਮ (ਖ਼ੁਸ਼ੀ ਨਾਲ) ਰੌਲਾ ਪਾਉਣ ਲੱਗ ਪਈ।

۞ وَلَمَّا ضُرِبَ ٱبۡنُ مَرۡيَمَ مَثَلًا إِذَا قَوۡمُكَ مِنۡهُ يَصِدُّونَ ۝٥٧
58

ਅਤੇ ਆਖਣ ਲੱਗੀ ਕੀ ਸਾਡੇ ਇਸ਼ਟ ਚੰਗੇ ਹਨ ਜਾਂ ਉਹ (ਈਸਾ)? ਉਹਨਾਂ ਨੇ ਇਹ ਉਦਾਹਰਨ ਤੁਹਾਡੇ ਨਾਲ ਝਗੜਾ ਕਰਨ ਲਈ ਬਿਆਨ ਕੀਤੀ ਸੀ। ਸੱਚਾਈ ਇਹੋ ਹੈ ਕਿ ਇਹ ਲੋਕ ਨਿਰੇ ਝਗੜਾਲੂ ਹਨ।

وَقَالُوٓاْ ءَأَٰلِهَتُنَا خَيۡرٌ أَمۡ هُوَۚ مَا ضَرَبُوهُ لَكَ إِلَّا جَدَلَۢاۚ بَلۡ هُمۡ قَوۡمٌ خَصِمُونَ ۝٥٨
59

ਉਹ (ਈਸਾ) ਤਾਂ ਕੇਵਲ ਇਕ ਬੰਦਾ ਹੈ ਜਿਸ ’ਤੇ ਅਸਾਂ ਇਨਾਮ ਕੀਤਾ ਅਤੇ ਬਨੀ-ਇਸਰਾਈਲ ਲਈ ਆਪਣੀ ਕੁਦਰਤ ਦਾ ਇਕ ਚਮਤਕਾਰ ਬਣਾ ਦਿੱਤਾ।

إِنۡ هُوَ إِلَّا عَبۡدٌ أَنۡعَمۡنَا عَلَيۡهِ وَجَعَلۡنَٰهُ مَثَلٗا لِّبَنِيٓ إِسۡرَٰٓءِيلَ ۝٥٩
60

ਜੇ ਅਸੀਂ ਚਾਹੁੰਦੇ ਤਾਂ (ਤੁਹਾਡੇ ਵਿੱਚੋਂ ਹੀ) ਫ਼ਰਿਸ਼ਤੇ ਬਣਾ ਦਿੰਦੇ, ਜਿਹੜੇ ਧਰਤੀ ਉੱਤੇ (ਤੁਹਾਡੇ) ਜਾਨਸ਼ੀਨ ਹੁੰਦੇ।

وَلَوۡ نَشَآءُ لَجَعَلۡنَا مِنكُم مَّلَٰٓئِكَةٗ فِي ٱلۡأَرۡضِ يَخۡلُفُونَ ۝٦٠
61

ਬੇਸ਼ੱਕ ਉਹ (ਈਸਾ) ਕਿਆਮਤ ਦੀ ਨਿਸ਼ਾਨੀ ਹੈ। ਸੋ ਤੁਸੀਂ ਇਸ (ਕਿਆਮਤ) ਦੇ ਆਉਣ ਵਿਚ ਸ਼ੱਕ ਨਾ ਕਰੋ ਅਤੇ ਮੇਰੀ ਪੈਰਵੀ ਕਰੋ, ਇਹੋ ਸਿੱਧਾ ਰਾਹ ਹੈ।

وَإِنَّهُۥ لَعِلۡمٞ لِّلسَّاعَةِ فَلَا تَمۡتَرُنَّ بِهَا وَٱتَّبِعُونِۚ هَٰذَا صِرَٰطٞ مُّسۡتَقِيمٞ ۝٦١
62

(ਹੇ ਲੋਕੋ!) ਸ਼ੈਤਾਨ ਤੁਹਾਨੂੰ (ਸਿੱਧੀ ਰਾਹ ਤੋਂ) ਨਾ ਰੋਕ ਦੇਵੇ, ਕਿਉਂ ਜੋ ਉਹ ਤੁਹਾਡਾ ਖੁੱਲ੍ਹਾ ਵੈਰੀ ਹੈ।

وَلَا يَصُدَّنَّكُمُ ٱلشَّيۡطَٰنُۖ إِنَّهُۥ لَكُمۡ عَدُوّٞ مُّبِينٞ ۝٦٢
63

ਜਦੋਂ ਈਸਾ ਖੁੱਲ੍ਹੀਆਂ ਨਿਸ਼ਾਨੀਆਂ (ਮੁਅਜਜ਼ੇ) ਲੈਕੇ ਆਇਆ ਤਾਂ ਉਸ ਨੇ (ਕੌਮ ਨੂੰ) ਆਖਿਆ, ਮੈਂ ਤੁਹਾਡੇ ਲਈ ਹਿਕਮਤ (ਯੁਕਤੀ) ਲੈਕੇ ਆਇਆ ਹਾਂ ਤਾਂ ਜੋ ਮੈਂ ਤੁਹਾਡੇ ਉੱਤੇ ਕੁੱਝ ਉਹਨਾਂ ਗੱਲਾਂ ਨੂੰ ਸਪਸ਼ਟ ਕਰ ਦੇਵਾਂ ਜਿਨ੍ਹਾਂ ਵਿਚ ਤੁਸੀਂ ਮਦ-ਭੇਦ ਕਰਦੇ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।

وَلَمَّا جَآءَ عِيسَىٰ بِٱلۡبَيِّنَٰتِ قَالَ قَدۡ جِئۡتُكُم بِٱلۡحِكۡمَةِ وَلِأُبَيِّنَ لَكُم بَعۡضَ ٱلَّذِي تَخۡتَلِفُونَ فِيهِۖ فَٱتَّقُواْ ٱللَّهَ وَأَطِيعُونِ ۝٦٣
64

ਬੇਸ਼ੱਕ ਅੱਲਾਹ ਹੀ ਮੇਰਾ ਤੇ ਤੁਹਾਡਾ ਰੱਬ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ, ਇਹੋ ਸਿੱਧਾ ਰਾਹ ਹੈ।

إِنَّ ٱللَّهَ هُوَ رَبِّي وَرَبُّكُمۡ فَٱعۡبُدُوهُۚ هَٰذَا صِرَٰطٞ مُّسۡتَقِيمٞ ۝٦٤
65

ਫੇਰ ਉਹਨਾਂ (ਬਨੀ-ਇਸਰਾਈਲ) ਵਿੱਚੋਂ ਕਈ ਧੜਿਆਂ ਨੇ ਆਪੋ ਵਿਚ ਮਤਭੇਦ ਕੀਤਾ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਲਈ ਦੁਖਦਾਈ ਦਿਹਾੜੇ ਦਾ ਬਰਬਾਦ ਕਰਨ ਵਾਲਾ ਅਜ਼ਾਬ ਹੈ।

فَٱخۡتَلَفَ ٱلۡأَحۡزَابُ مِنۢ بَيۡنِهِمۡۖ فَوَيۡلٞ لِّلَّذِينَ ظَلَمُواْ مِنۡ عَذَابِ يَوۡمٍ أَلِيمٍ ۝٦٥
66

ਕੀ ਇਹ ਲੋਕ ਕਿਆਮਤ ਦਿਹਾੜੇ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਇਹਨਾਂ ਉੱਤੇ ਆ ਜਾਵੇ ਤੇ ਇਹਨਾਂ ਨੂੰ ਖ਼ਬਰ ਵੀ ਨਾ ਹੋਵੇ।

هَلۡ يَنظُرُونَ إِلَّا ٱلسَّاعَةَ أَن تَأۡتِيَهُم بَغۡتَةٗ وَهُمۡ لَا يَشۡعُرُونَ ۝٦٦
67

ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇਕ ਦੂਜੇ ਦੇ ਵੈਰੀ ਬਣ ਜਾਣਗੇ।

ٱلۡأَخِلَّآءُ يَوۡمَئِذِۭ بَعۡضُهُمۡ لِبَعۡضٍ عَدُوٌّ إِلَّا ٱلۡمُتَّقِينَ ۝٦٧
68

(ਉਸ ਦਿਨ ਨੇਕ ਲੋਕਾਂ ਨੂੰ ਕਿਹਾ ਜਾਵੇਗਾ ਕਿ) ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ ਅਤੇ ਨਾ ਹੀ ਕੋਈ ਦੁੱਖ ਹੋਵੇਗਾ।

يَٰعِبَادِ لَا خَوۡفٌ عَلَيۡكُمُ ٱلۡيَوۡمَ وَلَآ أَنتُمۡ تَحۡزَنُونَ ۝٦٨
69

ਭਾਵ ਜਿਹੜੇ ਲੋਕ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਏ ਅਤੇ ਉਹ ਸਾਡੇ ਆਗਿਆਕਾਰੀ ਬਣ ਕੇ ਰਹੇ।

ٱلَّذِينَ ءَامَنُواْ بِـَٔايَٰتِنَا وَكَانُواْ مُسۡلِمِينَ ۝٦٩
70

(ਉਹਨਾਂ ਨੂੰ ਆਖਿਆ ਜਾਵੇਗਾ) ਤੁਸੀਂ ਸਵਰਗ ਵਿਚ ਦਾਖ਼ਲ ਹੋ ਜਾਓ, ਜਿੱਥੇ ਤੁਹਾਨੂੰ ਤੇ ਤੁਹਾਡੀਆਂ ਪਤਨੀਆਂ ਨੂੰ ਨਿਹਾਲ ਕਰ ਦਿੱਤਾ ਜਾਵੇਗਾ।

ٱدۡخُلُواْ ٱلۡجَنَّةَ أَنتُمۡ وَأَزۡوَٰجُكُمۡ تُحۡبَرُونَ ۝٧٠
71

ਉਹਨਾਂ ਦੇ ਅੱਗੇ (ਸਵਰਗ ਵਿਚ) ਸੋਨੇ ਦੇ ਥਾਲ ਤੇ ਸਾਗਰ (ਪਿਆਲੇ) ਫਿਰਾਏ ਜਾਣਗੇ ਅਤੇ ਹਰ ਮਨ-ਭਾਉਂਦੀ ਅਤੇ ਅੱਖਾਂ ਨੂੰ ਸੋਹਣੀ ਲੱਗਣ ਵਾਲੀ ਚੀਜ਼ ਇਸ ਵਿਚ ਹੋਵੇਗੀ ਅਤੇ ਤੁਸੀਂ ਇਸੇ ਵਿਚ ਸਦਾ ਲਈ ਰਹੋਗੇ।

يُطَافُ عَلَيۡهِم بِصِحَافٖ مِّن ذَهَبٖ وَأَكۡوَابٖۖ وَفِيهَا مَا تَشۡتَهِيهِ ٱلۡأَنفُسُ وَتَلَذُّ ٱلۡأَعۡيُنُۖ وَأَنتُمۡ فِيهَا خَٰلِدُونَ ۝٧١
72

ਇਹੋ ਉਹ ਸਵਰਗ ਹੈ ਜਿਸ ਦੇ ਤੁਸੀਂ ਵਾਰਿਸ (ਹਿੱਸੇਦਾਰ) ਬਣਾਏ ਗਏ ਹੋ, ਆਪਣੇ ਉਹਨਾਂ ਨੇਕ ਕਰਮਾਂ ਦੇ ਬਦਲੇ ਜੋ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ।

وَتِلۡكَ ٱلۡجَنَّةُ ٱلَّتِيٓ أُورِثۡتُمُوهَا بِمَا كُنتُمۡ تَعۡمَلُونَ ۝٧٢
73

ਇਸ (ਸਵਰਗ ਵਿਚ) ਤੁਹਾਡੇ ਲਈ ਅਨੇਕਾਂ ਹੀ ਫਲ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਖਾਉਂਗੇ।

لَكُمۡ فِيهَا فَٰكِهَةٞ كَثِيرَةٞ مِّنۡهَا تَأۡكُلُونَ ۝٧٣
74

ਅਤੇ ਅਪਰਾਧੀ ਲੋਕ ਨਰਕ ਦੇ ਅਜ਼ਾਬ ਵਿਚ ਸਦਾ ਲਈ ਫਸੇ ਰਹਿਣਗੇ।

إِنَّ ٱلۡمُجۡرِمِينَ فِي عَذَابِ جَهَنَّمَ خَٰلِدُونَ ۝٧٤
75

ਉਹ ਅਜ਼ਾਬ ਘਟਾਇਆ ਨਹੀਂ ਜਾਵੇਗਾ ਅਤੇ ਉਹ ਉਸ ਵਿਚ ਨਿਰਾਸ਼ ਪਏ ਰਹਿਣਗੇ।

لَا يُفَتَّرُ عَنۡهُمۡ وَهُمۡ فِيهِ مُبۡلِسُونَ ۝٧٥
76

ਅਸਾਂ ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਸਗੋਂ ਜ਼ਾਲਮ ਤਾਂ ਉਹ ਆਪੇ ਹੀ ਸਨ।

وَمَا ظَلَمۡنَٰهُمۡ وَلَٰكِن كَانُواْ هُمُ ٱلظَّٰلِمِينَ ۝٧٦
77

ਉਹ (ਨਰਕ ਦੇ ਪਹਿਰੇਦਾਰਾਂ ਨੂੰ) ਆਖਣਗੇ ਕਿ ਹੇ ਮਾਲਿਕ! ਚੰਗਾ ਹੋਵੇ ਜੇ ਤੁਹਾਡਾ ਰੱਬ ਸਾਡਾ ਕਜ਼ੀਆਂ ਹੀ ਮੁਕਾ ਦੇਵੇ। ਉਹ (ਫ਼ਰਿਸ਼ਤੇ) ਆਖਣਗੇ ਕਿ ਹੁਣ ਤੂੰ ਸਦਾ ਇਸੇ ਅਜ਼ਾਬ ਵਿਚ ਰਹੇਗਾ।

وَنَادَوۡاْ يَٰمَٰلِكُ لِيَقۡضِ عَلَيۡنَا رَبُّكَۖ قَالَ إِنَّكُم مَّٰكِثُونَ ۝٧٧
78

ਅਸੀਂ ਤੇਰੇ ਕੋਲ ਹੱਕ ਲੈਕੇ ਆਏ ਸੀ ਪਰ ਤੁਹਾਡੀ ਬਹੁ ਗਿਣਤੀ ਹੱਕ ਨੂੰ ਨਾ-ਪਸੰਦ ਕਰਨ ਵਾਲੀ ਸੀ।

لَقَدۡ جِئۡنَٰكُم بِٱلۡحَقِّ وَلَٰكِنَّ أَكۡثَرَكُمۡ لِلۡحَقِّ كَٰرِهُونَ ۝٧٨
79

ਕੀ ਇਹਨਾਂ (ਮੱਕੇ ਦੇ ਕਾਫ਼ਿਰਾਂ) ਨੇ ਸਾਡੇ ਵਿਰੁੱਧ ਕੋਈ ਫ਼ੈਸਲਾ ਕਰ ਲਿਆ ਹੈ ? ਤਾਂ ਅਸੀਂ ਵੀ ਇਕ ਫ਼ੈਸਲਾ ਕਰਨ ਵਾਲੇ ਹਾਂ।

أَمۡ أَبۡرَمُوٓاْ أَمۡرٗا فَإِنَّا مُبۡرِمُونَ ۝٧٩
80

ਕੀ ਉਹ ਸਮਝਦੇ ਹਨ ਕਿ ਅਸੀਂ ਇਹਨਾਂ ਦੀਆਂ ਗੁਪਤ ਗੱਲਾਂ ਤੇ ਕਾਨਾਫੂਸੀਆਂ ਨਹੀਂ ਸੁਣਦੇ ? ਕਿਉਂ ਨਹੀਂ ਸੁਣਦੇ, ਸਗੋਂ ਸਾਡੇ ਫ਼ਰਿਸ਼ਤੇ ਇਹਨਾਂ ਦੇ ਲਾਗੇ ਹੀ ਲਿਖਦੇ ਰਹਿੰਦੇ ਹਨ।

أَمۡ يَحۡسَبُونَ أَنَّا لَا نَسۡمَعُ سِرَّهُمۡ وَنَجۡوَىٰهُمۚ بَلَىٰ وَرُسُلُنَا لَدَيۡهِمۡ يَكۡتُبُونَ ۝٨٠
81

(ਹੇ ਨਬੀ!) ਤੁਸੀਂ ਆਖ ਦਿਓ! ਜੇ ਰਹਿਮਾਨ (ਅੱਲਾਹ) ਦੀ ਸੰਤਾਨ ਹੁੰਦੀ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਉਸ ਦੀ ਇਬਾਦਤ ਕਰਨ ਵਾਲਾ ਹੁੰਦਾ।

قُلۡ إِن كَانَ لِلرَّحۡمَٰنِ وَلَدٞ فَأَنَا۠ أَوَّلُ ٱلۡعَٰبِدِينَ ۝٨١
82

ਅਕਾਸ਼ਾਂ ਤੇ ਧਰਤੀ ਦਾ ਰੱਬ ਤੇ ਅਰਸ਼ਾਂ ਦਾ ਮਾਲਿਕ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।

سُبۡحَٰنَ رَبِّ ٱلسَّمَٰوَٰتِ وَٱلۡأَرۡضِ رَبِّ ٱلۡعَرۡشِ عَمَّا يَصِفُونَ ۝٨٢
83

ਸੋ ਤੁਸੀਂ ਇਹਨਾਂ ਦੇ ਹਾਲ ’ਤੇ ਛੱਡ ਦਿਓ, ਉਹ ਤਾਂ ਆਪਣੇ ਤੱਥਹੀਣ ਵਿਚਾਰਾਂ ਵਿਚ ਉਲਝੇ ਹੋਏ ਹਨ ਅਤੇ ਖੇਡਾਂ ਵਿਚ ਮਸਤ ਹਨ, ਇੱਥੋਂ ਤਕ ਕਿ ਇਹ ਆਪਣੇ ਉਸ ਦਿਨ ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ।

فَذَرۡهُمۡ يَخُوضُواْ وَيَلۡعَبُواْ حَتَّىٰ يُلَٰقُواْ يَوۡمَهُمُ ٱلَّذِي يُوعَدُونَ ۝٨٣
84

ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਇਸ਼ਟ ਹੈ ਅਤੇ ਧਰਤੀ ਵਿਚ ਵੀ ਉਹੀਓ ਇਸ਼ਟ ਹੈ। ਉਹੀਓ ਵੱਡਾ ਯੁਕਤੀਮਾਨ ਤੇ ਜਾਣਨਹਾਰ ਹੈ।

وَهُوَ ٱلَّذِي فِي ٱلسَّمَآءِ إِلَٰهٞ وَفِي ٱلۡأَرۡضِ إِلَٰهٞۚ وَهُوَ ٱلۡحَكِيمُ ٱلۡعَلِيمُ ۝٨٤
85

ਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਲਈ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦੀ ਪਾਤਸ਼ਾਹੀ ਹੈ, ਅਤੇ ਕਿਆਮਤ ਦਾ ਗਿਆਨ ਵੀ ਉਸੇ ਕੋਲ ਹੈ, ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਉਂਗੇ।

وَتَبَارَكَ ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِ وَمَا بَيۡنَهُمَا وَعِندَهُۥ عِلۡمُ ٱلسَّاعَةِ وَإِلَيۡهِ تُرۡجَعُونَ ۝٨٥
86

ਉਹ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਬੇਨਤੀਆਂ ਕਰਦੇ ਹਨ ਉਹ ਸਿਫ਼ਾਰਿਸ਼ ਕਰਨ ਦਾ ਅਧਿਕਾਰ ਨਹੀਂ ਰੱਖਦੇ। ਛੁੱਟ ਉਹਨ ਲੋਕਾਂ ਤੋਂ ਜਿਨ੍ਹਾਂ ਨੇ ਹੱਕ ਦੀ ਗਵਾਹੀ ਦਿੱਤੀ ਹੋਵੇ ਅਤੇ ਉਹ ਗਿਆਨ ਵੀ ਰਖਦੇ ਹਨ।[2]

وَلَا يَمۡلِكُ ٱلَّذِينَ يَدۡعُونَ مِن دُونِهِ ٱلشَّفَٰعَةَ إِلَّا مَن شَهِدَ بِٱلۡحَقِّ وَهُمۡ يَعۡلَمُونَ ۝٨٦
87

ਜੇ ਤੁਸੀਂ (ਹੇ ਮੁੰਹਮਦ!) ਉਹਨਾਂ ਤੋਂ ਪੁੱਛੋਂ ਕਿ ਤੁਹਾਨੂੰ ਕਿਸ ਨੇ ਪੈਦਾ ਕੀਤਾ ਹੈ? ਤਾਂ ਉਹ ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ ਨੇ (ਇਹ ਸਭ ਜਾਣਦੇ ਹੋਏ) ਫੇਰ ਇਹ ਕਿੱਥਿਓਂ ਧੋਖਾ ਖਾ ਰਹੇ ਹਨ।

وَلَئِن سَأَلۡتَهُم مَّنۡ خَلَقَهُمۡ لَيَقُولُنَّ ٱللَّهُۖ فَأَنَّىٰ يُؤۡفَكُونَ ۝٨٧
88

ਇਸ (ਰਸੂਲ ਮੁਹੰਮਦ ਸ:) ਦੇ ਇਸ ਕਥਨ ਦੀ ਸੁੰਹ ਕਿ ਹੇ ਰੱਬ! ਬੇਸ਼ੱਕ ਇਹ (ਮੱਕੇ) ਦੇ ਲੋਕ ਈਮਾਨ ਨਹੀਂ ਲਿਆਉਂਗੇ।

وَقِيلِهِۦ يَٰرَبِّ إِنَّ هَٰٓؤُلَآءِ قَوۡمٞ لَّا يُؤۡمِنُونَ ۝٨٨
89

ਸੋ (ਹੇ ਨਬੀ!) ਤੁਸੀਂ ਇਹਨਾਂ ਦਾ ਖਹਿੜਾ ਛੱਡ ਦਿਓ ਅਤੇ ਆਖ ਦਿਓ ਕਿ ਤੁਹਾਨੂੰ ਮੇਰਾ ਸਲਾਮ! ਫੇਰ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

فَٱصۡفَحۡ عَنۡهُمۡ وَقُلۡ سَلَٰمٞۚ فَسَوۡفَ يَعۡلَمُونَ ۝٨٩